ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSF ਦਾ ਸਾਬਕਾ ਜਵਾਨ ਤੇਜ ਬਹਾਦਰ CM ਖੱਟਰ ਖਿਲਾਫ ਲੜੇਗਾ ਚੋਣ

BSF ਦਾ ਸਾਬਕਾ ਜਵਾਨ ਤੇਜ ਬਹਾਦਰ CM ਖੱਟਰ ਖਿਲਾਫ ਲੜੇਗਾ ਚੋਣ

ਫੌਜ ਵਿਚ ਭੋਜਨ ਦੀ ਗੁਣਵਤਾ ਨੂੰ ਲੈ ਕੇ ਆਵਾਜ਼ ਚੁੱਕਣ ਵਾਲੇ ਬੀਐਸਐਫ ਦੇ ਸਾਬਕਾ ਜਵਾਨ ਤੇਜ ਬਹਾਦਰ ਯਾਦਵ ਨੇ ਇਕ ਵਾਰ ਫਿਰ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ।

 

ਬੀਐਸਐਫ ਦੇ ਸਾਬਕਾ ਜਵਾਨ ਤੇਜ ਬਹਾਦਰ ਯਾਦਵ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਮਰ ਕਸ ਲਈ ਹੈ ਅਤੇ ਉਨ੍ਹਾਂ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ।

 

ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਸਾਬਕਾ ਜਵਾਨ ਤੇਜ ਬਹਾਦਰ ਯਾਦਵ ਨੇ ਐਤਵਾਰ ਨੂੰ ਦੁਸ਼ਯੰਤ ਚੌਟਾਲਾ ਨੀਤ ਜਨਤਨਾਇਕ ਜਨਤਾ ਪਾਰਟੀ (ਜਜਪਾ) ਵਿਚ ਸ਼ਾਮਲ ਹੋਣ ਬਾਅਦ ਕਿਹਾ ਕਿ ਉਹ ਹਰਿਆਣਾ ਦੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਚੋਣ ਲੜਨਗੇ। ਤੇਜ ਬਹਾਦਰ ਨੂੰ ਬੀਐਸਐਫ ਜਵਾਨਾਂ ਨੂੰ ਪਰੋਸੇ ਜਾਣ ਵਾਲੇ ਭੋਜਨ ਦੀ ਗੁਣਵਤਾ ਬਾਰੇ ਸ਼ਿਕਾਇਤ ਕਰਦੇ ਹੋਏ ਇਕ ਵੀਡੀਓ ਪੋਸਟ ਕਰਨ ਬਾਅਦ 2017 ਵਿਚ ਬਰਖਾਸਤ ਕਰ ਦਿੱਤਾ ਗਿਆ ਸੀ।

 

ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਵਾਸੀ ਯਾਦਵ ਨਵੀਂ ਦਿੱਲੀ ਵਿਚ ਦੁਸ਼ਯੰਤ ਚੌਟਾਲਾ ਦੀ ਮੌਜੂਦਗੀ ਵਿਚ ਜਜਪਾ ਵਿਚ ਸ਼ਾਮਲ ਹੋਏ। ਯਾਦਵ ਨੇ ਕਿਹਾ ਕਿ ਮੈਂ ਜਜਪਾ ਅਤੇ ਦੁਸ਼ਯੰਤ ਚੌਟਾਲਾ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਮੈਨੂੰ ਕਰਨਾਲ ਤੋਂ ਮੁੱਖ ਮੰਤਰੀ ਖਿਲਾਫ ਚੋਣ ਲੜਨ ਲਈ ਟਿਕਟ ਦਿੱਤੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਬੇਰੁਜ਼ਾਗਰੀ ਵੱਡੀ ਸਮੱਸਿਆ ਹੈ। ਤੇਜ ਬਹਾਦਰ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਹਮੇਸ਼ਾ ਭ੍ਰਿਸ਼ਟਾਚਾਰ ਖਿਲਾਫ ਰਹੀ ਹੈ।

 

ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਨੇ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਤੇਜ ਬਹਾਦਰ ਨੂੰ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਉਮੀਦਵਾਰ ਬਣਾਇਆ ਸੀ, ਪ੍ਰੰਤੂ ਚੋਣ ਕਮਿਸ਼ਨ ਨੇ ਇਹ ਕਹਿੰਦੇ ਹੋਏ ਕਾਗਜ਼ ਰੱਦ ਕਰ ਦਿੱਤੇ ਸੀ ਕਿ ਉਨ੍ਹਾਂ ਮੰਗੀ ਗਈ ਪੂਰੀ ਜਾਣਕਾਰੀ ਨਹੀਂ ਦਿੱਤੀ।

 

ਇਸ ਵਿਚ ਜਜਪਾ ਨੇ ਵਿਧਾਨ ਸਭਾ ਚੋਣਾਂ ਲਈ ਐਤਵਾਰ ਦੇਰ ਸ਼ਾਮ 15 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ 13 ਸਤੰਬਰ ਨੂੰ ਆਪਣੀ ਪਹਿਲੀ ਸੂਚੀ ਵਿਚ ਸੱਤ ਉਮੀਦਵਾਰਾਂ ਦਾ ਐਲਾਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tej Bahadur Yadav Former BSF constable joins JJP Haryana assembly election