ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਚੇਨਈ ਪਹੁੰਚੇ, PM ਮੋਦੀ ਨਾਲ ਕਰਨਗੇ ਗ਼ੈਰਰਸਮੀ ਮੁਲਾਕਾਤ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ੁੱਕਰਵਾਰ ਦੁਪਹਿਰ 2 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਗ਼ੈਰ ਰਸਮੀ ਗੱਲਬਾਤ ਕਰਨ ਲਈ ਭਾਰਤ ਪਹੁੰਚੇ। ਉਹ ਚੇਨਈ ਏਅਰਪੋਰਟ 'ਤੇ ਉਤਰੇ। 

 

 

 

 

ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਜਿਨਪਿੰਗ ਦਰਮਿਆਨ ਮੁਲਾਕਾਤ ਦੱਖਣੀ ਰਾਜ ਤਾਮਿਲਨਾਡੂ ਵਿੱਚ ਹੋਵੇਗੀ। ਹਾਲਾਂਕਿ, ਪੀਐਮ ਮੋਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਕਰਨ ਲਈ ਚੇਨਈ ਵੀ ਪਹੁੰਚ ਗਏ ਹਨ। ਸ਼ਾਮ ਨੂੰ ਉਹ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਇਤਿਹਾਸਕ ਸੈਰ-ਸਪਾਟਾ ਸਥਾਨ ਮਾਮੱਲਾਪੁਰਮ ਵਿੱਚ ਕਈ ਮੁੱਦਿਆਂ 'ਤੇ ਚਰਚਾ ਕਰਨਗੇ।

 

 

 

 

ਪੀਐਮ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਤੋਂ ਪਹਿਲਾਂ ਮਾਮੱਲਾਪੁਰਮ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮਹਾਬਲੀਪੁਰਮ ਦੀ ਸੁਰੱਖਿਆ ਲਈ ਲਗਭਗ 5000 ਸੁਰੱਖਿਆ ਕਰਮਚਾਰੀ ਲਾਏ ਗਏ ਹਨ ਅਤੇ ਜਲ ਸੈਨਾ ਦੇ ਜੰਗੀ ਜਹਾਜ਼ ਵੀ ਤਾਇਨਾਤ ਕੀਤੇ ਗਏ ਹਨ। ਰਾਤ ਤੱਕ ਚੱਲਣ ਵਾਲੀ ਬੈਠਕ ਤੋਂ ਬਾਅਦ ਦੋਵੇਂ ਨੇਤਾ ਸ਼ਨੀਵਾਰ ਨੂੰ ਮੁੜ ਮਿਲਣਗੇ। ਚੀਨੀ ਰਾਸ਼ਟਰਪਤੀ ਸ਼ਨੀਵਾਰ ਦੀ ਦੁਪਹਿਰ ਨੇਪਾਲ ਲਈ ਰਵਾਨਾ ਹੋ ਜਾਣਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tamil Nadu: Chinese President Xi Jinping arrives in Chennai