ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਤੇ ਬਲਾਤਕਾਰ ਦੀ ਸ਼ਿਕਾਰ 14 ਸਾਲਾ ਨਾਬਾਲਗ ਨੇ ਗਰਭਪਾਤ ਕਰਾਉਣ ਲਈ ਲਗਾਈ ਗੁਹਾਰ

ਕੈਂਸਰ ਤੇ ਬਲਾਤਕਾਰ ਦੀ ਸ਼ਿਕਾਰ 14 ਸਾਲਾ ਨਾਬਾਲਗ ਨੇ ਗਰਭਪਾਤ ਦੀ ਲਈ ਗੁਹਾਰ

ਨਾਬਾਲਗ ਬਲਾਤਕਾਰ ਪੀੜਤਾ ਨੇ ਆਪਣੀ 24 ਹਫ਼ਤੇ ਦੀ ਗਰਭ-ਅਵਸਥਾ ਖਤਮ ਕਰਨ ਦੀ ਮੰਗ ਕੀਤੀ ਹੈ. ਇਸ ਲਈ ਬੰਬਈ ਹਾਈ ਕੋਰਟ ਵਿਚ ਅਪੀਲ ਕੀਤੀ ਗਈ ਹੈ।

 

ਕੈਂਸਰ ਨਾਲ ਲੜ ਰਹੀ 14 ਸਾਲਾ ਪੀੜਤਾ ਦੇ ਨਾਲ ਇਸ ਸਾਲ ਦੇ ਸ਼ੁਰੂ ਵਿਚ ਬਲਾਤਕਾਰ ਹੋਇਆ ਸੀ ਅਤੇ ਇਸ ਕੇਸ ਵਿਚ ਇੱਕ ਐਫਆਈਆਰ ਦਰਜ ਕੀਤੀ ਗਈ। ਇਹ ਜਾਣਕਾਰੀ ਪੀੜਤ ਦੁਆਰਾ ਦਾਇਰ ਪਟੀਸ਼ਨ ਵਿੱਚ ਦਿੱਤੀ ਗਈ ਹੈ।

 

ਹਾਲ ਹੀ ਵਿਚ ਜਦੋਂ ਉਹ ਕੀਮੋਥੈਰੇਪੀ ਲਈ ਇਕ ਸਥਾਨਕ ਹਸਪਤਾਲ ਗਈ ਤਾਂ ਉਸ ਨੂੰ ਗਰਭ ਬਾਰੇ ਪਤਾ ਲੱਗਿਆ। ਜਦੋਂ ਪੀੜਤ ਦੇ ਮਾਪਿਆਂ ਨੂੰ ਆਪਣੀ ਧੀ ਦੇ ਗਰਭ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇੱਕ ਗੈਰ ਸਰਕਾਰੀ ਸੰਸਥਾ ਤੋਂ ਮਦਦ ਮੰਗੀ।

 

ਜਸਟਿਸ ਐੱਸ ਓਕਾ ਅਤੇ ਜਸਟਿਸ ਐਮ.ਐਸ. ਸੋਨਕ ਦੇ ਬੈਂਚ ਨੇ ਲਈ ਮੁੰਬਈ ਦੇ ਜੇਜੇ ਹਸਪਤਾਲ ਦੇ ਡੀਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮਨੋਵਿਗਿਆਨੀ ਸਮੇਤ ਵਿਸ਼ੇਸ਼ ਡਾਕਟਰਾਂ ਦੀ ਟੀਮ ਨੂੰ ਤੁਰੰਤ ਸਥਾਪਤ ਕਰਨ ।

 

ਜਿਸ ਨਾਲ ਲੜਕੀ ਦੀ ਸਿਹਤ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾ ਸਕੇ ਤੇ ਇਹ ਸੁਝਾਅ ਦਿੱਤਾ ਜਾ ਸਕੇ ਕਿ ਲੰਬਾ ਸਮਾਂ ਬੀਤਣ ਤੋਂ ਬਾਅਦ ਗਰਭਪਾਤ ਦੀ ਆਗਿਆ ਦਿੱਤੀ ਜਾ ਸਕਦੀ ਹੈ ਜਾਂ ਨਹੀਂ। ਬੈਂਚ ਨੇ ਡਾਕਟਰਾਂ ਨੂੰ ਸ਼ੁੱਕਰਵਾਰ ਤੱਕ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:teen rape survivors abortion plea in Bombay high court