ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਂਤਰਿਕ ਨੇ ਮੰਗੀ ਨਰ ਬਲੀ ਦੇਣ ਦੀ ਆਗਿਆ, ਕਿਹਾ ਪਹਿਲਾਂ ਬੇਟੇ ਦੀ ਦੇਵਾਂਗਾ ਬਲੀ

ਤਾਂਤਰਿਕ ਨੇ ਮੰਗੀ ਨਰ ਬਲੀ ਦੇਣ ਦੀ ਆਗਿਆ, ਕਿਹਾ ਪਹਿਲਾਂ ਬੇਟੇ ਦੀ ਦੇਵਾਂਗਾ ਬਲੀ

ਬਿਹਾਰ ਸੂਬੇ ਦੇ ਬੇਗੂਸਰਾਏ ਵਿਚ ਇਕ ਤਾਂਤਰਿਕ ਦੇ ਇੰਜਨੀਅਰ ਪੁੱਤਰ ਨੇ ਮੰਦਰ  ਲਈ ਵਿੱਤੀ ਮਦਦ ਨਾ ਦੇਣ ਕਾਰਨ ਹੁਣ ਤਾਂਤਰਿਕ  ਪਿਤਾ ਆਪਣੇ ਹੀ ਪੁੱਤਰ ਦੀ ਬਲੀ ਦੇਣਾ ਚਾਹੁੰਦਾ ਹੈ। ਇਸ ਸਬੰਧੀ ਉਸ ਨੇ ਬਕਾਇਦਾ ਪ੍ਰਸ਼ਾਸਨ ਤੋਂ ਵੀ ਆਗਿਆ ਮੰਗੀ ਹੈ। ਤਾਂਤਰਿਕ ਦੀ ਮੰਗ ਤੋਂ ਪ੍ਰਸ਼ਾਸਨ ਵੀ ਘਬਰਾ ਗਿਆ ਹੈ। ਤਾਂਤਰਿਕ ਨੇ ਆਪਣੇ ਦੇਵਤਾ ਨੂੰ ਖੁਸ਼ ਕਰਨ ਲਈ ਨਰਬਲੀ ਦੀ ਆਗਿਆ ਮੰਗੀ ਹੈ।

 

ਸੋਸ਼ਲ ਮੀਡੀਆ ਉਤੇ ਪ੍ਰਸਾਰਿਤ ਇਕ ਵੀਡੀਓ ਵਿਚ ਤਾਂਤਰਿਕ ਨੇ ਕਥਿਤ ਤੌਰ ਉਤੇ ਦਾਅਵਾ ਕੀਤਾ ਹੈ ਕਿ ਨਰ ਬਲੀ ਅਪਰਾਧ ਨਹੀਂ ਹੈ ਅਤੇ ਉਹ ਸਭ ਤੋਂ ਪਹਿਲਾਂ ਆਪਣੇ ਇੰਜਨੀਅਰ ਪੁੱਤਰ ਦੀ ਕੁਰਬਾਨੀ ਦੇਣ ਵਾਲਾ ਹੈ।

 

ਮੁਫਸਿਸਲ ਥਾਣਾ ਅੰਦਰ ਪੈਂਦੇ ਮੋਹਨਪੁਰ ਪਹਾੜਪੁਰ ਦੇ ਰਹਿਣ ਵਾਲੇ ਸੁਰਿੰਦਰ ਪ੍ਰਸਾਦ ਸਿੰਘ ਨੇ 29 ਜਨਵਰੀ ਨੂੰ ਬੇਗੂਸਰਾਏ ਦੇ ਸਬ ਡਿਵੀਜਨਲ ਦਫ਼ਤਰ (ਸਦਰ) ਨੂੰ ਇਕ ਪੱਤਰ ਲਿਖਿਆ।

 

