ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ ਯਾਤਰਾ ’ਤੇ ਹੁਣ ਲੱਗਿਆ ਕਰੇਗਾ ਟੈਕਸ

ਵਿਦੇਸ਼ ਯਾਤਰਾ ’ਤੇ ਹੁਣ ਲੱਗਿਆ ਕਰੇਗਾ ਟੈਕਸ

ਜੇ ਤੁਸੀਂ ਨੇੜ ਭਵਿੱਖ ’ਚ ਵਿਦੇਸ਼ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਸੀਂ ਜ਼ਰੂਰ ਪੜ੍ਹੋ। ਅਗਲੇ ਵਿੱਤੀ ਵਰ੍ਹੇ 2020–21 ਤੋਂ ਯਾਤਰੀਆਂ ਨੂੰ ਵਿਦੇਸ਼ ਯਾਤਰਾ ਲਈ ਟੈਕਸ ਅਦਾ ਕਰਨਾ ਹੋਵੇਗਾ। ਨਵੇਂ ਨਿਯਮ ਮੁਤਾਬਕ ਯਾਤਰੀਆਂ ਨੂੰ ਪੈਕੇਜ ਦੀ ਕੁੱਲ ਰਕਮ ਦਾ 5 ਫ਼ੀ ਸਦੀ ਟੈਕਸ ਦੇਣਾ ਹੋਵੇਗਾ।

 

 

ਇਹ ਟੈਕਸ ਕੁਲੈਕਟਡ ਐਟ ਸੋਰਸ (TCS) ਤਹਿਤ ਯਾਤਰੀਆਂ ਤੋਂ ਵਸੂਲਿਆ ਜਾਵੇਗਾ। ਵਿਦੇਸ਼ੀ ਟੂਰ ਲਈ ਜੇ ਕਿਸੇ ਯਾਤਰੀ ਕੋਲ ਪੈਨ ਕਾਰਡ ਨਹੀਂ ਹੈ, ਤਾਂ ਉਸ ਨੂੰ ਪੈਕੇਜ ਦੀ ਕੁੱਲ ਰਕਮ ਦਾ 10 ਫ਼ੀ ਸਦੀ ਟੈਕਸ ਅਦਾ ਕਰਨਾ ਹੋਵੇਗਾ। ਸੈਰ–ਸਪਾਟਾ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਨੇੜ ਭਵਿੱਖ ’ਚ ਲਗਭਗ 5 ਕਰੋੜ ਯਾਤਰੀ ਵਿਦੇਸ਼ ਯਾਤਰਾ ’ਤੇ ਜਾ ਸਕਦੇ ਹਨ।

 

 

ਇੰਝ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਦੇਸ਼ ਯਾਤਰਾ ਦੌਰਾਨ ਕਾਲੇ ਧਨ ਦੀ ਵਰਤੋਂ ਉੱਤੇ ਨਿਗਰਾਨੀ ਰੱਖਣਾ ਚਾਹ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਯਾਤਰੀ ਵਿਦੇਸ਼ ਯਾਤਰਾ ਦੀ ਜਾਣਕਾਰੀ ਸਰਕਾਰ ਨੂੰ ਨਹੀਂ ਦਿੰਦੇ ਹਨ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ।

 

 

ਮੀਡੀਆ ਰਿਪੋਰਟਾਂ ਮੁਤਾਬਕ ਜੇ ਕਿਸੇ ਯਾਤਰੀ ਨੇ 1 ਲੱਖ ਰੁਪਏ ਦੇ ਵਿਦੇਸ਼ੀ ਟੂਰ ਦਾ ਪੈਕੇਜ ਲਿਆ ਹੈ, ਤਾਂ ਪੈਕੇਜ ਦੇਣ ਵਾਲੀ ਕੰਪਨੀ ਯਾਤਰੀ ਤੋਂ TCS ਵਜੋਂ 5,000 ਰੁਪਏ ਲੈ ਲਵੇਗੀ। ਕੰਪਨੀ ਇਸ TCS ਨੂੰ ਸਰਕਾਰ ਦੇ ਖਾਤੇ ’ਚ ਜਮ੍ਹਾ ਕਰਵਾ ਦੇਵੇਗੀ।

 

 

ਟੈਕਸ ਮਾਹਿਰਾਂ ਦਾ ਕਹਿਣਾ ਹੈ ਕਿ ਆਮਦਨ ਟੈਕਸ ਰਿਟਰਨ ਫ਼ਾਈਲ ਕਰਦੇ ਸਮੇਂ ਯਾਤਰੀ TCS ਦਾ ਪੈਸਾ ਵਾਪਸ ਲੈਣ ਲਈ ਦਾਅਵਾ ਪੇਸ਼ ਕਰ ਸਕਦਾ ਹੈ। ਭਾਵੇਂ ਯਾਤਰੀ ਨੂੰ ਇਸ ਦਾ ਲਾਭ ਲੈਣ ਲਈ ਆਪਣੀ ਆਮਦਨ ਟੈਕਸ ਰਿਟਰਨ (ITR) ’ਚ ਵਿਦੇਸ਼ ਯਾਤਰਾ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ।

 

 

ਜੇ ਕੋਈ ਵਿਅਕਤੀ ਵਿਦੇਸ਼ ਜਾਣ ਲਈ ਖ਼ੁਦ ਹੀ ਟਿਕਟ ਤੇ ਹੋਰ ਇੰਤਜ਼ਾਮ ਕਰਦਾ ਹੈ, ਤਾਂ ਉਸ ਯਾਤਰੀ ਨੂੰ TCS ਨਹੀਂ ਦੇਣਾ ਪਵੇਗਾ। ਜੇ ਕਿਸੇ ਯਾਤਰੀ ਤੋਂ TCS ਲਿਆ ਜਾਵੇਗਾ, ਤਾਂ ਉਸ ਦਾ ਅਲਰਟ ਆਮਦਨ ਟੈਕਸ ਵਿਭਾਗ ਕੋਲ ਪੁੱਜ ਜਾਇਆ ਕਰੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tax to be imposed on Foreign Tour