ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਸੁਪਰੀਮ ਕੋਰਟ ਦੁਆਰਾ ਨਿਯੁਕਤ ਕੀਤੇ ਦੋ ਗੱਲਬਾਤਕਾਰ ਬੁੱਧਵਾਰ ਨੂੰ ਸ਼ਾਹੀਨ ਬਾਗ ਪਹੁੰਚੇ। ਇਸ ਦੌਰਾਨ ਧਰਨੇ 'ਤੇ ਬੈਠੀ ਔਰਤਾਂ ਆਪਣੇ ਦਿਲ ਦੀ ਗੱਲ ਕਰਦਿਆਂ ਭਾਵੁਕ ਅਤੇ ਗੁੱਸੇ ਚ ਨਜ਼ਰ ਆਈਆਂ। ਸ਼ਾਹੀਨ ਬਾਗ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਸੀਏਏ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਰੋਧੀਆਂ ਨਾਲ ਗੱਲਬਾਤ ਕਰਨ ਦੀ ਇਹ ਪਹਿਲੀ ਕੋਸ਼ਿਸ਼ ਹੈ।
ਸਾਬਕਾ ਨੌਕਰਸ਼ਾਹ ਵਜਾਹਤ ਹਬੀਬਉੱਲਾ, ਵਾਰਤਾਕਾਰ ਐਡਵੋਕੇਟ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਦੇ ਨਾਲ, ਔਰਤਾਂ ਨਾਲ ਗੱਲਬਾਤ ਕਰਨ ਅਤੇ ਰੁਕਾਵਟ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਸ਼ਾਹੀਨ ਬਾਗ ਪਹੁੰਚੇ। ਸ਼ਾਹੀਨ ਬਾਗ ਸੀਏਏ ਵਿਰੋਧੀ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ। ਇਸ ਦੌਰਾਨ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਖ਼ਤਮ ਹੋਣ ਤੋਂ ਬਾਅਦ ਹੀ ਉਠਣਗੇ।
ਰਾਮਚੰਦਨ ਨੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਇਕੱਠੇ ਹੋਏ ਵੱਡੀ ਗਿਣਤੀ ਲੋਕਾਂ ਨੂੰ ਕਿਹਾ,' ਸੁਪਰੀਮ ਕੋਰਟ ਨੇ ਤੁਹਾਡੇ ਵਿਰੋਧ ਦੇ ਅਧਿਕਾਰ ਨੂੰ ਕਾਇਮ ਰੱਖਿਆ ਹੈ। ਪਰ ਦੂਜੇ ਨਾਗਰਿਕਾਂ ਦੇ ਵੀ ਅਧਿਕਾਰ ਹਨ, ਜੋ ਬਰਕਰਾਰ ਰੱਖਣੇ ਚਾਹੀਦੇ ਹਨ।'
ਉਨ੍ਹਾਂ ਕਿਹਾ, ‘ਅਸੀਂ ਮਿਲ ਕੇ ਸਮੱਸਿਆ ਦਾ ਹੱਲ ਲੱਭਣਾ ਚਾਹੁੰਦੇ ਹਾਂ। ਅਸੀਂ ਹਰ ਕਿਸੇ ਦੀ ਗੱਲ ਸੁਣਾਂਗੇ। ਔਰਤਾਂ ਦੁਆਰਾ ਦਰਸਾਈਆਂ ਚਿੰਤਾਵਾਂ 'ਤੇ ਰਾਮਚੰਦਰਨ ਨੇ ਕਿਹਾ ਕਿ ਇਹ ਸਾਰੇ ਨੁਕਤੇ ਸੁਪਰੀਮ ਕੋਰਟ ਦੇ ਸਾਹਮਣੇ ਰੱਖੇ ਜਾਣਗੇ ਤੇ ਇਨ੍ਹਾਂ 'ਤੇ ਵਿਸਥਾਰ ਨਾਲ ਵਿਚਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹੇਗੜੇ ਨੇ ਪ੍ਰਦਰਸ਼ਨਕਾਰੀਆਂ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਬਾਰੇ ਦੱਸਿਆ। ਰਾਮਚੰਦਰਨ ਨੇ ਇਸ ਦਾ ਹਿੰਦੀ ਵਿਚ ਅਨੁਵਾਦ ਕੀਤਾ।
