ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਲਲਿਤਾ ਦੇ ਅੰਤਮ ਸਸਕਾਰ 'ਤੇ ਖ਼ਰਚ ਕੀਤੇ ਗਏ ਸਨ 1 ਕਰੋੜ ਰੁਪਏ

 ਜੈਲਲਿਤਾ

ਦਸੰਬਰ 2016 ਵਿੱਚ ਤਾਮਿਲਨਾਡੂ ਦੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਅੰਤਮ ਸਸਕਾਰ ਲਈ 99.33 ਲੱਖ ਰੁਪਏ ਖਰਚ ਕੀਤੇ ਸਨ।  ਅੰਨਾਡੀਐਮਕੇ ਦੀ ਸਾਬਕਾ ਸੁਪਰੀਮੋ ਦੀ ਮੌਤ ਦੀ ਬਾਰੇ ਇੱਕ ਆਰਟੀਆਈ ਦੇ ਜਵਾਬ ਵਿੱਚ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ।  

 

ਜੈਲਲਿਤਾ ਦੀ ਮੌਤ ਦੀ ਜਾਂਚ ਬਾਰੇ ਜਾਣਕਾਰੀ ਲੈਣ ਲਈ ਆਰ.ਟੀ.ਆਈ. ਪਟੀਸ਼ਨ ਦਾਇਰ ਕੀਤੀ ਗਈ ਸੀ। ਮੌਤ ਉੱਤੇ ਸਾਬਕਾ ਉਪ-ਮੁਖ ਮੰਤਰੀ ਪਨੀਰਸੇਲਵਮ ਨੇ ਵੀ ਸ਼ੱਕ ਜ਼ਾਹਿਰ ਕੀਤਾ ਸੀ।  ਅੰਤਿਮ-ਸੰਸਕਾਰ ਸਮਾਰੋਹ ਲਈ ਖਰਚ ਕੀਤੇ ਪੈਸੇ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਰਾਜ ਦੇ ਜਨਤਕ ਅਧਿਕਾਰੀ ਨੇ ਕਿਹਾ, "ਰਾਜ ਸਰਕਾਰ ਨੇ ਜੈਲਲਿਤਾ ਦੇ ਅੰਤਮ ਸਸਕਾਰ ਲਈ 93.33 ਲੱਖ ਰੁਪਏ ਖਰਚ ਕੀਤੇ ਸਨ।"

 

ਜਦੋਂ ਹਸਪਤਾਲ ਵਿੱਚ ਜੈਲਲਿਤਾ ਦੇ ਇਲਾਜ ਦੇ ਖਰਚੇ ਬਾਰੇ ਪੁੱਛਿਆ ਤਾਂ ਅਫਸਰ ਨੇ ਕਿਹਾ ਕਿ "ਸੂਬਾ ਸਰਕਾਰ ਨੇ ਇਲਾਜ 'ਤੇ ਖਰਚ ਨਹੀਂ ਕੀਤਾ ਸੀ।"ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਜੈਲਲਿਤਾ 5 ਦਸੰਬਰ 2016 ਨੂੰ ਦਮ ਤੋੜ ਗਈ ਸੀ, ਅਫ਼ਵਾਹਾਂ ਸਨ ਕਿ ਉਨ੍ਹਾਂ ਦੀ ਬਹੁਤ ਪਹਿਲਾਂ ਦੀ ਮੌਤ ਹੋ ਚੁੱਕੀ ਸੀ।  ਪਰ ਅਧਿਕਾਰੀਆਂ ਨੇ ਇਸ ਨੂੰ ਦੇਰ ਨਾਲ ਘੋਸ਼ਿਤ ਕੀਤਾ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tamil Nadu government spent 1 crore for the funeral ceremony of former chief minister Jayalalithaa