ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਮਿਲ ਨਾਡੂ ਦੇ ਕਿਸਾਨ ਨੇ ਬਣਾਇਆ PM ਮੋਦੀ ਦਾ ਮੰਦਰ

ਤਾਮਿਲ ਨਾਡੂ ਦੇ ਕਿਸਾਨ ਨੇ ਬਣਾਇਆ PM ਮੋਦੀ ਦਾ ਮੰਦਰ

ਇਸ ਵੇਲੇ ਦੇਸ਼ ’ਚ ਇੱਕ ਪਾਸੇ NRC ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਚੁੱਕਾ ਹੈ ਪਰ ਦੂਜੇ ਪਾਸੇ ਦੇਸ਼ ਵਿੱਚ ਕੁਝ ਅਜਿਹੇ ਲੋਕ ਵੀ ਹਨ, ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ। ਉਨ੍ਹਾਂ ਦੇ ਅਜਿਹੇ ਚੰਗੇ ਕੰਮਾਂ ਤੋਂ ਹੀ ਖ਼ੁਸ਼ ਹੋ ਕੇ ਤਾਮਿਲ ਨਾਡੂ ਦੇ ਇੱਕ ਕਿਸਾਨ ਨੇ ਸ੍ਰੀ ਮੋਦੀ ਦਾ ਮੰਦਰ ਸਥਾਪਤ ਕਰ ਦਿੱਤਾ ਹੈ।

 

 

ਇਸ ਮੰਦਰ ਦੀ ਸਥਾਪਨਾ ਤਾਮਿਲ ਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਯੇਰਕੜੀ ਪਿੰਡ ਵਿੱਚ ਕੀਤੀ ਗਈ ਹੈ। ਤੁਰਾਯੂਰ ਸ਼ਹਿਰ ਦੇ ਯਰਕੜੀ ਪਿੰਡ ਦੇ 50 ਸਾਲਾ ਪੀ. ਸ਼ੰਕਰ ਨੇ ਇਹ ਮੰਦਰ ਬਣਾਇਆ ਹੈ।

 

 

ਦਰਅਸਲ, ਸ੍ਰੀ ਪੀ. ਸ਼ੰਕਰ ਇਸ ਵੇਲੇ ਸ੍ਰੀ ਮੋਦੀ ਦੀ ਵੈਲਫ਼ੇਅਰ ਸਕੀਮ ਤੋਂ ਇੰਨੇ ਜ਼ਿਆਦਾ ਖ਼ੁਸ਼ ਹਨ ਕਿ ਉਨ੍ਹਾਂ ਨੇ ਇਹ ਮੰਦਰ ਬਣਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਪਖਾਨਾ ਨਹੀਂ ਸੀ ਤੇ ਹੁਣ ਉਨ੍ਹਾਂ ਦੇ ਘਰ ’ਚ ਇਹ ਬਣ ਗਿਆ ਹੈ।

ਤਾਮਿਲ ਨਾਡੂ ਦੇ ਕਿਸਾਨ ਨੇ ਬਣਾਇਆ PM ਮੋਦੀ ਦਾ ਮੰਦਰ

 

ਉਨ੍ਹਾਂ ਦੱਸਿਆ ਕਿ ਇਸ ਸਰਕਾਰ ਨੇ ਆਮ ਜਨਤਾ ਦੀ ਸਹੂਲਤ ਲਈ ਬਹੁਤ ਕੰਮ ਕੀਤੇ ਹਨ, ਜੋ ਹੁਣ ਲੋਕਾਂ ਤੱਕ ਪੁੱਜਣ ਲੱਗੇ ਹਨ। ਸ੍ਰੀ ਪੀ. ਸ਼ੰਕਰ ਨੇ ਦੱਸਿਆ ਕਿ ਉਸ ਨੇ ਆਪਣੀ ਸਾਰੀ ਕਮਾਈ ਇਸ ਮੰਦਰ ਨੂੰ ਬਣਾਉਣ ’ਤੇ ਲਾ ਦਿੱਤੀ ਹੈ ਤੇ ਹੁਣ ਉਹ ਇਸ ਮੰਦਰ ਵਿੱਚ ਰੋਜ਼ਾਨਾ ਪੂਜਾ–ਪਾਠ ਵੀ ਕਰਦੇ ਹਨ।

 

 

ਸ੍ਰੀ ਪੀ. ਸ਼ੰਕਰ ਨੇ ਦੱਸਿਆ ਕਿ ਉਹ ਜਦੋਂ ਸਊਦੀ ਅਰਬ ਤੋਂ ਵਾਪਸ ਆਏ ਸਨ, ਤਦ ਉਨ੍ਹਾਂ ਇੱਥੇ 10 ਏਕੜ ਜ਼ਮੀਨ ਖ਼ਰੀਦੀ ਸੀ ਪਰ ਪਿਛਲੇ ਸਾਲ ਜ਼ਬਰਦਸਤ ਸੋਕਾ ਪਿਆ। ਉਸ ਸੋਕੇ ਨਾਲ ਨਿਪਟਣ ਲਈ ਉਨ੍ਹਾਂ ਮੋਦੀ ਸਰਕਾਰ ਦੀ ਤੁਪਕਾ–ਸਿੰਜਾਈ ਸਕੀਮ ਨੂੰ ਆਪਣੇ 5 ਏਕੜ ਉੱਤੇ ਲਾਗੂ ਕੀਤਾ ਤੇ ਉਨ੍ਹਾਂ ਨੂੰ ਮੁਨਾਫ਼ਾ ਹੋਇਆ।

 

 

ਸ੍ਰੀ ਪੀ. ਸ਼ੰਕਰ ਨੇ ਦੱਸਿਆ ਕਿ 8 ਮਹੀਨੇ ਉਨ੍ਹਾਂ ਇਸ ਮੰਦਰ ਦਾ ਭੂਮੀ–ਪੂਜਨ ਕੀਤਾ ਸੀ ਤੇ ਹੌਲੀ–ਹੌਲੀ ਪੈਸਾ ਜੋੜਦਿਆਂ ਉਨ੍ਹਾਂ ਇਸ ਉੱਤੇ 1.25 ਲੱਖ ਰੁਪਏ ਖ਼ਰਚ ਕਰ ਕੇ ਇਸ ਮੰਦਰ ਦੀ ਉਸਾਰੀ ਕੀਤੀ।

 

 

ਸ੍ਰੀ ਸ਼ੰਕਰ ਨੇ ਇਸ ਮੰਦਰ ਵਿੱਚ ਮਹਾਤਮਾ ਗਾਂਧੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਤਾਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਕਾਮਰਾਜ, ਜੈਲਲਿਤਾ, ਐੱਮਜੀ ਰਾਮਾਚੰਦਰਨ ਤੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਦੀਆਂ ਤਸਵੀਰਾਂ ਵੀ ਲਾਈਆਂ ਹੋਈਆਂ ਹਨ।

ਤਾਮਿਲ ਨਾਡੂ ਦੇ ਕਿਸਾਨ ਨੇ ਬਣਾਇਆ PM ਮੋਦੀ ਦਾ ਮੰਦਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tamil Nadu Farmer established PM Modi Temple