ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਏਜੰਸੀਆਂ ਦੇ ਦਬਾਅ ਕਾਰਨ ਤਾਪਸ ਪਾਲ ਦਾ ਦੇਹਾਂਤ ਹੋਇਆ: ਮਮਤਾ ਬੈਨਰਜੀ

ਕੇਂਦਰੀ ਏਜੰਸੀਆਂ ਦੇ ਦਬਾਅ ਕਾਰਨ ਤਾਪਸ ਪਾਲ ਦਾ ਦੇਹਾਂਤ ਹੋਇਆ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਮੁਖੀ ਮਮਤਾ ਬੈਨਰਜੀ ਨੇ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਤੇ ਫ਼ਿਲਮ ਅਦਾਕਾਰ ਤਾਪਸ ਪਾਲ ਨੂੰ ਸ਼ਰਧਾਂਜਲੀ ਦੇਣ ਦੌਰਾਨ ਕੇਂਦਰ ਸਰਕਾਰ ’ਤੇ ਸਿਆਸੀ ਹਮਲਾ ਕੀਤਾ। ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਤਾਪਸ ਪਾਲ, ਸੁਲਤਾਨ ਅਹਿਮਦ ਦੀ ਮੌਤ ਕੇਂਦਰੀ ਏਜੰਸੀਆਂ ਵੱਲੋਂ ਬਣਾਏ ਦਬਾਅ ਅਤੇ ਸਰਕਾਰ ਦੀ ਬਦਲਾ–ਲਊ ਸਿਆਸਤ ਕਾਰਨ ਹੋਈ ਹੈ।

 

 

ਚੇਤੇ ਰਹੇ ਕਿ ਬੰਗਾਲੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਐੱਮਪੀ ਤਾਪਸ ਪਾੱਲ ਦਾ ਮੰਗਲਵਾਰ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 61 ਸਾਲ ਦੇ ਸਨ। ਸ੍ਰੀ ਪਾੱਲ ਦੀ ਪਤਨੀ ਨੰਦਿਨੀ ਨੇ ਦੱਸਿਆ ਸੀ ਕਿ ਮੁੰਬਈ ਹਵਾਈ ਅੱਡੇ ’ਤੇ ਇੱਕ ਫ਼ਰਵਰੀ ਨੂੰ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਗਿਆ ਸੀ। ਉਹ ਇਲਾਜ ਕਰਵਾਉਣ ਲਈ ਅਮਰੀਕਾ ਜਾ ਰਹੇ ਸਨ। ਉਹ ਛੇ ਫ਼ਰਵਰੀ ਤੱਕ ਵੈਂਟੀਲੇਟਰ ’ਤੇ ਸਨ।

 

 

ਤਾਪਸ ਪਾਲ ਦੀ ਮੌਤ ਉੱਤੇ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਸਰਕਾਰ ਦੇ ਦਬਾਅ ਨੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਖੋਹ ਲਈਆਂ ਹਨ। ਏਜੰਸੀਆਂ ਦੇ ਇਸ ਦਬਾਅ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੁਲਤਾਨ ਅਹਿਮਦ, ਟੀਐੰਮਸੀ ਸੰਸਦ ਮੈਂਬਰ ਪ੍ਰਸੂਨ ਬੈਨਰਜੀ ਦੀ ਪਤਨੀ ਤੇ ਹੁਣ ਤਾਪਸ ਪਾਲ।

 

 

ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਲੋਕਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਪਰ ਕੇਂਦਰੀ ਏਜੰਸੀਆਂ ਉਨ੍ਹਾਂ ਦੀ ਸ਼ਮੂਲੀਅਤ ਸਿੱਧ ਕਰਨ ਦੇ ਸਮਰੱਥ ਨਹੀਂ ਹਨ ਤੇ ਨਾ ਹੀ ਇਹ ਸਿੱਧ ਕਰ ਸਕਦੀਆਂ ਹਨ ਕਿ ਆਖ਼ਰ ਉਸ ਦਾ ਗੁਨਾਹ ਕੀ ਹੈ। ਜੇ ਕੋਈ ਅਪਰਾਧ ਕਰਦਾ ਹੈ, ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਹੁਣ ਤੱਕ ਮੈਂ ਨਹੀਂ ਜਾਣਦੀ ਕਿ ਤਾਪਸ ਪਾਲ ਤੇ ਹੋਰਨਾਂ ਨੇ ਕੀ ਗੁਨਾਹ ਕੀਤਾ।

 

 

ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦੇ ਦੇਹਾਂਤ ਉੱਤੇ ਸੋਗ ਪ੍ਰਗਟਾਇਆ ਸੀ ਤੇ ਕਿਹਾ ਸੀ ਕਿ ਤਾਪਸ ਪਾਲ ਦੇ ਦੇ ਦੇਹਾਂਤ ਨਾਲ ਫ਼ਿਲਮ ਤੇ ਸਿਆਸਤ ਦੋਵੇਂ ਖੇਤਰਾਂ ਵਿੱਚ ਭਾਰੀ ਖ਼ਲਾਅ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਤਾਪਸ ਪਾਲ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁਖੀ ਤੇ ਸੁੰਨ ਹਾਂ।

 

 

ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਤਾਪਸ ਪਾਲ ਬੰਗਾਲੀ ਸਿਨੇਮਾ ਦੇ ਸੁਪਰ–ਸਟਾਰ ਤੇ ਤ੍ਰਿਣਮੂਲ ਪਰਿਵਾਰ ਦੇ ਮੈਂਬਰ ਸਨ। ਉਨ੍ਹਾਂ ਦੋ ਵਾਰ ਸੰਸਦ ਮੈਂਬਰ ਵਜੋਂ ਤੇ ਇੱਕ ਵਾਰ ਵਿਧਾਇਕ ਵਜੋਂ ਲੋਕਾਂ ਦੀਆਂ ਸੇਵਾਵਾਂ ਲਈਆਂ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tapas Pal died due to pressure of Central Agencies says Mamta Banerjee