ਇਸ ਕਥਿਤ ਪੱਤਰ ਦੀ ਫੋਟੋ ਸੋਸ਼ਲ ਮੀਡੀਆ ਉਤੇ ਵਾਈਰਲ ਹੋਇਆ ਹੈ। ਹਾਲਾਂਕਿ, ਐਸਡੀਓ ਸੰਜੀਵ ਕੁਮਾਰ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੱਤਰ ਨਹੀਂ ਮਿਲਿਆ।

 

ਉਨ੍ਹਾਂ ਕਿਹਾ ਕਿ ਇਹ ਗੰਭੀਰ ਮਾਮਲਾ ਹੈ। ਨਰ ਬਲੀ ਦੇਣਾ ਗੈਰ ਕਾਨੂੰਨੀ ਹੈ। ਅਸੀਂ ਚਿੱਠੀ ਅਤੇ ਤਾਂਤਰਿਕ ਦਾ ਪਤਾ ਲਗਾ ਰਹੇ ਹਾਂ।  ਉਚਿਤ ਕਾਰਵਾਈ ਕੀਤੀ ਜਾਵੇਗੀ।

 

ਪੱਤਰ ਅਣਪਛਾਤੇ ਸੰਗਠਨ ‘‘ਬਿੰਦੂ ਮਾਂ ਮਾਨਵ ਕਲਿਆਣ ਸੰਸਥਾ ਦੇ ਲੇਟਰਹੇਡ ਉਤੇ ਲਿਖਿਆ ਗਿਆ ਹੈ। ਸੁਰਿੰਦਰ ਨੇ ਦਾਅਵਾ ਕੀਤਾ ਕਿ ਉਹ ਇਸ ਸੰਗਠਨ ਦਾ ਮੁੱਖੀ ਹੈ ਜੋ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਰਜਿਸਟ੍ਰੇਸ਼ਨ ਹੈ।

 

ਵੀਡੀਓ ਵਿਚ ਤਾਂਤਰਿਕ ਕਹਿ ਰਿਹਾ ਹੈ ਕਿ ਨਰ ਬਲੀ ਅਪਰਾਧ ਨਹੀਂ ਹੈ। ਮਾਂ ਕਾਮਾਖਆ ਨੇ ਨਰ ਬਲੀ ਦਾ ਆਦੇਸ਼ ਦਿੱਤਾ ਹੈ। ਸਭ ਤੋਂ ਪਹਿਲਾਂ ਮੈਂ ਆਪਣੇ ਇੰਜਨੀਅਰ ਪੁੱਤਰ ਦੀ ਬਲੀ ਦੇਣਾ ਚਾਹੁੰਦਾ ਹਾਂ, ਜਿਸ ਨੇ ਮੇਰੇ ਮੰਦਰ ਲਈ ਵਿੱਤੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹ ਰਾਵਣ ਵਰਗਾ ਹੈ।

 

ਪਿੰਡ ਵਾਸੀਆਂ ਨੇ ਦੱਸਿਆ ਕਿ ਅਜੀਬੋ ਗਰੀਬ ਵਿਵਹਾਰ ਕਾਰਨ ਸੁਰਿੰਦਰ ਨੂੰ ਪਗਲਾ ਬਾਬਾ ਕਿਹਾ ਜਾਂਦਾ ਹੈ। ਕਦੇ ਕਦਾਈ ਬਿਨਾਂ ਕੱਪੜਿਆਂ ਅਤੇ ਹੱਥ ਵਿਚ ਨਰਮੁੰਡ ਵੀ ਲੈ ਕੇ ਉਸ ਨੂੰ ਘੁੰਮਦਾ ਦੇਖਿਆ ਜਾਂਦਾ ਹੈ।

 

ਉਨ੍ਹਾਂ ਕਿਹਾ ਕਿ ਚਰਚਾ ਵਿਚ ਬਣੇ ਰਹਿਣ ਲਈ ਉਹ ਇਸ ਤਰ੍ਹਾਂ ਦੇ ਢੰਗ ਕਰਦਾ ਰਹਿੰਦਾ ਹੈ। ਇਹ ਵੀ ਉਸਦੀ ਇਕ ਹਰਕਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tantric sought permission of human sacrifice says son will be first