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਸ਼ਾਹੀਨ ਬਾਗ ਵਿਖੇ ਸੜਕ ਨਾਕਾਬੰਦੀ ਸਮੱਸਿਆਵਾਂ ਪੈਦਾ ਕਰ ਰਹੀ ਹੈ। ਅਦਾਲਤ ਨੇ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਪੁਸ਼ਟੀ ਕਰਦਿਆਂ ਸੁਝਾਅ ਦਿੱਤਾ ਕਿ ਉਹ ਕਿਸੇ ਹੋਰ ਜਗ੍ਹਾ ਜਾ ਸਕਦੇ ਹਨ ਜਿਥੇ ਕਿਸੇ ਆਮ ਨਾਗਰਿਕ ਨੂੰ ਪ੍ਰੇਸ਼ਾਨੀ ਨਾ ਹੋਵੇ।
ਮਹੱਤਵਪੂਰਨ ਗੱਲ ਇਹ ਹੈ ਕਿ 16 ਦਸੰਬਰ ਤੋਂ ਚੱਲ ਰਹੀ ਹੜਤਾਲ ਕਾਰਨ ਦਿੱਲੀ ਅਤੇ ਨੋਇਡਾ ਨੂੰ ਜੋੜਨ ਵਾਲੀ ਮੁੱਖ ਸੜਕ ਬੰਦ ਹੈ, ਜਿਸ ਕਾਰਨ ਯਾਤਰੀਆਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਗੱਲਬਾਤ ਕਰਨ ਵਾਲਿਆਂ ਦੇ ਸਾਹਮਣੇ ਆਪਣੀ ਗੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।
ਦਾਦੀ ਦੇ ਨਾਮ ਨਾਲ ਜਾਣੀ ਜਾਂਦੀ ਇੱਕ ਬਜ਼ੁਰਗ ਔਰਤ ਬਿਲਕਿਸ ਨੇ ਕਿਹਾ ਕਿ ਚਾਹੇ ਕੋਈ ਵੀ ਗੋਲੀ ਮਾਰ ਲਵੇ, ਉਹ ਉੱਥੋਂ ਇੱਕ ਇੰਚ ਵੀ ਨਹੀਂ ਹਿਲਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੀਏਏ ਵਾਪਸ ਨਹੀਂ ਲਿਆ ਜਾਂਦਾ ਉਹ ਉਦੋਂ ਤੱਕ ਨਹੀਂ ਜਾਣਗੇ।
ਬਿਲਕੀਸ ਨੇ ਕਿਹਾ, ‘ਉਨ੍ਹਾਂ ਨੇ ਸਾਨੂੰ ਗੱਦਾਰ ਕਿਹਾ। ਜਦੋਂ ਅਸੀਂ ਬ੍ਰਿਟਿਸ਼ ਸਰਕਾਰ ਨੂੰ ਦੇਸ਼ ਤੋਂ ਬਾਹਰ ਭਜਾ ਦਿੱਤਾ ਤਾਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕੀ ਸਨ? ਭਾਵੇਂ ਕੋਈ ਸਾਡੇ 'ਤੇ ਗੋਲੀ ਮਾਰ ਦੇਵੇ, ਅਸੀਂ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ। ਤੁਸੀਂ ਐਨਆਰਸੀ ਅਤੇ ਸੀਏਏ ਖ਼ਤਮ ਕਰ ਲਓ, ਅਸੀਂ ਇਕ ਸਕਿੰਟ ਤੋਂ ਪਹਿਲਾਂ ਜਗ੍ਹਾ ਖਾਲੀ ਕਰਾਂਗੇ।'
