ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਂਤਰਿਕ ਨੇ ਪੰਜ ਭੈਣਾਂ ਨਾਲ ਕੀਤਾ ਬਲਾਤਕਾਰ, ਗ੍ਰਿਫ਼ਤਾਰ

ਮਹਾਰਾਸ਼ਟਰ ਦੇ ਪੁਣੇ ਵਿੱਚ ਪਿੰਪੜੀ-ਛਿੰਦਵਾੜਾ 'ਚ ਇਕ ਤਾਂਤਰਿਕ ਨੇ ਕਥਿਤ ਤੌਰ 'ਤੇ ਪੰਜ 10-19 ਸਾਲ ਦੀ ਪੰਜ ਭੈਣਾਂ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੀ ਵਾਰਦਾਤ ਨੂੰ ਇਹ ਕਹਿੰਦੇ ਹੋਏ ਅੰਜਾਮ ਦਿੱਤਾ ਕਿ ਉਹ ਉਨ੍ਹਾਂ ਨੂੰ ਗਰਭ ਧਾਰਨ ਕਰਨ ਅਤੇ ਘਰ 'ਚ ਲੁਕੇ ਖ਼ਜ਼ਾਨੇ ਦਾ ਪਤਾ ਲਗਾਉਣ ਵਿੱਚ ਮਦਦ ਕਰੇਗਾ।

 

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਪੀੜਤਾਂ ਦੀ ਵੱਡੀ ਭੈਣ ਨੇ ਮਾਮਲਾ ਦਰਜ ਕਰਵਾਇਆ। ਜਿਨਸੀ ਸ਼ੋਸ਼ਣ ਦੀ ਵਾਰਦਾਤ ਜਨਵਰੀ-ਫਰਵਰੀ, 2019 ਵਿਚਕਾਰ ਦੀ ਹੈ।

 

ਅਧਿਕਾਰੀ ਨੇ ਸ਼ਿਕਾਇਤਕਰਤਾ ਦੇ ਹਵਾਲੇ ਨਾਲ ਕਿਹਾ ਕਿ 32 ਸਾਲਾ ਦੋਸ਼ੀ ਸੋਮਨਾਥ ਚਵਾਨ ਨੇ ਦੱਸਿਆ ਸੀ ਕਿ ਕਿਸੇ ਨੇ ਉਸ ਦੇ ਪਰਿਵਾਰ 'ਤੇ ਕਾਲਾ ਜਾਦੂ ਕੀਤਾ ਸੀ ਤਾਂ ਜੋ ਲੜਕੀਆਂ ਗਰਭਵਤੀ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਚਵਾਨ ਨੇ ਉਸ ਨੂੰ ਇਹ ਵੀ ਦੱਸਿਆ ਕਿ ਇਕ ਭੈਣ ਦੀ ਜ਼ਿੰਦਗੀ ਖ਼ਤਰੇ ਵਿੱਚ ਹੈ ਅਤੇ ਉਹ ਰਸਮਾਂ ਨਿਭਾ ਕੇ ਉਸ ਦੀ ਜਾਨ ਬਚਾ ਸਕਦਾ ਹੈ।
 

ਇਸ ਤੋਂ ਇਲਾਵਾ ਉਹ ਘਰ ਵਿੱਚ ਲੁਕੇ ਹੋਏ ਖ਼ਜ਼ਾਨਿਆਂ ਦਾ ਪਤਾ ਲਗਾਉਣ ਵਿੱਚ ਵੀ ਸਹਾਇਤਾ ਕਰੇਗਾ। ਮੁਲਜ਼ਮ ਨੇ ਰਸਮ ਲਈ ਪੰਜ ਲੱਖ ਰੁਪਏ ਦੀ ਮੰਗ ਵੀ ਕੀਤੀ। ਦੋਸ਼ੀ ਨੇ ਪੰਜ ਭੈਣਾਂ ਦਾ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਵੀ ਕੀਤਾ ਅਤੇ ਖੁਲਾਸੇ ‘ਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ। ਪੁਲਿਸ ਨੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tantric molests five sisters on the pretext of finding the hidden treasure in the house