ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰੂਗ੍ਰਾਮ ’ਚ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ

ਪ੍ਰਤੀਤਕਾਤਮਕ ਫੋਟੋ

ਹਰਿਆਣਾ ਦੇ ਪੁਨਹਾਨਾ ਵਿਚ 15 ਸਾਲਾ ਲੜਕੀ ਨੂੰ ਅਗਵਾ ਕਰਕੇ ਪੰਜ ਲੋਕਾਂ ਵੱਲੋਂ ਸਮੂਹਿਕ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 30 ਜੁਲਾਈ ਦੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ ਗਈ।

 

ਪੁਲਿਸ ਨੇ ਕਿਹਾ ਕਿ ਲੜਕੀ ਦੇ ਪਿਤਾ ਵੱਲੋਂ ਸ਼ਿਕਾਇਤ ਮਿਲਣ ਬਾਅਦ ਸੋਮਵਾਰ ਨੂੰ ਇਸ ਸਬੰਧੀ ਇਕ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤਾ ਦੇ ਪਿਤਾ ਨੇ ਇਲਾਕੇ ਦੇ ਹੀ 5 ਲੋਕਾਂ ਉਤੇ ਉਨ੍ਹਾਂ ਦੀ ਧੀ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਪੁਲਿਸ ਵੱਲੋਂ ਪੀੜਤਾ ਦਾ ਮੈਡੀਕਲ ਕਰਾਉਣ ਬਾਅਦ ਮੰਗਲਵਾਰ ਨੂੰ ਨੂੰਹ ਦੀ ਅਦਾਲਤ ਵਿਚ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਲੜਕੀ ਦੇ ਬਿਆਨ ਦਰਜ ਕੀਤੇ ਗਏ ਹਨ।

 

ਪੁਨਹਾਨਾ ਥਾਣਾ ਇੰਚਾਰਜ ਕਿਸ਼ਨ ਕੁਮਾਰ ਨੇ ਦੱਸਿਆ ਕਿ ਪੀੜਤ ਲੜਕੀ ਨੇ ਸੋਮਵਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਸੀ ਕਿ 30 ਜੁਲਾਈ ਨੂੰ ਸ਼ੱਕੀਆਂ ਵਿਚੋਂ ਇਕ ਜੋ ਉਸਦੇ ਜਾਣ ਪਹਿਚਾਣ ਦਾ ਹੈ, ਉਸਨੇ ਉਸਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਇਕ ਸੁੰਨਸਾਨ ਥਾਂ ਉਤੇ ਲੈ ਗਿਆ।

 

ਲੜਕੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸਦੇ ਜਾਣ ਪਹਿਚਾਣ ਵਾਲੇ ਨੇ ਦੋ ਦੋਸਤਾਂ ਨੂੰ ਬੁਲਾਇਆ ਸੀ, ਜਿਨ੍ਹਾਂ ਉਸ ਨਾਲ ਬਲਾਤਕਾਰ ਕੀਤਾ ਅਤੇ ਇਸ ਬਾਰੇ ਕਿਸੇ ਨੂੰ ਨਾ ਦੱਸਣ ਲਈ ਧਮਕੀ ਦਿੱਤੀ। ਇਸ ਤੋਂ ਬਾਅਦ ਕੁਝ ਹੋਰ ਲੋਕ ਉਥੇ ਆ ਗਏ। ਉਥੇ, ਕਾਰ ਵਿਚੋਂ ਲੰਘ ਰਹੇ ਦੋ ਹੋਰ ਲੋਕਾਂ ਨੇ ਉਸ ਤੋਂ ਮਦਦ ਮੰਗਦੇ ਹੋਏ ਆਪਣੀ ਘਰ ਛੱਡਣ ਲਈ ਕਿਹਾ, ਪ੍ਰੰਤੂ ਮਦਦ ਕਰਨ ਦੀ ਬਜਾਏ ਉਨ੍ਹਾਂ ਵੀ ਉਸ ਨਾਲ ਬਲਾਤਕਾਰ ਕੀਤਾ ਅਤੇ ਉਸਦੇ ਪਿੰਡ ਦੇ ਬਾਹਰੀ ਖੇਤਰ ਵਿਚ ਛੱਡ ਦਿੱਤਾ।

 

ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ 31 ਜੁਲਾਈ ਨੂੰ ਉਨ੍ਹਾਂ ਦੀ ਧੀ ਆਪਣੇ ਪੁਰਾਣੇ ਘਰ ਕੋਲ ਮਿਲੀ ਸੀ ਅਤੇ ਜੋ ਗਹਿਰੇ ਸਦਮੇ ਵਿਚ ਸੀ। ਉਸਨੇ ਆਪਣੇ ਮਾਤਾ–ਪਿਤਾ ਨੂੰ ਇਸ ਘਟਲਾ ਬਾਰੇ ਕੁਝ ਨਾ ਦੱਸਿਆ, ਪ੍ਰੰਤੂ ਉਸਦੀ ਮਾਂ ਵੱਲੋਂ ਵਾਰ–ਵਾਰ ਪੁੱਛੇ ਜਾਣ ਉਤੇ ਉਸਨੇ ਸਾਰੀ ਹੱਡਬੀਤੀ ਸੁਣਾਈ। ਜਿਸ ਦੇ ਬਾਅਦ ਮਾਤਾ–ਪਿਤਾ ਨੇ ਸੋਮਵਾਰ ਨੂੰ ਪੁਨਹਾਨਾ ਥਾਣੇ ਦਾ ਦਰਵਾਜਾ ਖੜਕਾਇਆ। ਹਾਲਾਂਕਿ, ਪੁਲਿਸ ਨੇ ਕਿਹਾ ਕਿ ਜਦੋਂ ਲੜਕੀ 30 ਜੁਲਾਈ ਨੂੰ ਘਰ ਵਾਪਸ ਨਾ ਆਈ ਤਾਂ ਉਸਦੇ ਬਾਅਦ ਵੀ ਗੁੰਮਸ਼ੁਦਗੀ ਦੀ ਕੋਈ ਸ਼ਿਕਾਇਦ ਦਰਜ ਨਹੀਂ ਕਰਵਾਈ ਸੀ।

 

ਪੁਲਿਸ ਨੇ ਇਸ ਸਬੰਧੀ ਪਾਕਸੋ ਐਕਟ ਦੇ ਨਾਲ ਹੀ ਹੋਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teenage girl kidnapped and raped in Gurugram