ਗੱਲਬਾਤ ਕਰਨ ਵਾਲਿਆਂ ਨਾਲ ਗੱਲਬਾਤ ਕਰਦਿਆਂ ਇੱਕ ਔਰਤ ਰੋ ਪਈ। ਔਰਤ ਨੇ ਕਿਹਾ ਕਿ ਉਹ ਸੰਵਿਧਾਨ ਨੂੰ ਬਚਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ ਪਰ ਲੋਕ ਯਾਤਰੀਆਂ ਨੂੰ ਸਿਰਫ ਅਸੁਵਿਧਾ ਹੀ ਦਿਖ ਰਹੀ ਹੈ। ਜੇ ਉਹ ਚਾਹੁੰਦੇ ਹਨ, ਉਹ ਹੋਰ ਬਹੁਤ ਸਾਰੇ ਮਾਰਗਾਂ ਤੋਂ ਆ-ਜਾ ਸਕਦੇ ਹਨ।
ਔਰਤ ਨੇ ਕਿਹਾ, 'ਕੀ ਸਾਨੂੰ ਇੱਥੇ ਠੰਡੀਆਂ ਰਾਤਾਂ ਖਾਣੇ ਤੋਂ ਬਿਨਾਂ, ਆਪਣੇ ਬੱਚਿਆਂ ਦੇ ਬਗੈਰ ਇਥੇ ਬੈਠਣ ਦੀ ਪ੍ਰੇਸ਼ਾਨੀ ਨਹੀਂ ਹੈ? ਅਸੀਂ ਖੁਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ, ਅਸੀਂ ਨਾਗਰਿਕਾਂ ਲਈ ਮੁਸੀਬਤ ਕਿਵੇਂ ਬਣ ਸਕਦੇ ਹਾਂ? ਐਂਬੂਲੈਂਸਾਂ ਅਤੇ ਵਾਹਨਾਂ ਨੂੰ ਰਸਤਾ ਨਾ ਦੇਣ ਦੇ ਦੋਸ਼ ਬੇਬੁਨਿਆਦ ਹਨ। ਅਸੀਂ ਸੜਕ ਜਾਮ ਨਹੀਂ ਕੀਤੀ। ਇਸ ਦੀ ਬਜਾਏ ਕੇਂਦਰ ਸਰਕਾਰ ਨੇ ਦੇਸ਼ ਚ ਆਜ਼ਾਦੀ 'ਤੇ ਰੋਕ ਲਗਾ ਰੱਖੀ ਹੈ।
ਇਕ ਹੋਰ ਔਰਤ ਨੇ ਵਿਰੋਧ ਪ੍ਰਦਰਸ਼ਨ ਨੂੰ ਆਪਣੇ ਲਈ ਦੁਖਦਾਈ ਦੱਸਿਆ। ਉਸ ਨੇ ਕਿਹਾ, ‘ਅਸੀਂ ਰਾਤ ਨੂੰ ਨੀਂਦ ਨਹੀਂ ਲੈ ਪਾਉਂਦੇ ਤੇ ਇੱਥੋਂ ਦੀ ਹਰ ਔਰਤ ਡਰੀ ਹੋਈ ਹੈ। ਸਾਡਾ ਧਰਮ ਸਾਨੂੰ ਆਤਮ ਹੱਤਿਆ ਕਰਨ ਦੀ ਆਗਿਆ ਨਹੀਂ ਦਿੰਦਾ ਪਰ ਅਸੀਂ ਹਰ ਦਿਨ ਮਰ ਰਹੇ ਹਾਂ। ਸਾਡੀ ਸਥਿਤੀ ਉਨ੍ਹਾਂ ਬਿਮਾਰਾਂ ਵਰਗੀ ਹੋ ਗਈ ਹੈ ਜੋ ਮੌਤ ਦੀ ਮੰਗ ਕਰ ਰਹੇ ਹਨ।
ਇਸ ਮਹੀਨੇ ਦੇ ਸ਼ੁਰੂ ਚ ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਦਹਿਸ਼ਤ ਫੈਲ ਗਈ ਸੀ। ਬਹੁਤ ਸਾਰੀਆਂ ਔਰਤਾਂ ਨੇ ਕਿਹਾ ਕਿ ਉਹ ਪੀੜ੍ਹੀਆਂ ਤੋਂ ਇਸ ਖੇਤਰ ਵਿੱਚ ਰਹਿੰਦੀਆਂ ਹਨ। ਉਨ੍ਹਾਂ ਕਿਹਾ, 'ਅਸੀਂ ਘੁਸਪੈਠੀਏ ਨਹੀਂ ਜੋ ਤੁਰ ਜਾਵਾਂਗੇ।' ਤਿੰਨ ਘੰਟੇ ਚਲੀ ਗੱਲਬਾਤ ਵੀਰਵਾਰ ਨੂੰ ਵੀ ਜਾਰੀ ਰਹੇਗੀ।