ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚੇ ਦੇ ਮੂੰਹ ’ਚੋਂ ਕੱਢੇ 526 ਦੰਦ

ਬੱਚੇ ਦੇ ਮੂੰਹ ’ਚੋਂ ਕੱਢੇ 526 ਦੰਦ

ਤਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ ਸੱਤ ਸਾਲ ਦੇ ਲੜਕੇ ਦੇ ਮੂੰਹ ਵਿਚੋਂ 526 ਦੰਦ ਕੱਢੇ ਗਏ।  ਡਾਕਟਰਾਂ ਦਾ ਮੰਨਣਾ ਹੈ ਕਿ ਅਜਿਹਾ ਦੰਦਾਂ ਪਿੱਛੇ ਜੈਨੇਟਿਕ ਲੱਛਣਾਂ ਤੋਂ ਇਲਾਵਾ ਮੋਬਾਇਲ ਟਾਵਰ ਤੋਂ ਪੈਦਾ ਹੋਣ ਹੋਣ ਵਾਲਾ ਵਿਕਿਰਣ ਵੀ ਇਕ ਕਾਰਨ ਹੋ ਸਕਦਾ ਹੈ। ਬੱਚੇ ਦੇ ਮੂੰਹ ਵਿਚ ਹੁਣ 21 ਦੰਦ ਰਹਿ ਗਏ ਹਨ। ਅਸਲ ਵਿਚ ਸੱਤ ਸਲ ਦੇ ਰਵਿੰਦਰਨਾਥ ਦੇ ਸੱਜੇ ਪਾਸੇ ਕਈ ਸਾਲ ਤੋਂ ਸੂਜਨ ਸੀ। ਪਿਤਾ ਐਸ ਪ੍ਰਭੁਦੌਸ ਨੇ ਦੱਸਿਆ ਕਿ ਅਨੁਮਾਨ ਲਗਾਇਆ ਸੀ ਕਿ ਬੇਟੇ ਦੇ ਦੰਦਾਂ ਵਿਚ ਸੜਨ ਹੈ। ਪ੍ਰੰਤੂ ਜਦੋਂ ਬੇਟੇ ਰਵਿੰਦਰਨਾਥ ਦੇ ਦੰਦਾ ਦੀ ਜਾਂਚ ਲਈ ਡਾਕਟਰ ਕੋਲ ਗਏ ਤਾਂ 526 ਦੰਦ ਹੋਣ ਦੀ ਗੱਲ ਸਾਹਮਣੇ ਆਈ।

 

ਜਿਸ ਰਿਪੋਰਟ ਤੋਂ ਡਾਕਟਰ ਖੁਦ ਹੈਰਾਨ ਸਨ। ਡਾਕਟਰ ਅਤੇ ਪਰਿਵਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬੱਚਿਆਂ ਨੂੰ ਸਰਜਰੀ ਲਈ ਤਿਆਰ ਕਰਨ ਦੀ ਰਹੀ। ਪਿਛਲੇ ਹਫਤੇ ਸਰਜਰੀ ਕਰਕੇ ਰਵਿੰਦਰ ਸਿੰਘ ਦੇ ਮੂੰਹ ਵਿਚੋਂ ਸਾਰੇ ਵਾਧੂ ਦੰਦ ਕੱਢ ਦਿੱਤੇ ਗਏ ਹਨ, ਹੁਣ ਉਸ ਦੇ ਮੂੰਹ ਵਿਚ ਸੂਜਨ ਜਾਂ ਦਰਦ ਦੀ ਸਮੱਸਿਆ ਨਹੀਂ ਹੈ। ਬੁੱਧਵਾਰ ਨੂੰ ਮੀਡੀਆ ਦੇ ਸਾਹਮਣੇ ਇਸ ਕੇਸ ਨੁੰ ਲਿਆਂਦਾ ਗਿਆ।

 

 

ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਰਵਿੰਦਰ ਦੀ ਸਰਜਰੀ ਕਰਨ ਵਿਚ ਪੰਜ ਘੰਟਿਆਂ ਦਾ ਸਮਾਂ ਲੱਗਿਆ। ਕਾਲਜ ਦੇ ਡਾਕਟਰ ਸੇਂਥੀਲਨਾਥਨ ਨੇ ਦੱਸਿਆ ਕਿ ਸਰਜਰੀ ਦੇ ਖੇਤਰ ਵਿਚ ਵੱਡੀ ਉਪਲੱਬਧੀ ਹੈ। ਉਨ੍ਹਾਂ ਦੱਸਿਆ ਕਿ ਸਰਜਰੀ ਕਰਨ ਲਈ ਉਨ੍ਹਾਂ ਜਬੜੇ ਦੇ ਕੋਲ ਦੀ ਹੱਡੀ ਨੂੰ ਤੋੜਨ ਦੀ ਬਜਾਏ ਉਪਰ ਤੋਂ ਡ੍ਰਿਲ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tamil nadu 526 teeth were removed from the lower jaw of a 7 year old boy at a hospital in chennai