ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਲੂ ਦੇ ਮੁੰਡੇ ਨੇ ਕਿਹਾ- 2019 'ਚ ਹੋਊ ਭਾਜਪਾ ਦਾ ਸਫ਼ਾਇਆ

ਤੇਜਪ੍ਰਤਾਪ ਯਾਦਵ

ਦੇਸ਼ ਵਿਚ ਭਾਜਪਾ ਸਭ ਤੋਂ ਭ੍ਰਿਸ਼ਟ ਪਾਰਟੀ ਹੈ। ਮੌਜੂਦਾ ਸਰਕਾਰ ਨੇ ਗਰੀਬਾਂ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੈ ਅਤੇ ਉਦਯੋਗਪਤੀਆਂ ਨੂੰ ਸਿਰ 'ਤੇ ਬਠਾਇਆ ਹੈ। 2019 ਵਿੱਚ ਦੇਸ਼ ਭਰ ''ਚ ਬੀਜੇਪੀ ਦਾ ਸਫਾਇਆ ਹੋ ਜਾਵੇਗਾ। ਇਹ ਗੱਲਾਂ ਕਹੀਆਂ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਦੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ।

 

 ਉਨ੍ਹਾਂ ਨੇ ਕਿਹਾ ਕਿ ਅਸੀਂ ਭਗਵਾਨ ਕ੍ਰਿਸ਼ਨ ਦੀ ਔਲਾਦ ਹਾਂ। ਪ੍ਰਧਾਨ ਮੰਤਰੀ ਮੋਦੀ ਦਾ ਫਾਇਦਾ ਮਾਲਿਆ ਵਰਗੇ ਉਦਯੋਗਪਤੀਆਂ ਨੂੰ ਮਿਲਿਆ ਹੈ। ਉਨ੍ਹਾਂ ਨੂੰ ਫੜ ਲਿਆ ਜਾਵੇ ਅਤੇ ਵਾਪਸ ਲਿਆਇਆ ਜਾਵੇ, ਜੋ ਗਰੀਬਾਂ ਦੇ ਪੈਸੇ ਲੈ ਕੇ ਫਰਾਰ ਹੋਏ ਹਨ। ਔਰਤਾਂ ਦੇਸ਼ ਵਿਚ ਕਿਤੇ ਵੀ ਸੁਰੱਖਿਅਤ ਨਹੀਂ ਹਨ।

 

ਯਾਦਵ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਰੇਲ ਮੰਤਰੀ ਸਨ, ਤਾਂ ਉਨ੍ਹਾਂ ਨੇ ਕਲ੍ਹਰਾਂ, ਖਾਦੀ ਦੇ ਪਰਦਿਆਂ ਆਦਿ ਦੀ ਵਰਤੋਂ ਕਰਕੇ ਰੇਲਵੇ ਨੂੰ ਜ਼ਮੀਨੀ ਪੱਧਰ ਤੱਕ ਜੋੜਨ ਦੀ ਸ਼ੁਰੂਆਤ ਕੀਤੀ। ਹੁਣ ਰੇਲਵੇ ਦੀ ਹਾਲਤ ਬੜੀ ਮਾੜੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tejpratap attack on bjp