ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP  ’ਚ ਹੋਰ ਰਾਜਾਂ ਦੇ ਅਧਿਆਪਕ ਵੀ ਹੋਣਗੇ ਨਿਯੁਕਤ

UP  ’ਚ ਹੋਰ ਰਾਜਾਂ ਦੇ ਅਧਿਆਪਕ ਵੀ ਹੋਣਗੇ ਨਿਯੁਕਤ

ਉੱਤਰ ਪ੍ਰਦੇਸ਼ (UP) ’ਚ ਇਸ ਵੇਲੇ 68,500 ਅਧਿਆਪਕਾਂ ਦੀ ਭਰਤੀ ਚੱਲ ਰਹੀ ਹੈ। ਦੂਜੇ ਸੂਬਿਆਂ ਤੋਂ ਡੀਐੱਲਐੱਡ ਜਾਂ ਇਸ ਦੇ ਬਰਾਬਰ ਦੀ ਯੋਗਤਾ ਵਾਲੇ ਉਮੀਦਵਾਰ ਵੀ ਨਿਯੁਕਤੀਆਂ ਹਾਸਲ ਕਰ ਸਕਣਗੇ।

 

 

ਹਾਈ ਕੋਰਟ ਦੇ ਹੁਕਮਾਂ ਉੱਤੇ ਬੇਸਿਕ ਸਿੱਖਿਆ ਪ੍ਰੀਸ਼ਦ ਦੇ ਮੀਤ ਸਕੱਤਰ ਅਨਿਲ ਕੁਮਾਰ ਨੇ ਪੰਜ ਜੁਲਾਈ ਨੂੰ ਸਾਰੇ ਬੇਸਿਕ ਸਿੱਖਿਆ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਅਜਿਹੇ ਉਮੀਦਵਾਰਾਂ ਦੀ ਗਿਣਤੀ ਸੈਂਕੜੇ ਵਿੱਚ ਦੱਸੀ ਜਾ ਰਹੀ ਹੈ।

 

 

ਕੌਂਸਲ ਦੇ ਪ੍ਰਾਇਮਰੀ ਸਕੂਲਾਂ ਵਿੱਚ 68,500 ਅਧਿਆਪਕਾਂ ਦੀ ਭਰਤੀ 9 ਜਨਵਰੀ, 2018 ਨੂੰ ਸ਼ੁਰੂ ਹੋਈ ਸੀ। 27 ਮਈ ਨੂੰ ਪ੍ਰੀਖਿਆ ਹੋਈ ਤੇ 13 ਅਗਸਤ, 2018 ਨੂੰ ਨਤੀਜਾ ਐਲਾਨਿਆ ਗਿਆ। ਇਨ੍ਹਾਂ ਵਿੱਚੋਂ 41,556 ਉਮੀਦਵਾਰ ਪਾਸ ਹੋਏ ਸਨ।

 

 

ਭਰਤੀ ਦੀਆਂ ਸ਼ਰਤਾਂ ਅਨੁਸਾਰ ਉਮੀਦਵਾਰਾਂ ਨੂੰ ਅਰਜ਼ੀ ਦੇਣ ਦੇ ਪੰਜ ਸਾਲ ਪਹਿਲਾਂ ਤੋਂ ਉੱਤਰ ਪ੍ਰਦੇਸ਼ ਦਾ ਨਾਗਰਿਕ ਹੋਣਾ ਜ਼ਰੂਰੀ ਸੀ। ਉਂਝ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਜੰਮੂ–ਕਸ਼ਮੀਰ ਜਿਹੇ ਰਾਜਾਂ ਤੋਂ ਸਿਖਲਾਈ ਪ੍ਰਾਪਤ ਉਮੀਦਵਾਰਾਂ ਨੇ ਵੀ ਅਰਜ਼ੀਆਂ ਦਿੱਤੀਆਂ ਹੋਈਆਂ ਹਨ।

 

 

ਨਤੀਜਾ ਐਲਾਨੇ ਜਾਣ ਤੋਂ ਬਾਅਦ ਕਈ ਉਮੀਦਵਾਰਾਂ ਨੇ ਪੰਜ ਸਾਲਾਂ ਤੋਂ ਵਸਨੀਕ ਹੋਣ ਦੀ ਸ਼ਰਤ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਹੋਰਨਾਂ ਰਾਜਾਂ ਤੋਂ ਸਿਖਲਾਈ ਲੈਣ ਵਾਲੇ ਉਮੀਦਵਾਰਾਂ ਨੂੰ ਇਸ ਸ਼ਰਤ ਨਾਲ ਇੱਕ ਤੋਂ ਤਿੰਨ ਸਤੰਬਰ 2018 ਤੱਕ ਆਯੋਜਿਤ ਕਾਊਂਸਲਿੰਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਕਿ ਉਨ੍ਹਾਂ ਨੂੰ ਨਿਯੁਕਤੀ ਪੱਤਰ ਪਟੀਸ਼ਨ ਦੇ ਫ਼ੈਸਲੇ ਤੋਂ ਬਾਅਦ ਦਿੱਤੇ ਜਾਣਗੇ।

 

 

ਬੀਤੀ 8 ਮਈ, 2019 ਨੂੰ ਹਾਈ ਕੋਰਟ ਨੇ ਆਪਣੇ ਹੁਕਮ ਨੂੰ ਪੰਜ ਸਾਲਾਂ ਦੇ ਨਿਵਾਸ ਦੀ ਸ਼ਰਤ ਨੂੰ ਗ਼ੈਰ–ਸੰਵਿਧਾਨਕ ਮੰਨਦਿਆਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੇ ਹੁਕਮ ਦਿੱਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teachers from other States will also get appointments in UP