ਤੇਜਪ੍ਰਤਾਪ ਯਾਦਵ ਦਾ ਪਤਨੀ ਐਸ਼ਵਰਿਆ ਰਾਏ ਤੋਂ ਤਲਾਕ ਲੈਣ ਦਾ ਫੈਸਲਾ ਹਾਲੇ ਵੀ ਚਰਚਾ ਵਿੱਚ ਹੈ. ਤੇਜਪ੍ਰਤਾਪ ਨੂੰ ਮਨਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਤੇਜ ਕਿਸੇ ਦੀ ਵੀ ਗੱਲ ਨਹੀਂ ਮੰਨ ਰਹੇ। ਮਾਂ ਰਾਬੜੀ ਦੇਵੀ ਨੇ ਵੀਰਵਾਰ ਨੂੰ ਫੋਨ 'ਤੇ ਪੁੱਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ. ਮਾਂ ਤੇ ਪੁੱਤ ਦੋਵਾਂ ਵਿਚਾਲੇ ਲੰਮੀ ਗੱਲਬਾਤ ਦੀ ਖ਼ਬਰ ਹੈ।
ਐਸ਼ਵਰਿਆ ਤੋਂ ਤਲਾਕ ਦੀ ਅਰਜ਼ੀ ਦਾਖ਼ਲ ਕਰਨ ਤੋਂ ਬਾਅਦ, ਤੇਜਪ੍ਰਤਾਪ ਲੰਮੇ ਸਮੇਂ ਤੋਂ ਮਥੁਰਾ ਵਿੱਚ ਹੈ. ਰਾਬੜੀ ਦੇਵੀ ਨੇ ਐਸ਼ਵਰਿਆ ਬਾਰੇ ਗੱਲ ਕੀਤੀ ਤੇ ਪੱਤ ਦਾ ਹਾਲ-ਚਾਲ ਪੁੱਛਿਆ।
ਮਾਂ ਨਾਲ ਗੱਲ ਕਰਨ ਤੋਂ ਬਾਅਦ ਮੰਨ ਜਾਣਗੇ ਤੇਜਪ੍ਰਤਾਪ ?
ਪਹਿਲਾਂ ਰਿਪੋਰਟਾਂ ਆਈਆਂ ਸਨ ਕਿ ਆਰਜੇਡੀ ਮੁਖੀ ਲਾਲੂ ਪ੍ਰਸਾਦ ਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਪਰਿਵਾਰ ਨੇ ਲਗਭਗ ਫ਼ੈਸਲਾ ਕੀਤਾ ਸੀ ਕਿ ਤੇਜ ਪ੍ਰਤਾਪ ਯਾਦਵ ਨੂੰ ਮਨਾਉਣ ਦੀ ਕੋਈ ਕੋਸ਼ਿਸ ਨਹੀਂ ਕੀਤੀ ਜਾਵੇਗੀ। ਸਾਰਾ ਪਰਿਵਾਰ ਪਤਨੀ ਐਸ਼ਵਰਿਆ ਨਾਲ ਖੜਾ ਰਹੇਗਾ। ਪਰ ਅੱਜ ਰਾਬੜੀ ਦੇਵੀ ਦੀ ਪੁੱਤ ਨਾਲ ਗੱਲਬਾਤ ਤੋਂ ਬਾਅਦ, ਇਹ ਚਰਚਾ ਹੈ ਕਿ ਤਿੱਖਾਪਨ ਕੁਝ ਨਰਮ ਹੋ ਸਕਦਾ ਹੈ।
ਲੋਕ ਸਭਾ ਚੋਣਾਂ 2019 'ਤੇ ਫੋਕਸ
ਸੂਤਰਾਂ ਅਨੁਸਾਰ ਲਾਲੂ ਪਰਿਵਾਰ ਇਸ ਗੱਲ ਦੀ ਕੋਸ਼ਿਸ਼ ਕਰੇਗਾ ਕਿ ਤੇਜ ਪ੍ਰਤਾਪ ਦੀ ਤਲਾਕ ਘਟਨਾ ਨੂੰ ਜ਼ਿਆਦਾ ਮੀਡੀਆ ਫੁਟੇਜ ਨਾ ਮਿਲੇ। ਪਰਿਵਾਰ ਤੇ ਪਾਰਟੀ 2019 ਦੀਆਂ ਚੋਣਾਂ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਹੈ।