ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ ਦਾ ਰੋਣਾ ਸੁਣਕੇ ਜਿਉਂਦਾ ਹੋਇਆ ਬ੍ਰੇਨ ਡੈੱਡ ਨੌਜਵਾਨ

ਮਾਂ ਦਾ ਰੋਣਾ ਸੁਣਕੇ ਜਿਉਂਦਾ ਹੋਇਆ ਬ੍ਰੇਨ ਡੈੱਡ ਨੌਜਵਾਨ

ਤੇਲੰਗਾਨਾ ਵਿਚ ਬ੍ਰੇਨ ਡੈੱਡ (ਦਿਮਾਗੀ ਤੌਰ ਉਤੇ ਮਰਿਆ) ਐਲਾਨੇ ਗਏ 18 ਸਾਲਾ ਨੌਜਵਾਨ ਦੇ ਜਿਉਂਦਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਐਲਾਨੇ ਜਾ ਚੁੱਕੇ ਲੜਕੇ ਦੇ ਅੰਤਿਮ ਸਸਕਾਰ ਲਈ ਚੀਖਾ ਤਿਆਰ ਕੀਤੀ ਜਾ ਰਹੀ ਸੀ ਅਤੇ ਉਸਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਪੂਰੀਆਂ ਕੀਤੀ ਜਾ ਰਹੀ ਸਨ। ਤਾਂ ਉਸ ਲੜਕੇ ਦੀ ਮਾਂ ਨੇ ਆਖਿਰੀ ਵਾਰ ਉਸ ਕੋਲ ਬੈਠਕੇ ਰੋਣ ਲੱਗੀ। ਮਾਂ ਰੋਂਦਾ ਸੁਣਕੇ ਲੜਕੇ ਦੀਆਂ ਅੱਖਾਂ ਵਿਚ ਹੰਝੂ ਨਿਕਲਣ ਲੱਗੇ। ਅਜਿਹਾ ਦੇਖਕੇ ਉਥੇ ਮੌਜੂਦ ਪਰਿਵਾਰਕ ਮੈਂਬਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਪ੍ਰੰਤੂ ਇਸ ਚਮਤਕਾਰ ਨਾਲ ਲੋਕ ਹੈਰਾਨ ਵੀ ਹਨ।

 

ਘਟਨਾ ਤੇਲੰਗਾਨਾ ਦੇ ਸੂਰਜਪੇਟ ਜ਼ਿਲ੍ਹੇ ਦੇ ਪਿਲਾਲਮਰੀ ਪਿੰਡ ਦੀ ਹੈ। ਲੜਕੇ ਦਾ ਨਾਮ ਗੰਧਮ ਕਿਰਨ ਦੱਸਿਆ ਜਾ ਰਿਹਾ ਹੈ।  ਗੰਧਮ ਕਿਰਨ ਦੀ ਮਾਂ ਨੇ ਹਿੰਦੁਸਤਾਨ ਟਾਈਮਜਜ਼ ਨੂੰ ਦੱਸਿਆ ਕਿ ਜਦੋਂ ਉਹ ਉਸ ਕੋਲ ਬੈਠਕੇ ਰੋ ਰਹੀ ਸੀ ਤਾਂ ਦੇਖਿਆ ਕਿ ਉਸਦੀਆਂ ਅੱਖਾਂ ਵਿਚੋਂ ਹੰਝੂ ਬਹਿ ਰਹੇ ਹਨ। ਅਜਿਹਾ ਦੇਖਕੇ ਉਸਨੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਅਤੇ ਭੱਜਕੇ ਡਾਕਟਰ ਨੂੰ ਬੁਲਾਇਆ ਗਿਆ।

 

ਡਾਕਟਰ ਨੇ ਲੜਕੇ ਦਾ ਹੱਥ ਫੜ੍ਹਕੇ ਦੱਸਿਆ ਕਿ ਉਹ ਅਜੇ ਜਿਉਂਦਾ ਹੈ ਅਤੇ ਨਾੜੀ ਵੀ ਚਲ ਰਹੀ ਹੈ। ਡਾਕਟਰ ਲੜਕੇ ਦੇ ਘਰ ਵਾਲਿਆਂ ਨੂੰ ਇਸ ਗੱਲ ਦੀ ਤਾਰੀਫ ਕੀਤੀ ਕਿ ਉਨ੍ਹਾਂ ਦੇ ਮਰਦੇ ਦਮ ਤੱਕ ਲੜਕੇ ਨੂੰ ਵੇਂਟੀਲੇਟਰ ਨਹੀਂ ਹਟਾਇਆ।

 

ਇਸ ਤੋਂ ਬਾਅਦ ਪਿੰਡ ਵਾਲੇ ਕਿਰਨ ਨੂੰ ਜ਼ਿਲ੍ਹਾ ਹਸਪਤਾਲ ਵਿਚ ਲੈ ਗਏ। ਜਿੱਥੇ ਹੈਦਰਾਬਾਦ ਦੇ ਡਾਕਟਰਾਂ ਦੀ ਸਲਾਹ ਉਤੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਨੇ ਇਲਾਜ ਕੀਤਾ ਸੀ। ਡਾਕਟਰਾਂ ਨੇ ਫਿਰ ਤੋਂ ਇਲਾਜ ਕੀਤਾ ਤਾਂ ਲੜਕਾ ਕਿਰਨ ਤਿੰਨ ਦਿਨ ਵਿਚ ਹੀ ਸਭ ਨੂੰ ਪਹਿਚਾਣਨ ਲੱਗਿਆ ਅਤੇ ਗੱਲਬਾਤ ਕਰਨ ਲੱਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telangana Brain dead boy get alive after hearing the voice of his mother