ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਰਾਨਸੀ ਤੋਂ ਕਾਗਜ਼ ਰੱਦ ਹੋਣ ਬਾਅਦ ਸੁਪਰੀਮ ਕੋਰਟ ਪਹੁੰਚੇ ਤੇਜ ਬਹਾਦਰ

ਵਾਰਾਨਸੀ ਤੋਂ ਕਾਗਜ਼ ਰੱਦ ਹੋਣ ਬਾਅਦ ਸੁਪਰੀਮ ਕੋਰਟ ਪਹੁੰਚੇ ਤੇਜ ਬਹਾਦਰ

ਵਾਰਾਨਸੀ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਤੇਜ ਬਹਾਦਰ ਨੇ ਨਾਮਜ਼ਦਗੀ ਰੱਦ ਹੋਣ ਦੇ ਬਾਅਦ ਸੁਪਰੀਮ ਕੋਰਟ ਪਹੁੰਚ ਗਏ। ਜ਼ਿਕਰਯੋਗ ਹੈ ਕਿ ਵਾਰਾਣਸੀ ਲੋਕ ਸਭਾ ਸੀਟ ਤੋਂ ਤੇਜ ਬਹਾਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਚੋਣ ਲੜਨ ਲਈ ਪਹਿਲਾਂ ਆਜ਼ਾਦ ਖੜ੍ਹੇ ਹੋਏ ਸਨ, ਜਿਸ ਨੂੰ ਬਾਅਦ ਵਿਚ ਸਪਾ ਨੇ ਆਪਣਾ ਚੋਣ ਚਿੰਨ੍ਹ ਦੇ ਦਿੱਤਾ ਸੀ।

 

ਤੇਜ ਬਹਾਦਰ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ ਅਤੇ ਉਸ ਵੱਲੋਂ ਵਕੀਲ ਪ੍ਰਸ਼ਾਂਤ ਭੂਸ਼ਣ ਪੇਸ਼ ਹੋਏ ਹਨ।

 

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਚੋਣ  ਅਧਿਕਾਰੀ ਸੁਰਿੰਦਰ ਕੁਮਾਰ ਨੇ ਕਿਹਾ ਸੀ ਕਿ ਤੇਜ ਬਹਾਦਰ ਨੂੰ 11 ਵਜੇ ਤੱਕ ਪ੍ਰਮਾਣ ਪੱਤਰ ਪੇਸ਼ ਕਰਨਾ ਸੀ। ਪ੍ਰੰਤੂ ਦੁਪਹਿਰ ਤਿੰਨ ਵਜੇ ਤੱਕ ਵੀ ਨਹੀਂ ਲਿਆ ਸਕੇ। ਇਸ  ਲਈ ਉਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ।

 

ਇਸ ਤੋਂ ਪਹਿਲਾਂ ਬੀਐਸਐਫ ਤੋਂ ਬਰਖਾਸਤ ਜਵਾਨ ਤੇਜ ਬਹਾਦਰ ਨੇ ਚੋਣ ਕਮਿਸ਼ਨ ਵੱਲੋਂ ਮਿਲੇ ਨੋਟਿਸ ਉਤੇ ਮੀਡੀਆ ਸਾਹਮਣੇ ਆਪਣੀ ਗੱਲ ਰਖੀ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਚੋਣ ਅਧਿਕਾਰੀ ਸਰਕਾਰ ਦੇ ਦਬਾਅ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਖਿਲਾਫ ਆਪਣਾ ਉਮੀਦਵਾਰ ਬਣਾਇਆ ਹੈ, ਉਦੋਂ ਤੋਂ ਭਾਜਪਾ ਆਗੂਆਂ ਦੀ ਚਿੰਤਾ ਵਧ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tej Bahadur Yadav challenging rejection of his nomination from Varanasi Lok Sabha Constituency