ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਨੇ ਹੈਦਰਾਬਾਦ ਕਾਂਡ ਦੇ ਕਾਤਲਾਂ ਨੂੰ ਕੀਤਾ ਗ੍ਰਿਫਤਾਰ

ਤੇਲੰਗਾਨਾ 'ਚ 26 ਸਾਲਾ ਵੈਟਰਨਰੀ ਮਹਿਲਾ ਡਾਕਟਰ ਦੀ ਹੱਤਿਆ ਮਾਮਲੇ 'ਚ ਹੈਦਰਾਬਾਦ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਟਰੱਕ ਡਰਾਈਵਰ ਅਤੇ ਕਲੀਨਰ ਹਨ। ਇਨ੍ਹਾਂ ਨੇ ਸ਼ਰਾਬ ਪੀਣ ਤੋਂ ਬਾਅਦ ਮਹਿਲਾ ਡਾਕਟਰ ਨੂੰ 7 ਘੰਟੇ ਤਕ ਬੰਦੀ ਬਣਾ ਕੇ ਕਥਿਤ ਸਮੂਹਕ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ 30 ਕਿਲੋਮੀਟਰ ਦੂਰ ਲਿਜਾ ਕੇ ਅੱਗ ਲਗਾ ਦਿੱਤੀ ਸੀ।
 

 

ਵੈਟਰਨਰੀ ਡਾਕਟਰ ਸ਼ਾਦਨਗਰ 'ਚ ਰਹਿੰਦੀ ਸੀ ਅਤੇ ਇੱਥੋਂ ਲਗਭਗ 30 ਕਿਲੋਮੀਟਰ ਦੂਰ ਸ਼ਮਸਾਬਾਦ 'ਚ ਇੱਕ ਵੈਟਰਨਰੀ ਹਸਪਤਾਲ 'ਚ ਕੰਮ ਕਰਦੀ ਸੀ। ਉਹ ਰੋਜ਼ਾਨਾ ਹੈਦਰਾਬਾਦ-ਬੰਗਲੁਰੂ ਨੈਸ਼ਨਲ ਹਾਈਵੇਅ 'ਤੇ ਸਥਿਤ ਤੋਂਡੁਪੱਲੀ ਟੋਲ ਪਲਾਜ਼ਾ 'ਤੇ ਆਪਣੀ ਸਕੂਟੀ ਪਾਰਕ ਕਰਦੀ ਸੀ ਅਤੇ ਇੱਥੋਂ ਕੈਬ ਲੈ ਕੇ ਹਸਪਤਾਲ ਤੱਕ ਜਾਂਦੀ ਸੀ। ਡਾਕਟਰ ਨਾਲ ਬੁੱਧਵਾਰ ਰਾਤ ਤੋਂ ਵੀਰਵਾਰ ਤੜਕੇ ਤਕ ਕਥਿਤ ਬਲਾਤਕਾਰ ਹੋਇਆ।
 

 

ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਵੀ ਡਾਕਟਰ ਵੈਟਰਨਰੀ ਹਸਪਤਾਲ ਤੋਂ ਟੋਲ ਪਲਾਜ਼ਾ 'ਤੇ ਪੁੱਜੀ। ਰਾਤ 9.22 ਵਜੇ ਉਸ ਨੇ ਆਪਣੀ ਭੈਣ ਨੂੰ ਫੋਨ 'ਤੇ ਦੱਸਿਆ ਕਿ ਉਸ ਦੀ ਸਕੂਟੀ ਦਾ ਇਕ ਟਾਇਰ ਪੰਕਚਰ ਹੈ। ਇੱਕ ਵਿਅਕਤੀ ਨੇ ਉਸ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਕੁੱਝ ਦੇਰ ਬਾਅਦ ਉਸ ਨੇ ਦੁਬਾਰਾ ਫੋਨ ਕਰ ਕੇ ਦੱਸਿਆ ਕਿ ਮਦਦ ਦੀ ਪੇਸ਼ਕਸ਼ ਕਰਨ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਆਸਪਾਸ ਦੀਆਂ ਦੁਕਾਨਾਂ ਬੰਦ ਹਨ ਅਤੇ ਪੰਕਚਰ ਠੀਕ ਕਰਵਾਉਣ ਲਈ ਸਕੂਟੀ ਨੂੰ ਕਿਸੇ ਦੂਜੀ ਥਾਂ 'ਤੇ ਲਿਜਾਣਾ ਪਵੇਗਾ।
 

