ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਜ਼ਾਦੀ ਦਿਹਾੜੇ ਤੋਂ ਚੰਡੀਗੜ੍ਹ-ਦਿੱਲੀ ਰੂਟ `ਤੇ ਲਾਂਚ ਨਹੀਂ ਹੋਵੇਗੀ ਤੇਜ਼-ਰਫ਼ਤਾਰ ਤੇਜਸ ਐਕਸਪ੍ਰੈਸ

ਆਜ਼ਾਦੀ ਦਿਹਾੜੇ ਤੋਂ ਚੰਡੀਗੜ੍ਹ-ਦਿੱਲੀ ਰੂਟ `ਤੇ ਲਾਂਚ ਨਹੀਂ ਹੋਵੇਗੀ ਤੇਜ਼-ਰਫ਼ਤਾਰ ਤੇਜਸ ਐਕਸਪ੍ਰੈਸ

15 ਅਗਸਤ ਆਜ਼ਾਦੀ ਦਿਵਸ ਦੀ ਪੂਰਵ-ਸੰਧਿਆ ਤੋਂ ਚੰਡੀਗੜ੍ਹ-ਦਿੱਲੀ ਰੂਟ `ਤੇ ਜਿਸ ਤੇਜ਼-ਰਫ਼ਤਾਰ ਤੇਜਸ ਐਕਸਪ੍ਰੈਸ ਦੇ ਲਾਂਚ ਹੋਣ ਦੀ ਆਸ ਕੀਤੀ ਜਾ ਰਹੀ ਹੈ, ਉਸ ਦੀ ਸ਼ੁਰੂਆਤ ਉਸ ਦਿਨ ਤੋਂ ਨਹੀਂ ਹੋ ਸਕੇਗੀ। ਅਜਿਹਾ ਹੀ ਹੋਣ ਦੀ ਸੰਭਾਵਨਾ ਵਧੇਰੇ ਹੈ। ਦਰਅਸਲ, ਹਾਲੇ ਤੱਕ ਇਸ ਰੇਲ ਗੱਡੀ ਦੇ ਨਾਲ-ਨਾਲ ਹੋਰਨਾਂ ਰੇਲਾਂ ਦੇ ਸਮੇਂ ਹੀ ਹਾਲੇ ਤੱਕ ਤੈਅ ਨਹੀਂ ਹੋ ਸਕੇ ਹਨ ਕਿਉ਼ਕਿ ਜਦੋਂ ਤੇਜਸ ਐਕਸਪ੍ਰੈੱਸ ਦੀ ਸ਼ੁਰੂਆਤ ਹੋਵੇਗੀ, ਤਾਂ ਹੋਰਨਾਂ ਗੱਡੀਆਂ ਦੇ ਸਮੇਂ ਵੀ ਤਬਦੀਲ ਕਰਨੇ ਹੀ ਪੈਣਗੇ।


ਉੱਤਰੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਨਾ ਤਾਂ ਤੇਜਸ ਐਕਸਪ੍ਰੈਸ ਦੀ ਲਾਂਚਿੰਗ ਦੀ ਕੋਈ ਤਰੀਕ ਨਿਸ਼ਚਤ ਕੀਤੀ ਗਈ ਹੈ ਤੇ ਨਾ ਹੀ ਇਸ ਦੇ ਕਿਰਾਏ ਬਾਰੇ ਕੋਈ ਅੰਤਿਮ ਫ਼ੈਸਲਾ ਲਿਆ ਗਿਆ ਹੈ।


ਅਧਿਕਾਰੀ ਨੇ ਦੱਸਿਆ,‘ਤੇਜਸ ਐਕਸਪ੍ਰੈਸ ਲਈ 16 ਚੇਅਰ ਕਾਰਾਂ ਸਮੇਤ 20 ਡੱਬੇ ਹੋਣਗੇ ਅਤੇ ਦੋ ਡੱਬੇ ਜਨਰਲ ਹੋਣਗੇ। ਇਸ ਦੀ ਰਫ਼ਤਾਰ 160 ਕਿਲੋਮੀਟਰ ਫ਼ੀ ਘੰਟਾ ਹੋਵੇਗਾ ਤੇ ਇਹ ਚੰਡੀਗੜ੍ਹ ਤੋਂ ਦਿੱਲੀ ਤਿੰਨ ਘੰਟਿਆਂ `ਚ ਪਹੁੰਚਾਇਆ ਕਰੇਗੀ। ਚੰਡੀਗੜ੍ਹ ਤੋਂ ਦਿੱਲੀ ਲਗਭਗ 260 ਕਿਲੋਮੀਟਰ ਹੈ। ਇਸ ਤੋਂ ਪਹਿਲਾਂ ਸ਼ਤਾਬਦੀ ਐਕਸਪ੍ਰੈਸ ਦੀਆਂ ਤਿੰਨ ਰੇਲ ਗੱਡੀਆਂ ਚੱਲਦੀਆਂ ਹਨ, ਉਹ ਇਹ ਦੂਰੀ ਤਹਿ ਕਰਨ ਵਿੱਚ ਸਾਢੇ ਤਿੰਨ ਘੰਟੇ ਲੈਂਦੀਆਂ ਹਨ।`


