ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ’ਚ ਗ੍ਰੇਨੇਡ ਸੁੱਟਣ ਲਈ 16 ਸਾਲਾ ਲੜਕੇ ਨੂੰ ਦਿੱਤੇ ਸਨ 50 ਹਜ਼ਾਰ ਰੁਪਏ

ਜੰਮੂ ’ਚ ਗ੍ਰੇਨੇਡ ਸੁੱਟਣ ਲਈ 16 ਸਾਲਾ ਲੜਕੇ ਨੂੰ ਦਿੱਤੇ ਸਨ 50 ਹਜ਼ਾਰ ਰੁਪਏ

ਜੰਮੂ ’ਚ ਬੱਸ ਅੱਡੇ ਉਤੇ ਕਥਿਤ ਤੌਰ ਉਤੇ ਹਥਗੋਲਾ ਸੁੱਟਣ ਵਾਲੇ ਕਿਸ਼ੋਰ ਦੀ ਉਮਰ 16 ਸਾਲ ਤੋਂ ਘੱਟ ਹੈ। ਇਸ ਘਟਨਾ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਤੋਂ ਪੁੱਛਗਿੱਛ ਕਰਨ ਵਾਲਿਆਂ ਨੇ ਦੱਸਿਆ ਕਿ ਹਿਜ਼ਬੁਲ ਮੁਜ਼ਾਹਿਦੀਨ ਦੇ ਇਕ ਅੱਤਵਾਦੀ ਨੇ ਉਸ ਨੂੰ ਅਜਿਹਾ ਕਰਨ ਲਈ 50 ਹਜ਼ਾਰ ਰੁਪਏ ਦਿੱਤੇ ਸਨ।

 

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਅੱਤਵਾਦੀਆਂ ਦੇ ਸਮੂਹਾਂ ਨੇ ਜੰਮੂ–ਕਸ਼ਮੀਰ ਵਿਚ ਲੋਕਾਂ ਵਿਚ ਖੌਫ ਪੈਦਾ ਕਰਨ ਲਈ ਫਿਰ ਤੋਂ ਘੱਟ ਉਮਰ ਦੇ ਲੜਕਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।

 

ਇਸ ਮਹੀਨੇ ਦੀ 12 ਤਾਰੀਖ ਨੂੰ 16 ਸਾਲ ਹੋਣ ਜਾ ਰਹੇ ਇਸ ਨਾਬਾਲਗ ਨੂੰ ਬ੍ਰਹਸਪਤੀਵਾਰ ਨੂੰ ਬੱਸ ਅੱਡੇ ਉਤੇ ਹੱਥਗੋਲਾ ਸੁੱਟਣ ਦੇ ਬਾਅਦ ਭੱਜਦੇ ਸਮੇਂ ਫੜ੍ਹ ਲਿਆ ਗਿਆ ਸੀ। ਇਸ ਘਟਨਾ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 31 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਨਾਬਾਲਗ ਨੇ ਪੁਲਿਸ ਨੂੰ ਦੱਸਿਆ ਕਿ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੇ ਉਸ ਨੂੰ ਹਥਗੋਲਾ ਸੁੱਟਣ ਲਈ 50 ਹਜ਼ਾਰ ਰੁਪਏ ਦਿੱਤੇ ਸਨ।

 

ਅਧਿਕਾਰੀਆਂ ਨੇ ਕਿਹਾ ਕਿ ਉਸਦੇ ਆਧਾਰ ਕਾਰਡ ਅਤੇ ਸਕੂਲ ਰਿਕਾਰਡ ਸਮੇਤ ਪਹਿਚਾਣ ਨਾਲ ਜੁੜੇ ਹੋਰ ਦਸਤਾਵੇਜ਼ਾਂ ਵਿਚ ਉਸਦੀ ਮਿਤੀ 12 ਮਾਰਚ 2003 ਦੱਸੀ ਗਈ ਹੈ। ਜਾਂਚ ਕਿਰਨ ਵਾਲਿਆਂ ਅਨੁਸਾਰ ਕੁਲਗਾਮ ਜ਼ਿਲ੍ਹੇ ਦੇ ਸਵੈਘੋਸ਼ਿਤ ਹਿਜ਼ਬੁਲ ਮੁਜਾਹਿਦੀਨ ਪ੍ਰਮੁੱਖ ਫੈਜਾਜ ਨੇ ਜੰਮੂ ਵਿਚ ਕਿਸੇ ਵੀ ਭੀੜਭਾੜ ਵਾਲੀ ਥਾਂ ਉਤੇ ਹੱਥਗੋਲਾ ਸੁੱਟਣ ਦਾ ਕੰਮ ਸੰਗਠਨ ਦੇ ਭੂਮੀਗਤ ਕਾਰਜਕਰਤਾ ਮੁਜਮਿਮਲ ਨੂੰ ਦਿੱਤਾ ਸੀ। ਮੁਜਮਿਲ ਨੇ ਇਸ ਤੋਂ ਇੰਨਕਾਰ ਕਰ ਦਿੱਤਾ।  ਉਸਨੇ ਹੱਥਗੋਲਾ ਸੁੱਟਣ ਦਾ ਕੰਮ ‘ਛੋਟੂ’ (ਸੰਕੇਤਿਕ ਨਾਮ) ਨੂੰ ਦੇਣ ਦਾ ਨਿਰਦੇਸ਼ ਦਿੱਤਾ।  ਨਾਬਾਲਗ ਆਪਣੇ ਤਿੰਨ ਭਾਈ–ਭੈਣਾਂ ਵਿਚੋਂ ਸਭ ਤੋਂ ਵੱਡਾ ਹੈ। ਉਹ 9ਵੀਂ ਕਲਾਸ ਵਿਚ ਪੜ੍ਹਦਾ ਹੈ ਅਤੇ ਉਸਦੇ ਪਿਤਾ ਪੈਂਟਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Teenager who threw grenade in Jammu Bus Stand is juvenile