ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮਹਿਲਾ ਪੁਲਿਸ ਅਫ਼ਸਰ ਨੂੰ TRS ਕਾਰਕੁੰਨਾਂ ਨੇ ਡਾਂਗਾਂ ਨਾਲ ਕੁਟਿਆ

ਤੇਲੰਗਾਨਾ ਚ ਜ਼ਮੀਨ ਵਿਵਾਦ ਨੂੰ ਲੈ ਕੇ ਕੋਮਰਾਮ ਭੀਮ ਅਸਿਫਾਬਾਦ ਜ਼ਿਲ੍ਹੇ ਦੇ ਇਕ ਪਿੰਡ ਚ ਵਨ ਵਿਭਾਗ ਦੀ ਇਕ ਔਰਤ ਅਫ਼ਸਰ ਤੇ ਐਤਵਾਰ ਨੂੰ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਚ ਮਹਿਲਾ ਅਫ਼ਸਰ ਗੰਭੀਰ ਜ਼ਖ਼ਮੀ ਹੋ ਗਈ। ਹਮਲਾ ਕਰਨ ਵਾਲਿਆਂ ਚ ਟੀਆਰਐਸ ਦੇ ਇਕ ਵਿਧਾਇਕ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

ਜਾਣਕਾਰੀ ਮੁਤਾਬਕ ਸਰਕਾਰ ਦੀ ਹਰਿਤ ਹਰਮ ਯੋਜਨਾ ਤਹਿਤ ਮਹਿਲਾ ਪੁਲਿਸ ਅਫ਼ਸਰ ਅਨਿਤਾ ਪਿੰਡ ਸਾਰਸਾਲਾ ਚ ਬੂਟੇ ਲਗਾਉਣ ਗਈ ਸੀ। ਇਸ ਦੌਰਾਨ ਸਥਾਨਕ ਵਿਧਾਇਕ ਦੇ ਭਰਾ ਕ੍ਰਿਸ਼ਨ ਨੇ ਆਪਣੇ ਕੁਝ ਸਾਥੀਆਂ ਨਾਲ ਉਕਤ ਜ਼ਮੀਨ ’ਤੇ ਮਾਲਕਾਨਾਂ ਹੱਕ ਨੂੰ ਲੈ ਕੇ ਮਹਿਲਾ ਪੁਲਿਸ ਅਫ਼ਸਰ ਅਤੇ ਉਸਦੀ ਟੀਮ ’ਤੇ ਡਾਂਗਾ ਨਾਲ ਹਮਲਾ ਕਰ ਦਿੱਤਾ।

 

ਇਸ ਦੌਰਾਨ ਅਨਿਤਾ ਹਮਲੇ ਤੋਂ ਬਚਨ ਲਈ ਟ੍ਰੈਕਟਰ ਤੇ ਚੜ੍ਹ ਗਈ ਪਰ ਕ੍ਰਿਸ਼ਣ ਤੇ ਪਿੰਡ ਦੇ ਹੋਰਨਾਂ ਲੋਕ ਟ੍ਰੈਕਟਰ ਤੇ ਚੜੀ ਉਕਤ ਮਹਿਲਾ ਅਫ਼ਸਰ ਨੂੰ ਡਾਂਗਾ ਨਾਨ ਕੁੱਟ ਦਿੱਤਾ। ਹਸਪਤਾਲ ਚ ਭਰਤੀ ਅਨਿਤਾ ਨੇ ਦਸਿਆ ਕਿ ਮੇਰੇ ਤੇ ਸਭ ਤੋਂ ਪਹਿਲਾਂ ਕ੍ਰਿਸ਼ਣ ਨੇ ਡਾਂਗਾਂ ਨਾਲ ਹਮਲਾ ਕੀਤਾ, ਬਾਅਦ ਚ ਹੋਰਨਾਂ ਨੇ ਵੀ ਮੇਰੇ ਤੇ ਹਮਲਾ ਕੀਤਾ।

 

ਤੇਲੰਗਾਨਾ ਦੇ ਪ੍ਰਧਾਨ ਮੁੱਖ ਵਣ ਵਿਭਾਗ ਪੀ ਕੇ ਝਾ ਨੇ ਕਿਹਾ ਕਿ ਅਫ਼ਸਰ ਜਿਹੜੀ ਜ਼ਮੀਨ ਤੇ ਬੂਟੇ ਲਾਉਣ ਗਏ ਸਨ, ਉਹ ਵਣ ਵਿਭਾਗ ਦੀ ਜ਼ਮੀਨ ਹੈ ਤੇ ਵਿਧਾਇਕ ਨੂੰ ਇਸ ਗੱਲ ਦੀ ਸੂਚਨਾ ਦੇ ਦਿੱਤੀ ਗਈ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telangana A police team and forest guards attacked by TRS Workers in Komaram Bheem Asifabad