ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤੀ ਘਾਟੇ ਦਾ ਟੀਚਾ ਚੁਣੌਤੀਪੂਰਨ, RBI ਵਧਾ ਸਕਦਾ ਹੈ ਵਿਆਜ ਦਰਾਂ

ਵਿੱਤੀ ਘਾਟੇ ਦਾ ਟੀਚਾ ਚੁਣੌਤੀਪੂਰਨ, RBI ਵਧਾ ਸਕਦਾ ਹੈ ਵਿਆਜ ਦਰਾਂ

ਸਾਲ 2020–21 ਲਈ 3.5 ਫ਼ੀ ਸਦੀ ਦੇ ਵਿੱਤੀ ਘਾਟੇ ਦਾ ਟੀਚਾ ਹਾਸਲ ਕਰਨਾ ਚੁਣੌਤੀਪੂਰਨ ਹੋਵੇਗਾ ਤੇ ਵਿੱਤੀ ਘਾਟਾ ਵਧਣ ਨਾਲ ਸੰਭਾਵੀ ਮੁਦਰਾ ਸਫ਼ੀਤੀ (ਇਨਫ਼ਲੇਸ਼ਨ ਭਾਵ ਨੋਟ ਪਸਾਰੇ ਦੀ ਦਰ) ਦੇ ਅਸਰ ਕਾਰਨ ਅਗਲੇ ਕੁਝ ਦਿਨਾਂ ’ਚ ਭਾਰਤੀ ਰਿਜ਼ਰਵ ਬੈਂਕ (RBI) ਵਿਆਜ ਦਰਾਂ ਵਿੱਚ ਵਾਧਾ ਕਰ ਸਕਦਾ ਹੈ।

 

 

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਬਜਟ ਕਾਫ਼ੀ ਕੁਝ ਅਪਨਿਵੇਸ਼ ਦੀ ਪ੍ਰਾਪਤੀ ਉੱਤੇ ਟਿਕਿਆ ਹੋਇਆ ਹੈ; ਜਦ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਇਸ ਮੋਰਚੇ ’ਤੇ ਸਰਕਾਰ ਨੂੰ ਨਾਕਾਮੀ ਹੱਥ ਲੱਗੀ; ਜਿਸ ਕਾਰਨ ਵਿੱਤੀ ਘਾਟਾ 3.3 ਫ਼ੀ ਸਦੀ ਦੇ ਬਜਟ ਅਨੁਮਾਨ ਤੋਂ ਵਧ ਕੇ 3.8 ਫ਼ੀ ਸਦੀ ’ਤੇ ਪੁੱਜ ਗਿਆ।

 

 

ਅਗਲੇ ਵਿੱਤੀ ਵਰ੍ਹੇ ਦੌਰਾਨ ਵਿੱਤੀ ਘਾਟਾ 3.5 ਫ਼ੀ ਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ।

 

 

ਸਰਕਾਰ ਦੀ ਸਮੁੱਚੀ ਯੋਜਨਾ ਕਾਫ਼ੀ ਹੱਦ ਤੱਕ ਨਿਜੀਕਰਨ ਦੇ ਜਤਨਾਂ ’ਤੇ ਟਿਕੀ ਹੋਈ ਹੈ। ਜੇ ਮਾਲੀਆ ਵਸੂਲੀ ਦੇ ਮਾਮਲੇ ’ਚ ਟੀਚਾ ਹਾਸਲ ਨਾ ਹੋਇਆ, ਤਾਂ ਸਰਕਾਰ ਨੂੰ ਇੱਕ ਵਾਰ ਫਿਰ ਖ਼ਰਚਿਆਂ ਵਿੱਚ ਕਟੌਤੀ ਕਰਨੀ ਪੈ ਸਕਦੀ ਹੈ। ਇਹ ਗ਼ੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਵੀ ਵਿੱਤੀ ਘਾਟਾ ਵਧਦਾ ਹੈ, ਤਾਂ ਉਸ ਨਾਲ ਮੁਦਰਾ ਸਫ਼ੀਤੀ ਵੀ ਵਧਦੀ  ਹੈ ਤੇ ਮੁਦਰਾ ਸਫ਼ੀਤੀ ਇਸ ਸਮੇਂ ਪਹਿਲਾਂ ਤੋਂ ਹੀ ਰਿਜ਼ਰਵ ਬੈਂਕ ਦੇ ਤਸੱਲੀਬਖ਼ਸ਼ ਘੇਰੇ ’ਚੋਂ ਬਾਹਰ ਨਿੱਕਲ ਚੁੱਕੀ ਹੈ।

 

 

ਇਸ ਹਫ਼ਤੇ ਪੇਸ਼ ਹੋਣ ਵਲੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮੀਖਿਆ ’ਚ ਕੇਂਦਰੀ ਬੈਂਕ ਆਪਣੇ ਤਾਲਮੇਲ ਬਿਠਾਉਣ ਵਾਲੇ ਰੁਖ਼ ਨੂੰ ਬਦਲ ਕੇ ‘ਉਦਾਸੀਨ’ ਕਰ ਸਕਦਾ ਹੈ।

 

 

ਇਸ ਦੇ ਨਾਲ ਹੀ 2020 ’ਚ ਮੁੱਖ ਵਿਆਜ ਦਰ ਵਿੱਚ ਵਾਧੇ ਦੀ ਸੰਭਾਵਨਾ ਬਣਦੀ ਹੈ। ਇਸ ਮਾਮਲੇ ’ਚ ਭਾਵੇਂ ਸਿੰਗਾਪੁਰ ਸਥਿਤ DBS (ਬੈਂਕ) ਦਾ ਵਿਚਾਰ ਕੁਝ ਵੱਖਰਾ ਹੈ। ਇਸ ਬੈਂਕ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਭਾਵ RBI ਮੁੱਖ ਦਰ ਦੇ ਮਾਮਲੇ ’ਚ ਸਥਿਤੀ ਨੂੰ ਜਿਉਂ ਦੀ ਤਿਉਂ ਬਣਾ ਕੇ ਰੱਖ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Target of Fiscal Deficit challenging RBI may increase Interest Rates