ਆਈਸੀਸੀ ਵਿਸ਼ਵ ਕੱਪ-2019 ਵਿੱਚ ਚੰਗੀ ਫਾਰਮ ਵਿੱਚ ਚੱਲ ਰਹੀ ਭਾਰਤੀ ਟੀਮ ਨੇ ਵੀਰਵਾਰ ਨੂੰ ਜਾਰੀ ਇੱਕ ਰੋਜ਼ਾ ਰੈਂਕਿੰਗ ਵਿੱਚ ਇੰਗੀਲੈਂਡ ਨੂੰ ਪਿੱਛੇ ਕਰਕੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਭਾਰਤ ਦੇ ਹੁਣ 123 ਅੰਕ ਹਨ ਜਦੋਂਕਿ ਇੰਗਲੈਂਡ 122 ਅੰਕ ਹਨ। ਭਾਰਤ ਅਜੇ ਵੀ ਕ੍ਰਿਕਟ ਦੇ ਮਹਾਂਕੁੰਭ ਵਿੱਚ ਅਜੇਤੂ ਹੈ।
ਭਾਰਤੀ ਟੀਮ ਟੈਸਟ ਰੈਂਕਿੰਗ 'ਚ ਵੀ ਨੰਬਰ 1 ਦੇ ਸਥਾਨ ਉੱਤੇ ਹੈ। ਉਥੇ ਟੀ -20 ਵਿੱਚ ਉਹ ਪੰਜਵੇਂ ਸਥਾਨ 'ਤੇ ਬਣੀ ਹੋਈ ਹੈ। ਭਾਰਤ ਨੇ ਚਾਰ ਵਿਸ਼ਵ ਕੱਪ ਚਾਰ ਮੈਚਾਂ ਵਿੱਚ ਸਾਰੇ ਮੈਚਾਂ ਵਿੱਚ ਜਿੱਤੇ ਹਾਸਲ ਕੀਤੀ ਹੈ। ਉਸ ਦਾ ਨਿਊਜ਼ੀਲੈਂਡ ਖ਼ਿਲਾਫ਼ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਉਥੇ, ਇੰਗਲੈਂਡ ਨੇ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ ਅਤੇ ਉਹ ਸੈਮੀਫਾਈਨਲ 'ਚ ਪਹੁੰਚਣ ਲਈ ਵੀ ਸੰਘਰਸ਼ ਕਰ ਰਹੇ ਹਨ। ਇੰਗਲੈਂਡ ਨੇ ਹੁਣ ਤੱਕ ਸੱਤ ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਚਾਰ ਵਿੱਚ ਉਸ ਨੂੰ ਜਿੱਤ ਮਿਲੀ ਹੈ ਜਦਕਿ ਤਿੰਨ ਮੈਚਾਂ ਵਿੱਚ ਉਸ ਨੂੰ ਹਾਰ ਮਿਲੀ ਹੈ।
ਆਖ਼ਰੀ ਚਾਰ ਵਿੱਚ ਜਾਣ ਲਈ ਬਾਕੀ ਦੇ ਰਹਿੰਦੇ ਦੋਵੇਂ ਮੈਚ ਵਿੱਚ ਜਿੱਤਣਾ ਪਵੇਗਾ ਅਤੇ ਇਹ ਦੋਵੇਂ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਰੁੱਧ ਖੇਡੇ ਜਾਣਗੇ।