ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਮਹਾਬਲੀਪੁਰਮ 'ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕੀਤਾ ਸਵਾਗਤ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਪੀ ਐਮ ਮੋਦੀ ਨੇ ਸ਼ੁੱਕਰਵਾਰ ਸ਼ਾਮ ਨੂੰ ਮਾਮੱਲਾਪੁਰਮ ਵਿੱਚ ਭਰਵਾਂ ਸਵਾਗਤ ਕੀਤਾ। ਪੀਐਮ ਮੋਦੀ ਨੇ ਰਵਾਇਤੀ ਕੱਪੜੇ ਧੋਤੀ ਪਾਈ ਹੋਈ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਗ਼ੈਰ ਰਸਮੀ ਗੱਲਬਾਤ ਕਰਨ ਲਈ ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਭਾਰਤ ਪਹੁੰਚੇ।

 

 

 

ਸ਼ਾਮ ਨੂੰ ਚੀਨੀ, ਰਾਸ਼ਟਰਪਤੀ ਨੂੰ ਮੋਦੀ ਨਾਲ ਮਿਲਣਗੇ ਅਤੇ ਇਤਿਹਾਸਕ ਸੈਰ-ਸਪਾਟਾ ਸਥਾਨ ਮਾਮੱਲਾਪੁਰਮ ਵਿੱਚ ਕਈ ਮੁੱਦਿਆਂ 'ਤੇ ਚਰਚਾ ਕਰਨਗੇ। 

 

ਪੀਐਮ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਤੋਂ ਪਹਿਲਾਂ ਮਾਮੱਲਾਪੁਰਮ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮਹਾਬਲੀਪੁਰਮ ਦੀ ਸੁਰੱਖਿਆ ਲਈ ਲਗਭਗ 5000 ਸੁਰੱਖਿਆ ਕਰਮਚਾਰੀ ਲਾਏ ਗਏ ਹਨ ਅਤੇ ਜਲ ਸੈਨਾ ਦੇ ਜੰਗੀ ਜਹਾਜ਼ ਵੀ ਤਾਇਨਾਤ ਕੀਤੇ ਗਏ ਹਨ। ਰਾਤ ਤੱਕ ਚੱਲਣ ਵਾਲੀ ਬੈਠਕ ਤੋਂ ਬਾਅਦ ਦੋਵੇਂ ਨੇਤਾ ਸ਼ਨੀਵਾਰ ਨੂੰ ਮੁੜ ਮਿਲਣਗੇ। ਚੀਨੀ ਰਾਸ਼ਟਰਪਤੀ ਸ਼ਨੀਵਾਰ ਦੀ ਦੁਪਹਿਰ ਨੇਪਾਲ ਲਈ ਰਵਾਨਾ ਹੋ ਜਾਣਗੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tamil Nadu: Prime Minister Narendra Modi arrives in Mahabalipuram for the second informal summit