ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਮਿਲਨਾਡੂ ਦੇ ਕਿਸਾਨਾਂ ਨੇ ਸਿਰ ’ਤੇ ਖੋਪੜੀ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

1 / 2ਤਾਮਿਲਨਾਡੂ ਦੇ ਕਿਸਾਨਾਂ ਨੇ ਸਿਰ ’ਤੇ ਖੋਪੜੀ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

2 / 2ਤਾਮਿਲਨਾਡੂ ਦੇ ਕਿਸਾਨਾਂ ਨੇ ਸਿਰ ’ਤੇ ਖੋਪੜੀ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

PreviousNext

ਆਪਣੀਆਂ ਮੰਗਾਂ ਨੂੰ ਲੈ ਕੇ ਰਾਜਧਾਨੀ ਦਿੱਲੀ ਚ ਚੱਲ ਰਹੇ ਕਿਸਾਨਾਂ ਦੇ 2 ਦਿਨਾ ਮੁਕਤੀ ਮਾਰਚ ਚ ਤਾਮਿਲਨਾਡੂ ਦੇ ਕਿਸਾਨ ਇੱਕ ਵਾਰ ਮੁੜ ਤੋਂ ਆਪਣਾ ਪੁਰਾਣਾ ਤਰੀਕਾ ਅਪਣਾਉ਼ਦਿਆਂ ਮਨੁੱਖੀ ਖੋਪੜੀ ਨਾਲ ਅੰਦੋਲਨ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਇਨ੍ਹਾਂ ਖੋਪੜੀਆਂ ਨੂੰ ਆਪਣੇ ਸਿਰ ਤੇ ਰੱਖ ਕੇ ਅਤੇ ਅੱਧ ਨੰਗੇ ਹੋ ਕੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟਾਉਂਦਿਆਂ ਰੋਸ ਮੁਜ਼ਾਹਰਾ ਕੀਤਾ। ਕਿਸਾਨਾਂ ਮੁਤਾਬਕ ਇਹ ਖੋਪੜੀਆਂ ਉਨ੍ਹਾਂ ਕਿਸਾਨਾਂ ਦੀਆਂ ਹਨ ਜਿਹੜੇ ਫਸਲਾਂ ਖਰਾਬ ਹੋਣ ਅਤੇ ਵੱਧਦੇ ਕਰਜ਼ੇ ਦੇ ਬੋਝ ਕਾਰਨ ਖੁੱਦਕੁਸ਼ੀਆਂ ਕਰ ਚੁੱਕੇ ਹਨ।

 

 

ਤਾਮਿਲਨਾਡੂ ਦੇ ਕਿਸਾਨ ਇਸ ਦੌਰਾਨ ਹਰੇ ਝੰਡਿਆਂ ਅਤੇ ਹਰੇ ਰੰਗ ਦੇ ਕਪੜਿਆਂ ਚ ਨਜ਼ਰ ਆਏ। ਅੰਦੋਲਨ ਚ ਸ਼ਾਮਲ ਹੋਏ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਤੇ ਧਿਆਨ ਨਹੀਂ ਦਿੰਦੀ ਹੈ ਤਾਂ ਅੰਦੋਲਨ ਤੇਜ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਉਣ ਵਾਲੀਆਂ ਚੋਣਾਂ ਚ ਸਰਕਾਰ ਨੂੰ ਇਸ ਦਾ ਖ਼ਾਮਿਆਜ਼ਾ ਭੁੱਗਣਤਾ ਪਵੇਗਾ। ਕਿਸਾਨ ਮਹਾਸਭਾ ਦੇ ਸਕੱਤਰ ਅਤੁਲ ਅੰਜਾਨ ਨੇ ਕਿਹਾ ਕਿ ਸਰਕਾਰ ਨੂੰ ਸਪੈਸ਼ਲ ਸੈਸ਼ਨ ਚ ਕਿਸਾਨਾਂ ਲਈ ਦੋ ਬਿੱਲ ਲੈ ਕੇ ਆਉਣੇ ਚਾਹੀਦੇ ਹਨ। ਇੱਕ ਕਰਜ਼ਾ ਮੁਆਫੀ ਦਾ ਅਤੇ ਦੂਜਾ ਫਸਲਾਂ ਦੇ ਸਹੀ ਮੁੱਲ ਦੀ ਗਾਰੰਟੀ ਦਾ।

 

 

ਦੱਸਣਯੋਗ ਹੈ ਕਿ ਤਾਮਿਲਨਾਡੂ ਦੇ ਕਿਸਾਨਾਂ ਨੇ ਇਸ ਤੋਂ ਪਹਿਲਾਂ ਅਕਤੂਬਰ 2017 ਚ ਵੀ ਖੋਪੜੀਆਂ ਨੂੰ ਆਪਣੇ ਸਿਰ ਤੇ ਰੱਖ ਕੇ ਅਤੇ ਅੱਧ ਨੰਗੇ ਹੋ ਕੇ ਕੇਂਦਰ ਸਰਕਾਰ ਖਿਲਾਫ ਆਪਣਾ ਗੁੱਸਾ ਪ੍ਰਗਟਾਇਆ ਸੀ। ਦੇਸ਼ ਭਰ ਦੇ ਇਹ ਕਿਸਾਨ ਆਪਣੇ ਕਰਜ਼ੇ ਪੂਰੀ ਤਰ੍ਹਾਂ ਮੁਆਫ ਅਤੇ ਫਸਲਾਂ ਨੂੰ ਡੇਢ ਗੁਣਾ ਜਿ਼ਆਦਾ ਸਮਰਥਨ ਮੁੱਲ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੇ ਇਸ ਅੰਦੋਲਨ ਨੂੰ ਕਈ ਹੋਰਨਾਂ ਪਾਰਟੀਆਂ ਦਾ ਵੀ ਸਮਰਥਨ ਮਿਲਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tamilnadu farmers protest by holding a scabbard on their head