ਪਰਿਵਾਰ ਦੇ ਲੋਕਾਂ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਜਦੋਂ ਡਾਕਟਰ ਨੇ ਆਪਣੀ ਭੈਣ ਨੂੰ ਫੋਨ ਕੀਤਾ ਤਾਂ ਉਹ ਡਰੀ ਹੋਈ ਸੀ। ਮ੍ਰਿਤਕਾ ਦੀ ਭੈਣ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ  ਨੂੰ ਨੇੜੇ ਦੇ ਟੋਲ ਗੇਟ 'ਤੇ ਇੰਤਜ਼ਾਰ ਕਰਨ ਲਈ ਕਿਹਾ ਸੀ ਕਿਉਂਕਿ ਉਸ ਨੇ ਦੱਸਿਆ ਸੀ ਕਿ ਜਿੱਥੇ ਉਹ ਹੈ ਉਥੇ ਨੇੜੇ ਹੀ ਲੋਡਿੰਗ ਟਰੱਕ ਅਤੇ ਅਣਪਛਾਤੇ ਲੋਕ ਹਨ। ਅਜਿਹੀ ਸਥਿਤੀ 'ਚ ਉਸ ਨੂੰ ਡਰ ਲੱਗ ਰਿਹਾ ਹੈ। ਭੈਣ ਨੇ ਕਿਹਾ, “ਮੈਂ ਉਸ ਨੂੰ ਸਕੂਟੀ ਨੂੰ ਵੀ ਉਥੇ ਛੱਡ ਜਾਣ ਲਈ ਕਿਹਾ ਸੀ। ਪਰ ਜਦੋਂ ਮੈਂ ਥੋੜ੍ਹੀ ਦੇਰ ਬਾਅਦ ਉਸ ਨੂੰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ।"

 

ਪੁਲਿਸ ਮੁਤਾਬਕ ਬੁੱਧਵਾਰ ਰਾਤ ਚਾਰ ਟਰੱਕ ਡਰਾਈਵਰ ਅਤੇ ਕਲੀਨਰ ਟੋਲ ਪਲਾਜ਼ਾ ਨੇੜੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਨਜ਼ਰ ਇਕੱਲੀ ਖੜ੍ਹੀ ਡਾਕਟਰ 'ਤੇ ਪਈ। ਉਹ ਪੰਕਚਰ ਠੀਕ ਕਰਵਾਉਣ ਬਹਾਨੇ ਉਸ ਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਉਸ ਨਾਲ ਕਥਿਤ ਤੌਰ 'ਤੇ ਸਮੂਹਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਲਗਭਗ 30 ਕਿਲੋਮੀਟਰ ਦੂਰ ਇਕ ਪੁੱਲ ਦੇ ਥੱਲੇ ਲੈ ਗਏ। ਫਿਰ ਲਾਸ਼ ਨੂੰ ਚਾਦਰ 'ਚ ਲਪੇਟਿਆ ਅਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਇਸ ਮਾਮਲੇ 'ਚ ਨਾਰਾਇਣਪੇਟ ਦਾ ਰਹਿਣ ਵਾਲਾ ਅਹਿਮਦ ਪਾਸ਼ਾ ਮੁੱਖ ਮੁਲਜ਼ਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telangana Hyderabad police arrested accused in nirbhaya murder case