ਭਾਰਤੀ ਸੁਰੱਖਿਆ ਏਜੰਸੀਆਂ ਨੇ ਜੰਮੂ-ਕਸ਼ਮੀਰ ਚ 10 ਸਭ ਤੋਂ ਲੋੜੀਂਦੇ ਅੱਤਵਾਦੀਆਂ ਦੀ ਇਕ ਸੂਚੀ ਤਿਆਰ ਕਰ ਲਈ ਹੈ, ਜਿਨ੍ਹਾਂ ਦੇ ਖਾਤਮੇ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਫ਼ੌਜ ਸਰਗਰਮ ਹੈ। ਫ਼ੌਜੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਮੁਤਾਬਕ ਹਿਜਬੁਲ ਮੁਜ਼ਾਹਿਦੀਨ ਦਾ ਸਭ ਤੋਂ ਵੱਡਾ ਕਮਾਂਡਰ ਰਿਆਜ਼ ਅਹਿਮਦ ਨਾਇਕੂ ਦਾ ਨਾਂ ਇਸ ਸੂਚੀ ਚ ਸ਼ਾਮਲ ਹੈ। ਖੂਫ਼ੀਆਂ ਏਜੰਸੀਆਂ ਨਾਲ ਤਾਲਮੇਲ ਕਰਨ ਮਗਰੋਂ ਇਹ ਸੂਚੀ ਤਿਆਰ ਕੀਤੀ ਗਈ ਹੈ। ਕਮਾਂਡਰ ਰਿਆਜ਼ ਅਹਿਮਦ ਨਾਇਕੂ ਕਾਰਨ ਕਈ ਸੁਰੱਖਿਆ ਮੁਲਾਜ਼ਮਾਂ ਅਤੇ ਨਾਗਰਿਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ।
ਲੋੜੀਂਦੇ ਅੱਤਵਾਦੀਆਂ ਚ ਲਸ਼ਕਰ ਏ ਤੋਇਬਾ ਦਾ ਕਮਾਂਡਰ ਵਸੀਮ ਅਹਿਮਦ ਉਰਫ ਓਸਾਮਾ, ਕਮਾਂਡਰ ਮੁਹੰਮਦ ਅਸ਼ਰਫ ਖ਼ਾਨ, ਕਮਾਂਡਰ ਮੇਹਰਾਜੁਦੀਨ, ਸੈਫ਼ੁਲਾਹ ਮੀਰ ਉਰਫ ਡਾਕਟਰ ਸੈਫ਼, ਕਮਾਂਡਰ ਅਰਸ਼ਦ ਉਲ ਹੱਕ ਦੇ ਨਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਘਾਟੀ ਚ ਜੈਸ਼ ਏ ਮੁਹੰਮਦ ਦਾ ਮੁੱਖ ਮੁਹਿੰਮ ਕਮਾਡਰ ਪਾਕਿਸਤਾਨੀ ਨਾਗਰਿਕ ਐਜਾਜ਼ ਹਾਫ਼ਿਜ਼ ਉਮਰ, ਅਲ ਬਦਰ ਦਾ ਕਮਾਂਡਰ ਜਾਵੇਦ ਮਟੂ, ਅੱਤਵਾਦੀ ਅਹਿਮਦ ਮਲਿਕ ਅਤੇ ਜੈਸ਼ ਏ ਮੁਹੰਮਦ ਅੱਤਵਾਦੀ ਜਾਹਿਦ ਸ਼ੇਖ ਉਰਫ ਉਮਰ ਅਫ਼ਗਾਨੀ ਵੀ ਇਸ ਸੂਚੀ ਚ ਸ਼ਾਮਲ ਹਨ। ਫ਼ੌਜੀ ਅਫ਼ਸਰ ਮੁਤਾਬਕ ਇਨ੍ਹਾਂ 10 ਅੱਤਵਾਦੀਆਂ ਦਾ ਖਾਤਮਾ ਛੇਤੀ ਹੀ ਕਰ ਦਿੱਤਾ ਜਾਵੇਗਾ।
.