ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੰਤਰਿਕ ਨੇ ਵੱਢਿਆ ਬਾਂਦਰ ਦਾ ਸਿਰ ਤੇ ਫਿਰ ....

ਤੰਤਰਿਕ ਨੇ ਵੱਢਿਆ ਬਾਂਦਰ ਦਾ ਸਿਰ

ਉਤਰ ਪ੍ਰਦੇਸ਼ ਵਿਚ ਬਰੇਲੀ ਦੇ ਕਿਊਲੜੀਆ ਵਿਚ ਤੰਤਰਿਕ ਨੇ ਤੰਤਰ ਸਾਧਨਾ ਲਈ ਬਾਂਦਰ ਦਾ ਸਿਰ ਵੱਢ ਲਿਆ। ਇਸ ਘਟਨਾ ਦੀ ਇਕ ਵਿਅਕਤੀ ਨੇ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ। ਵੀਡੀਓ ਦੇਖਦੇ ਹੀ ਇਲਾਕੇ ਦੇ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਬਜਰੰਗ ਦਲ ਨੇ ਥਾਣੇ ਵਿਚ ਸ਼ਿਕਾਇਤਿ ਦਿੱਤੀ ਤਾਂ ਪੁਲਿਸ ਨੇ ਤੰਤਰਿਕ ਤੇ ਉਸਦੇ ਪੁੱਤਰ ਖਿਲਾਫ ਮੁਕਦਮਾ ਦਰਜ ਕਰ ਲਿਆ। ਤੰਤਰਿਕ ਘਰ ਨੂੰ ਜਿੰਦਾ ਲਗਾਕੇ ਪਰਿਵਾਰ ਸਮੇਤ ਫਰਾਰ ਹੋ ਗਿਆ। ਦੋਵਾਂ ਦੀ ਭਲਾ ਜਾਰੀ ਹੈ।

 

ਵਟਸਐਪ ਗਰੁੱਪ ਉਤੇ ਵਾਇਰਲ 1:20 ਮਿੰਟ ਦੀ ਵੀਡੀਓ ਵਿਚ ਤੰਤਰਿਕ ਕਰੀਬ 52 ਹਮਲੇ ਬਾਂਦਰ ਦੀ ਗਰਦਨ ਉਤੇ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਉਹ ਸਿਰ ਧੜ ਤੋਂ ਅਲੱਗ ਕਰਕੇ ਇਕ ਥੈਲੇ ਵਿਚ ਰਖਕੇ ਚਲਿਆ ਜਾਂਦਾ ਹੈ, ਜਦੋਂਕਿ ਧੜ ਉਥੇ ਹੀ ਛੱਡ ਦਿੰਦਾ ਹੈ।

 

ਇਹ ਪੂਰੀ ਘਟਨਾ ਸਿਰਫ ਵੀਡੀਓ ਬਣਾਉਣ ਵਾਲੇ ਨੇ ਹੀ ਨਹੀਂ, ਸਗੋਂ ਉਥੇ ਖੜ੍ਹੇ ਇਕ ਨਾਬਾਲਗ ਲੜਕੇ ਅਤੇ ਲੜਕੀ ਨੇ ਵੀ ਦੇਖੀ। ਇਲਾਕੇ ਦੇ ਲੋਕਾਂ ਨੇ ਜਦੋਂ ਇਹ ਵੀਡੀਓ ਦੇਖੀ ਤਾਂ ਗੁੱਸੇ ਵਿਚ ਆ ਗਏ। ਉਧਰ ਤੰਤਰਿਕ ਨੂੰ ਵੀ ਪਤਾ ਲਗ ਗਿਆ ਤਾਂ ਉਹ ਬੇਟੇ ਸਮੇਤ ਘਰ ਨੂੰ ਜਿੰਦਾ ਲਗਾਕੇ ਭੱਜ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tantric cut head of monkey in kiyodia of bareilly district