ਪਹਿਲਾਂ ਉੱਤਰ ਰੇਲਵੇ ਦੇ ਅਧਿਕਾਰੀਆਂ ਨੂੰ ਇਸ ਦੇ 19 ਡੱਬਿਆਂ ਦੀ ਬਿਜਲਈ ਪ੍ਰਣਾਲੀ ਵਿੱਚ ਕੁਝ ਨੁਕਸ ਮਿਲੇ ਸਨ। ਇਹ ਸਾਰੇ ਡੱਬੇ ਕਪੂਰਥਲਾ ਦੀ ਰੇਲ ਕੋਚ ਫ਼ੈਕਟਰੀ `ਚ ਤਿਆਰ ਹੋਏ ਹਨ। ਇਹ ਡੱਬੇ ਬੀਤੀ 26 ਜੂਨ ਨੂੰ ਤੇਜਸ ਰੇਲ ਗੱਡੀ ਲਈ ਉੱਤਰ ਰੇਲਵੇ ਦੇ ਅਧਿਕਾਰੀਆਂ ਹਵਾਲੇ ਕੀਤੇ ਗਏ ਸਨ।


ਪਹਿਲਾਂ ਇਸ ਰੇਲ ਗੱਡੀ ਦਾ ਰੰਗ ਨੀਲਾ ਰੱਖਣ ਦੀ ਯੋਜਨਾ ਸੀ ਪਰ ਹੁਣ ਇਸ ਦਾ ਰੰਗ ਕੇਸਰੀ, ਪੀਲਾ ਤੇ ਭੂਰਾ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।


ਤੇਜਸ ਐਕਸਪ੍ਰੈਸ ਦੀਆਂ ਖਿੜਕੀਆਂ ਰਿਮੋਟ ਕੰਟਰੋਲ ਨਾਲ ਖੁੱਲਣਗੀਆਂ ਤੇ ਬੰਦ ਹੋਣਗੀਆਂ। ਇਸ ਦੇ ਪਖਾਨੇ ਵੈਕਿਯੂਮ-ਯੁਕਤ ਹੋਣਗੇ; ਜਿਵੇਂ ਹਵਾਈ ਜਹਾਜ਼ਾਂ `ਚ ਹੁੰਦੇ ਹਨ ਤੇ ਇਨ੍ਹਾਂ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਇਸ ਦੇ ਡੱਬਿਆਂ ਦੇ ਅੰਦਰਲੇ ਦਰਵਾਜ਼ੇ ਆਟੋਮੈਟਿਕ ਸੈਂਸਰ ਵਾਲੇ ਹੋਣਗੇ।


ਇਸ ਦੀਆਂ ਲਗਜ਼ਰੀ ਚੇਅਰ ਕਾਰਾਂ ਵਿੱਚ ਐੱਲਈਡੀ ਸਕ੍ਰੀਨਾਂ ਲੱਗੀਆਂ ਹੋਣਗੀਆਂ, ਜੀਪੀਐੱਸ ਦੀ ਸਹੂਲਤ ਹੋਵੇਗੀ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਣਗੇ। ਹਰੇਕ ਕੁਰਸੀ `ਤੇ ਕਾਲ ਬੈੱਲ ਦੀ ਸਹੂਲਤ ਹੋਵੇਗੀ। ਚਾਹ ਤੇ ਕੌਫ਼ੀ ਦੀਆਂ ਮਸ਼ੀਨਾਂ ਵੀ ਵਿੱਚ ਲੱਗੀਆਂ ਹੋਣਗੀਆਂ।


ਇਸ ਗੱਡੀ ਦੀਆਂ ਨਿਊਮੈਟਿਕ ਡਿਸਕ ਬ੍ਰੇਕਾਂ ਹੋਣਗੀਆਂ, ਜਿਸ ਨਾਲ ਇਸ ਦੀ ਚਲਾਈ ਰਵਾਂ ਰਹੇਗੀ ਅਤੇ ਇਸ ਦੇ ਡੱਬਿਆਂ ਅੰਦਰ ਧੂੜ ਦਾ ਕਿਤੇ ਕੋਈ ਨਿਸ਼ਾਨ ਵੀ ਨਹੀਂ ਹੋਵੇਗਾ ਤੇ ਬਾਹਰਲੀਆਂ ਆਵਾਜ਼ਾਂ ਨਹੀਂ ਆਉਣਗੀਆਂ।   

ਆਜ਼ਾਦੀ ਦਿਹਾੜੇ ਤੋਂ ਚੰਡੀਗੜ੍ਹ-ਦਿੱਲੀ ਰੂਟ `ਤੇ ਲਾਂਚ ਨਹੀਂ ਹੋਵੇਗੀ ਤੇਜ਼-ਰਫ਼ਤਾਰ ਤੇਜਸ ਐਕਸਪ੍ਰੈਸ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tejas Express to miss date