ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜ ਬਹਾਦਰ ਯਾਦਵ ਨੇ ਛੱਡੀ JJP, ਕਿਹਾ ਦੁਸ਼ਯੰਤ ਚੌਟਾਲਾ ਨੇ ਗ਼ੱਦਾਰੀ ਕੀਤੀ

ਤੇਜ ਬਹਾਦਰ ਯਾਦਵ ਨੇ ਛੱਡੀ JJP, ਕਿਹਾ ਦੁਸ਼ਯੰਤ ਚੌਟਾਲਾ ਨੇ ਗ਼ੱਦਾਰੀ ਕੀਤੀ

ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਨੂੰ ਵੀ ਬਹੁਮੱਤ ਨਾ ਮਿਲਣ ਤੋਂ ਬਾਅਦ ਸਿਆਸੀ ਸਰਗਰਮੀਆਂ ਦੌਰਾਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ(BJP) ਤੇ ਜਨਨਾਇਕ ਜਨਤਾ ਪਾਰਟੀ (JJP) ਨੇ ਗੱਠਜੋੜ ਕਰ ਕੇ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਵਿਧਾਨ ਸਭਾ ਤੋਂ ਚੋਣਾਂ ਤੋਂ ਐਨ ਪਹਿਲਾਂ JJP ’ਚ ਸ਼ਾਮਲ ਹੋ ਕੇ ਕਰਨਾਲ ਵਿਧਾਨ ਸਭਾ ਸੀਟ ਤੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਰੁੰਧ ਚੋਣ ਲੜਨ ਵਾਲੇ BSF ਦੇ ਸਾਬਕਾ ਜਵਾਨ ਤੇਜ ਬਹਾਦਰ ਯਾਦਵ ਨੇ ਵਿਡੀਓ ਜਾਰੀ ਕਰ ਕੇ JJP ਉੱਤੇ ਤਿੱਖਾ ਹਮਲਾ ਬੋਲਿਆ ਹੈ।

 

 

ਤੇਜ ਬਹਾਦਰ ਯਾਦਵ ਨੇ ਇਸ ਨੂੰ ਹਰਿਆਣਾ ਦੀ ਜਨਤਾ ਨਾਲ ‘ਗ਼ੱਦਾਰੀ’ ਦੱਸਦਿਆਂ ਕਿਹਾ ਹੈ ਕਿ ਤੁਹਾਨੂੰ ਵਿਰੋਧੀ ਧਿਰ ’ਚ ਬੈਠਣਾ ਚਾਹੀਦਾ ਸੀ। ਜਦੋਂ ਭਾਜਪਾ ਆਜ਼ਾਦ ਵਿਧਾਇਕਾਂ ਨਾਲ ਸਰਕਾਰ ਬਣਾ ਰਹੀ ਸੀ; ਤਦ ਤੁਸੀਂ ਖ਼ੁਦ ਗਏ ਤੇ ਗੱਠਜੋੜ ਕੀਤਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਜਨਤਾ ਨਾਲ ਧੋਖਾ ਹੈ। ਇਹ ਗੱਠਜੋੜ ਬਿਲਕੁਲ ਗ਼ਲਤ ਹੈ।

 

 

BSF ਦੇ ਬਰਤਰਫ਼ ਜਵਾਨ ਤੇਜ ਬਹਾਦਰ ਯਾਦਵ ਨੇ ਕਿਹਾ ਕਿ ਜੋ ਬੀਜੇਪੀ ਹੈ, ਉਹੀ ਜੇਜੇਪੀ ਹੈ। ਜੇਜੇਪੀ ਦਰਅਸਲ ਬੀਜੇਪੀ ਦੀ ਬੇਟੀ ਹੈ। ਉਨ੍ਹਾਂ ਕਿਹਾ ਕਿ ਇਹ ਜਨਤਾ ਸਾਹਵੇਂ ਆ ਚੁੱਕਾ ਹੈ। ‘ਇਸ ਦਾ ਮੈਨੂੰ ਪਹਿਲਾਂ ਹੀ ਖ਼ਦਸ਼ਾ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਚਾਰ ਦਿਨ ਝਾਂਸੀ ਜੇਲ੍ਹ ’ਚ ਬੰਦ ਰਿਹਾ, ਤਦ ਪਾਰਟੀ ਵੱਲੋਂ ਕੋਈ ਬਿਆਨ ਤੱਕ ਨਹੀਂ ਆਇਆ।’

