ਭਾਰਤੀ ਰੇਲਵੇ ਦੀ ਸੈਰ-ਸਪਾਟਾ ਅਤੇ ਭੋਜਨ ਬਣਾਉਣ ਵਾਲੀ ਸ਼ਾਖਾ ਆਈਆਰਸੀਟੀਸੀ ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਚੱਲਣ ਵਾਲੀ ਆਪਣੀ ਦੂਜੀ ਤੇਜਸ ਰੇਲ ਗੱਡੀ ਨੂੰ 17 ਜਨਵਰੀ ਨੂੰ ਹਰੀ ਝੰਡੀ ਦੇਵੇਗੀ। ਸੂਤਰਾਂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਟ੍ਰੇਨ ਦਾ ਵਪਾਰਕ ਸੰਚਾਲਨ 19 ਜਨਵਰੀ ਤੋਂ ਸ਼ੁਰੂ ਹੋਵੇਗਾ। ਤੇਜਸ ਟ੍ਰੇਨ ਪਹਿਲਾਂ ਹੀ ਦਿੱਲੀ-ਲਖਨਊ ਰੂਟ 'ਤੇ ਚੱਲ ਰਹੀ ਹੈ। ਆਈਆਰਸੀਟੀਸੀ ਪਹਿਲੀ ਤੇਜਸ ਰੇਲ ਦੀ ਤਰ੍ਹਾਂ ਦੂਜੇ ਰੇਲ ਦੇ ਯਾਤਰੀਆਂ ਨੂੰ ਵੀ ਲੇਟ ਹੋਣ ਦੀ ਸਥਿਤੀ ਵਿੱਚ ਮੁਆਵਜ਼ਾ ਦੇਵੇਗੀ।
ਸੂਤਰਾਂ ਨੇ ਦੱਸਿਆ ਕਿ ਅਹਿਮਦਾਬਾਦ-ਮੁੰਬਈ-ਅਹਿਮਦਾਬਾਦ ਮਾਰਗ ਉੱਤੇ ਹਫ਼ਤੇ ਵਿੱਚ ਛੇ ਦਿਨ ਚੱਲੇਗੀ। ਵੀਰਵਾਰ ਨੂੰ ਇਹ ਸਾਂਭ ਸੰਭਾਲ ਨਾਲ ਜੁੜੇ ਕੰਮ ਕਾਰਨ ਨਹੀਂ ਚੱਲੇਗੀ। ਯਾਤਰੀਆਂ ਦੀ ਰਾਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰੇਨ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਸੂਤਰਾਂ ਅਨੁਸਾਰ ਆਈਆਰਸੀਟੀਸੀ ਰੇਲ ਗੱਡੀ ਦੇ ਰਫ਼ਤਾਰ ਵਿੱਚ ਇਕ ਘੰਟੇ ਤੋਂ ਵੱਧ ਦੀ ਦੇਰੀ ਲਈ ਹਰੇਕ ਯਾਤਰੀ ਨੂੰ 100-100 ਰੁਪਏ ਅਤੇ ਦੋ ਘੰਟੇ ਤੋਂ ਜ਼ਿਆਦਾ ਦੇਰੀ ਲਈ 250-250 ਰੁਪਏ ਦਾ ਮੁਆਵਜ਼ਾ ਦੇਵੇਗੀ।
ਇਸ ਤੋਂ ਇਲਾਵਾ, ਆਈਆਰਸੀਟੀਸੀ ਇਸ ਰੇਲ ਦੇ ਸਾਰੇ ਯਾਤਰੀਆਂ ਨੂੰ 25 ਲੱਖ ਰੁਪਏ ਦਾ ਮੁਫ਼ਤ ਰੇਲ ਯਾਤਰਾ ਮੁਆਵਜ਼ਾ ਪ੍ਰਦਾਨ ਕਰੇਗੀ।