ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜੇ ਦੇ ਰੋਲ ਨੰਬਰ 'ਤੇ ਅਧਿਆਪਕ ਨੇ ਕਰ ਦਿੱਤੀ 22 ਸਾਲ ਨੌਕਰੀ ! ਫਿਰ ਜੋ ਹੋਇਆ 

ਫਰਜ਼ੀ ਸਰਟੀਫਿ਼ਕਟਾਂ ਸਹਾਰੇ ਨੌਕਰੀ ਕਰ ਰਹੇ ਇੱਕ ਸਕੂਲ ਦੇ ਪ੍ਰਿੰਸੀਪਲ ਖਿਲਾਫ ਉੱਚ ਅਧਿਕਾਰੀਆਂ ਦੇ ਹੁਕਮਾਂ ਮਗਰੋਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਦੌਰਾਨ ਦੋਸ਼ੀ ਪ੍ਰਿੰਸੀਪਲ ਦੇ ਦੱਸਵੀਂ ਅਤੇ ਬਾਰਵੀਂ ਦੇ ਸਰਟੀਫਿ਼ਕਟ ਜਾਅਲੀ ਨਿਕਲੇ ਸਨ। ਦੋਸ਼ੀ ਪ੍ਰਿੰਸੀਪਲ 22 ਸਾਲ ਤੋਂ ਦੂਜੇ ਦੇ ਰੋਲ ਨੰਬਰ ਵਾਲੇ ਦਸਤਾਵੇਜ਼ਾਂ ਸਹਾਰੇ ਨੌਕਰੀ ਕਰ ਰਿਹਾ ਸੀ। ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਿੰਸੀਪਲ ਫਰਾਰ ਹੈ।

 

ਜਾਣਕਾਰੀ ਮੁਤਾਬਕ ਵਿਕਾਸਖੰਡ ਸਲਟ ਇਲਾਕੇ ਦੇ ਸਿਰਾਲੀ ਬੁੜਾਕੋਟ ਦੇ ਪ੍ਰਿੰਸੀਪਲ ਖਵਾਲੀ ਸਿੰਘ ਪਿਛਲੇ 22 ਸਾਲਾਂ ਤੋਂ ਜਾਅਲੀ ਦਸਤਾਵੇਜ਼ਾਂ ਸਹਾਰੇ ਅਹੁਦੇ ਤੇ ਤਾਇਨਾਤ ਸੀ। ਕਿਸੇ ਸਥਾਨਕ ਵਿਅਕਤੀ ਵਲੋਂ ਦਾਇਰ ਕੀਤੀ ਸਿ਼ਕਾਇਤ ਤੇ ਕਾਰਵਾਈ ਕਰਦਿਆਂ ਡੀਈਓ ਬੇਸਿਕ ਆਰ ਐਸ ਯਾਦਵ ਨੇ ਮਾਮਲੇ ਨੂੰ ਧਿਆਨ ਚ ਲੈਂਦਿਆਂ ਅਧਿਆਪਕ ਦੀ ਜਾਂਚ ਐਸਆਈਟੀ ਤੋਂ ਕਰਵਾਈ ਜਿਸ ਵਿੱਚ ਉਕਤ ਅਧਿਆਪਕ ਦੋਸ਼ੀ ਪਾਇਆ ਗਿਆ। ਜਿਸ ਤੋਂ ਬਾਅਦ ਉਕਤ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਮੁਅੱਤਲੀ ਦੀ ਸੂਚਨਾ ਮਿਲਣ ਦੇ ਬਾਅਦ ਤੋਂ ਹੀ ਦੋਸ਼ੀ ਅਧਿਆਪਕ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੋਸ਼ੀ ਅਧਿਆਪਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

 

 

ਜਿ਼ਕਰਯੋਗ ਹੈ ਕਿ ਅਧਿਆਪਕ ਦੇ ਦਸਤਾਵੇਜ਼ਾਂ ਚ ਦਰਜ ਰੋਲ ਨੰਬਰ ਕਿਸੇ ਹੋਰ ਦੇ ਦਸਤਾਵੇਜ਼ਾਂ ਦਾ ਸੀ। ਦੋਸ਼ੀ ਪ੍ਰਿੰਸੀਪਲ 24 ਮਈ 1996 ਤੋਂ ਬਤੌਰ ਵਾਇਸ ਪ੍ਰਿੰਸੀਪਲ ਇੱਕ ਸਕੂਲ ਚ ਤਾਇਨਾਤ ਸੀ। ਦੋਸ਼ੀ ਯੂਪੀ ਦੇ ਬਿਜਨੌਰ ਦੇ ਔਰੰਗਾਬਾਦ ਦਾ ਰਹਿਣ ਵਾਲਾ ਹੈ।

    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teacher has 22 years of employment at the second roll number