ਬਿਹਾਰ ਵਿਚ ਵਿਰੋਧੀ ਮਹਾ ਗਠਜੋੜ ਦੀ ਕਮਾਨ ਸੰਭਾਲ ਰਹੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਆਗੂ ਤੇਜਸਵੀ ਯਾਦਵ ਨੇ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਆਰਜੇਡੀ ਵਿਧਾਇਕ ਦਲ ਨੇ ਇਸ ਨੂੰ ਅਸਵੀਕਾਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਰਾਸ਼ਟਰੀ ਜਨਤਾ ਦਲ ਵਿਧਾਇਕ ਭਾਈ ਵੀਰੇਂਦਰ ਨੇ ਕਿਹਾ ਕਿ ਵਿਰੋਧੀ ਪਾਰਟੀ ਆਗੂ ਤੇਜਸਵੀ ਯਾਦਵ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ 28 ਜੂਨ ਨੂੰ ਕੀਤੀ ਸੀ ਜਿਸ ਉਤੇ ਰਾਸ਼ਟਰੀ ਜਨਤਾ ਦਲ ਵਿਧਾਇਕਾਂ ਨੇ ਆਪਣਾ ਵਿਰੋਧ ਦਰਜ ਕਰਾਉਂਦੇ ਹੋਏ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨਾਂ ਕੀਤਾ ਹੈ।
ਦੂਜੇ ਪਾਸੇ ਬਿਹਾਰ ਸਰਕਾਰ ਦੇ ਮੰਤਰੀ ਨੀਰਜ ਕੁਮਾਰ ਨੇ ਕਿਹਾ ਕਿ ਤੇਜਸਵੀ ਯਾਦਵ ਦੇ ਰਾਜਨੀਤੀ ਬਸ ਦਾ ਕੰਮ ਨਹੀਂ ਹੈ, ਉਹ ਆਪਣੀ ਸੰਪਤੀ ਬਚਾਉਣ ਦੀ ਚਿੰਤਾ ਕਰੇ।