 

 

ਤੇਜ ਬਹਾਦਰ ਨੇ ਕਿਹਾ ਕਿ ਜੇਜੇਪੀ ਤੇ ਬੀਜੇਪੀ ਦੇ ਨਾਲ ਆਉਣ ਦੇ ਖ਼ਦਸ਼ੇ ਕਾਰਨ ਹੀ ਕਰਨਾਲ ਸੀਟ ਉੱਤੇ ਉਨ੍ਹਾਂ ਚੋਣ–ਪ੍ਰਚਾਰ ਵੀ ਨਹੀਂ ਕੀਤਾ। ਇੱਥੇ ਵਰਨਣਯੋਗ ਹੈ ਕਿ ਤੇਜ ਬਹਾਦਰ ਕਰਨਾਲ ਸੀਟ ਤੋਂ JJP ਦੇ ਉਮੀਦਵਾਰ ਸਨ। ਕਰਨਾਲ ’ਚ ਤੇਜ ਬਹਦਰ ਨੂੰ ਮੁੱਖ ਮੰਤਰੀ ਖੱਟਰ ਤੋਂ ਹਾਰ ਹੋਈ।

 

 

ਤੇਜ ਬਹਾਦਰ ਯਾਦਵ ਨੇ ਆਮ ਚੋਣਾਂ ’ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਵਾਰਾਨਸੀ ਸੰਸਦੀ ਸੀਟ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ। ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਚੋਣ ਅਧਿਕਾਰੀ ਨੇ ਉਨ੍ਹਾਂ ਦੀ ਨਾਮਜ਼ਦਗੀ ਖ਼ਾਰਜ ਕਰ ਦਿੱਤੀ ਸੀ; ਜਿਸ ਵਿਰੁੱਧ ਉਹ ਅਦਾਲਤ ’ਚ ਵੀ ਗਏ ਸਨ।

 

 

ਸ੍ਰੀ ਤੇਜ ਬਹਾਦਰ ਯਾਦਵ ਜਦੋਂ BSF (ਸੀਮਾ ਸੁਰੱਖਿਆ ਬਲ) ’ਚ ਤਾਇਨਾਤ ਸਨ, ਤਦ ਉਨ੍ਹਾਂ ਖ਼ਰਾਬ ਖਾਣਾ ਮਿਲਣ ਦਾ ਦੋਸ਼ ਲਾਉਂਦਿਆਂ ਸੋਸ਼ਲ ਮੀਡੀਆ ’ਤੇ ਇੱਕ ਵਿਡੀਓ ਵਾਇਰਲ ਕੀਤਾ ਸੀ। ਇਸ ਵਿਡੀਓ ਦੇ ਵਾਇਰਲ ਹੋਣ ਤੋਂ ਬਾਅਦ BSF ਨੇ ਮਾਮਲੇ ਦੀ ਜਾਂਚ ਕਰਵਾਈ ਤੇ ਉਸ ਤੋਂ ਬਾਅਦ ਤੇਜ ਬਹਾਦਰ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਅਧੀਨ ਬਰਤਰਫ਼ ਕਰ ਦਿੱਤਾ ਸੀ। ਤੇਜ ਬਹਾਦਰ ਯਾਦਵ ਨੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨ ਦਾ ਐਲਾਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tej Bahadur Yadav quits JJP says Dushyant Chautala traitor