ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੈਣ ਨਾਲ ਟਿੱਕ ਟੋਕ VIDEO ਬਣਾਉਣ 'ਤੇ ਲੜਕੇ ਨੂੰ ਨੰਗਾ ਕਰਕੇ ਘੁੰਮਾਇਆ

ਰਾਜਸਥਾਨ ਦੇ ਜੈਪੁਰ ਵਿੱਚ ਭੈਣ ਨਾਲ ਟਿਕ ਟੋਕ ਵੀਡੀਓ ਬਣਾਉਣ ਵਾਲੇ ਨੌਜਵਾਨ ਨੂੰ ਨੰਗਾ ਕਰਕੇ ਘੁੰਮਾਉਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 

 

ਅਪਰਾਧ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੇ ਨੌਜਵਾਨ ਨੂੰ ਸਿਰਫ ਇਸ ਕਰਕੇ ਨੰਗਾ ਕਰ ਘੁੰਮਾਇਆ ਕਿਉਂਕਿ ਉਹ ਆਪਣੀ ਭੈਣ ਨਾਲ ਟਿਕ ਟੋਕ ਵੀਡੀਓ ਰਿਕਾਰਡ ਕੀਤਾ ਸੀ। ਦੋਸ਼ੀਆਂ ਨੇ ਉਸ ਨੌਜਵਾਨ ਨੂੰ ਆਪਣੀ ਬੈਲਟ ਨਾਲ ਕੁੱਟਿਆ ਅਤੇ ਘਟਨਾ ਦੀ ਵੀਡੀਓ ਵੀ ਬਣਾਈ।

 

ਪੁਲਿਸ ਦੇ ਹੱਥ ਲੱਗੇ ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਦੋਸ਼ੀ ਲੋਕ ਕਿਸ਼ੋਰ ਨੌਜਵਾਨ ਨੂੰ ਜਬਰਨ ਨੰਗਾ ਕਰਕੇ ਗਲੀਆਂ ਵਿੱਚ ਘੁੰਮਾ ਰਹੇ ਹਨ ਅਤੇ ਇਸ ਦੌਰਾਨ ਪੀੜਤ ਨੌਜਵਾਨ ਦਾ ਚੇਹਰਾ ਢੱਕਿਆ ਹੋਇਆ ਹੈ।

 

ਸਾਹਮਣੇ ਆਈ ਵੀਡੀਓ ਦੇ ਅਨੁਸਾਰ, ਨੌਜਵਾਨ ਦੋਸ਼ੀਆਂ ਸਾਹਮਣੇ ਬੇਨਤੀ ਕਰ ਰਿਹਾ ਹੈ ਅਤੇ ਉਨ੍ਹਾਂ ਤੋਂ ਮੁਆਫੀ ਮੰਗ ਰਿਹਾ ਹੈ, ਪਰ ਦੋਸ਼ੀ ਵਿਅਕਤੀ ਉਸ ਨੂੰ ਗਾਲ੍ਹਾਂ ਕੱਢ ਰਹੇ ਹਨ।  ਉਸ ਨੂੰ ਦੱਸ ਰਹੇ ਹਨ ਕਿ ਉਹ ਟਿਕ ਟੋਕ ਵੀਡੀਓ ਬਣਾਉਣ ਉੱਤੇ ਕਿਸ ਪ੍ਰਕਾਰ ਸਬਕ ਸਿਖਾਇਆ ਜਾਂਦੈ। ਪੀੜਤ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਪੀੜਤ ਇੰਨਾ ਡਰ ਗਿਆ ਹੈ ਕਿ ਉਹ ਮੁਲਜ਼ਮਾਂ ਦੇ ਚੁੰਗਲ ਵਿਚੋਂ ਬਾਹਰ ਆਉਂਦੇ ਹੀ ਉਹ ਘਰ ਭੱਜ ਆਇਆ ਅਤੇ ਪਰਿਵਾਰ ਨੂੰ ਇਸ ਬਾਰੇ ਦੱਸਿਆ।

 

ਇਸ ਤੋਂ ਬਾਅਦ ਸ਼ਨਿੱਚਰਵਰ ਨੂੰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਦੋ ਮੁਲਜ਼ਮ ਹਾਲੇ ਫ਼ਰਾਰ ਹਨ।

 

ਇਸ ਸ਼ਿਕਾਇਤ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰ ਵੀ ਥਾਣੇ ਪਹੁੰਚੇ ਅਤੇ ਟਾਕ ਟੋਕ ਬਣਾਉਣ ਵਾਲੇ ਨੌਜਵਾਨ ਵਿਰੁਧ ਪੈਕਸੋ ਐਕਟ ਤਹਿਤ ਕੇਸ ਦਰਜ ਕਰਵਾਇਆ। ਪੁਲਿਸ ਨੇ ਕਿਹਾ ਹੈ ਕਿ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:teenager paraded naked for making TikTok video with a girl in jaipur