ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਲਾਨਾ ਆਮਦਨ 'ਤੇ ਟੈਕਸ ਘਟਿਆ, ਜਾਣ ਲਓ ਨਵੀਂ INCOME ਟੈਕਸ ਸਲੈਬ

ਕੇਂਦਰ ਸਰਕਾਰ ਨੇ ਬਜਟ 2020–21 ’ਚ ਟੈਕਸ–ਦਾਤਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਸਨਿੱਚਰਵਾਰ ਨੂੰ ਬਜਟ ਪੇਸ਼ ਕਰਦਿਆਂ ਟੈਕਸ–ਸਲੈਬ ’ਚ ਤਬਦੀਲੀਆਂ ਕੀਤੀਆਂ ਹਨ। 5 ਲੱਖ ਰੁਪਏ ਤੱਕ ਦੀ ਆਮਦਨ ਉੱਤੇ ਕੋਈ ਟੈਕਸ ਨਹੀਂ ਲੱਗੇਗਾ। 5 ਤੋਂ ਸਾਢੇ 7 ਲੱਖ ਰੁਪਏ ਦੀ ਆਮਦਨ ਉੱਤੇ 10 ਫ਼ੀ ਸਦੀ ਦਾ ਟੈਕਸ ਲੱਗੇਗਾ। ਪਹਿਲਾਂ 10 ਫ਼ੀ ਸਦੀ ਵਾਲੀ ਸਲੈਬ ਨਹੀਂ ਸੀ।

 

 

ਸਾਢੇ 7 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਦੀ ਆਮਦਨ ਉੱਤੇ 15 ਫ਼ੀ ਸਦੀ ਟੈਕਸ ਹੋਵੇਗਾ। 10 ਲੱਖ ਰੁਪਏ ਤੋਂ 12.5 ਲੱਖ ਰੁਪਏ ਦੀ ਆਮਦਨ ਉੱਤੇ 20 ਫ਼ੀ ਸਦੀ ਟੈਕਸ ਹੋਵੇਗਾ। ਨਵੀਂ ਟੈਕਸ ਵਿਵਸਥਾ ਅਧੀਨ ਇਸ ’ਚ ਕੋਈ ਕਟੌਤੀ ਨਹੀਂ ਹੋਵੇਗੀ; ਜੋ ਕਟੌਤੀ ਲੈਣੀ ਚਾਹੁੰਦੇ ਹਨ, ਉਹ ਪੁਰਾਣੀਆਂ ਦਰਾਂ ਉੱਤੇ ਟੈਕਸ ਦੇ ਸਕਦੇ ਹਨ; ਭਾਵ ਟੈਕਸ–ਦਾਤਿਆਂ ਲਈ ਬਦਲਵੀਂ ਵਿਵਸਥਾ ਹੋਵੇਗੀ।

 

 

ਨਵੇਂ ਟੈਕਸ ਸਲੈਬ (ਸਾਲ 2020-2021)

 

5%     –  2.5–5 ਲੱਖ ਰੁਪਏ ਦੀ ਕਮਾਈ ’ਤੇ

10%    –  5–7.5 ਲੱਖ ਰੁਪਏ ਦੀ ਕਮਾਈ ’ਤੇ

15%    –  7.5–10 ਲੱਖ ਰੁਪਏ ਦੀ ਕਮਾਈ ’ਤੇ

20%   –  10–12.5 ਲੱਖ ਰੁਪਏ ਦੀ ਕਮਾਈ ’ਤੇ

25%   –  12.5–15 ਲੱਖ ਰੁਪਏ ਦੀ ਕਮਾਈ ’ਤੇ

30%   –  15 ਲੱਖ ਰੁਪਏ ਤੋਂ ਵੱਧ ਦੀ ਕਮਾਈ ’ਤੇ

 

 

ਮੌਜੂਦਾ ਆਮਦਨ ਟੈਕਸ ਸਲੈਬ ਸਿਸਟਮ ’ਚ 2.5 ਲੱਖ ਰੁਪਏ ਤੋਂ ਘੱਟ ਦੀ ਆਮਦਨ ਉੱਤੇ ਕੋਈ ਟੈਕਸ ਨਹੀਂ ਹੈ। 2.5 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਦੀ ਆਮਦਨ ਵਾਲਿਆਂ ਨੂੰ 5 ਫ਼ੀ ਸਦੀ ਸਲੈਬ ’ਚ ਰੱਖਿਆ ਜਾਂਦਾ ਹੈ। ਉੱਧਰ 5–10 ਲੱਖ ਰੁਪਏ ਦੀ ਆਮਦਨ ਵਾਲਿਆਂ ਨੂੰ 20 ਫੀ ਸਦੀ ਟੈਕਸ ਦੇਣਾ ਹੁੰਦਾ ਹੈ। 10 ਲੱਖ ਰੁਪਏ ਤੋਂ ਵੱਧ ਦੀ ਆਮਦਨ ਵਾਲਿਆਂ ਉੱਤੇ 30 ਫੀ਼ ਸਦੀ ਟੈਕਸ ਲੱਗਦਾ ਹੈ।

 

 

ਮੌਜੂਦਾ ਆਮਦਨ ਟੈਕਸ ਸਲੈਬ (ਸਾਲ 2019-2020)

 

2,50,000 ਰੁਪਏ ਤੱਕ ਦੀ ਆਮਦਨ ਉੱਤੇ – 0%

2,50,001 ਰੁਪਏ ਤੋਂ 5 ਲੱਖ ਰੁਪਏ ਤੱਕ ਦੀ ਆਮਦਨ ਉੱਤੇ – 5%

5,00,001 ਰੁਪਏ ਤੋਂ 10 ਲੱਖ ਰੁਪਏ ਤੱਕ ਦੀ ਆਮਦਨ ਉੱਤੇ – 20%

10,00,001 ਰੁਪਏ ਤੋਂ ਵੱਧ ਦੀ ਆਮਦਨ ਉੱਤੇ – 30%

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TAX slashed till Rs 15 lakh annual income