ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਥਿਆਰ ਖੋਹ ਕੇ ਮੁਲਜ਼ਮਾਂ ਨੇ ਹਮਲਾ ਕੀਤਾ, ਜਵਾਬੀ ਕਾਰਵਾਈ 'ਚ ਮਾਰੇ ਗਏ : ਤੇਲੰਗਾਨਾ ਪੁਲਿਸ ਕਮਿਸ਼ਨਰ

1 / 2ਹਥਿਆਰ ਖੋਹ ਕੇ ਮੁਲਜ਼ਮਾਂ ਨੇ ਹਮਲਾ ਕੀਤਾ, ਜਵਾਬੀ ਕਾਰਵਾਈ 'ਚ ਮਾਰੇ ਗਏ : ਤੇਲੰਗਾਨਾ ਪੁਲਿਸ ਕਮਿਸ਼ਨਰ

2 / 2ਹਥਿਆਰ ਖੋਹ ਕੇ ਮੁਲਜ਼ਮਾਂ ਨੇ ਹਮਲਾ ਕੀਤਾ, ਜਵਾਬੀ ਕਾਰਵਾਈ 'ਚ ਮਾਰੇ ਗਏ : ਤੇਲੰਗਾਨਾ ਪੁਲਿਸ ਕਮਿਸ਼ਨਰ

PreviousNext

ਹੈਦਰਾਬਾਦ ਦੀ ਲੇਡੀ ਵੈਟਰਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਤੇ ਕਾਤਲਾਂ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਅੱਜ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਤੜਕੇ 3 ਤੋਂ 6 ਵਜੇ ਦੌਰਾਨ ਮਾਰੇ ਗਏ। ਇਹ ਜਾਣਕਾਰੀ ਸਾਈਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਦਿੱਤੀ।
 

ਪ੍ਰੈੱਸ ਕਾਨਫਰੰਸ ਦੌਰਾਨ ਵੀਸੀ ਸੱਜਨਾਰ ਨੇ ਕਿਹਾ ਕਿ ਪੁਲਿਸ ਹਿਰਾਸਤ ਮਿਲਣ ਤੋਂ ਬਾਅਦ 4 ਅਤੇ 5 ਦਸੰਬਰ ਨੂੰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਸੀ। 6 ਦਸੰਬਰ ਦੀ ਸਵੇਰੇ 10 ਪੁਲਿਸ ਮੁਲਾਜ਼ਮਾਂ ਦੀ ਟੀਮ ਸੀਨ ਰਿਕ੍ਰਿਏਟ ਕਰਨ ਗਈ ਸੀ। ਇਸ ਦੌਰਾਨ ਮੁਹੰਮਦ ਆਰਿਫ਼ ਅਤੇ ਚੇਨਾਕੇਸ਼ਾਵੁਲੂ ਨੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਬੰਦੂਕਾਂ ਖੋਹ ਲਈਆਂ ਅਤੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਮਹੁੰਮਦ ਆਰਿਫ਼ ਨੇ ਸੱਭ ਤੋਂ ਪਹਿਲਾਂ ਗੋਲੀ ਚਲਾਈ, ਜਿਸ 'ਚ ਇੱਕ ਸਬ ਇੰਸਪੈਕਟਰ ਅਤੇ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਜਵਾਬੀ ਕਾਰਵਾਈ 'ਚ ਚਾਰੇ ਮੁਲਜ਼ਮ ਮਾਰੇ ਗਏ।

 

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਦਾ ਡੀ.ਐਨ.ਏ. ਟੈਸਟ ਵੀ ਕੀਤਾ ਗਿਆ ਹੈ। ਇਹ ਸਾਰੇ ਮੁਲਜ਼ਮ ਕਰਨਾਟਕ-ਤੇਲੰਗਾਨਾ 'ਚ ਕਈ ਮਾਮਲਿਆਂ ਵਿੱਚ ਦੋਸ਼ੀ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਚਿਤਾਵਨੀ ਦਿੱਤੀ ਸੀ ਅਤੇ ਆਤਮ ਸਮਰਪਣ ਕਰਨ ਲਈ ਵੀ ਕਿਹਾ ਸੀ ਪਰ ਉਨ੍ਹਾਂ ਨੇ ਗੋਲੀਬਾਰੀ ਜਾਰੀ ਰੱਖੀ। ਇਹੀ ਕਾਰਨ ਸੀ ਕਿ ਪੁਲਿਸ ਨੂੰ ਜਵਾਬੀ ਗੋਲੀਬਾਰੀ ਕਰਨੀ ਪਈ। ਉਨ੍ਹਾਂ ਦੱਸਿਆ ਕਿ ਮਹਿਲਾ ਡਾਕਟਰ ਦਾ ਮੋਬਾਈਲ ਇਨ੍ਹਾਂ ਲੋਕਾਂ ਨੇ ਲੁਕਾ ਦਿੱਤਾ ਸੀ, ਜਿਸ ਦੀ ਤਲਾਸ਼ ਕਰਨੀ ਸੀ ਅਤੇ ਵਾਰਦਾਤ ਵਾਲੀ ਥਾਂ ਤੋਂ ਸਾਈਂਟਿਫਿਕ ਸਬੂਤ ਵੀ ਇਕੱਤਰ ਕਰਨੇ ਸਨ। 
 

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਮੁਕਾਬਲੇ 'ਚ 2 ਪੁਲਿਸ ਵਾਲੇ ਜ਼ਖਮੀ ਹੋਏ ਹਨ। ਇੱਕ ਪੁਲਿਸ ਕਰਮੀ ਦੇ ਸਿਰ 'ਚ ਗੋਲੀ ਲੱਗੀ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ ਚਾਰੇ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ 'ਚ ਰੱਖਿਆ ਗਿਆ ਸੀ। ਪੁਲਿਸ ਚਾਰੇ ਮੁਲਜ਼ਮਾਂ ਨੂੰ ਉਸੇ ਫਲਾਈਓਵਰ ਦੇ ਥੱਲੇ ਲੈ ਗਈ ਸੀ, ਜਿੱਥੇ ਉਨ੍ਹਾਂ ਨੇ ਪੀੜਤਾ ਨੂੰ ਅੱਗ ਦੇ ਹਵਾਲੇ ਕੀਤਾ ਸੀ। ਇੱਥੇ ਕ੍ਰਾਈਮ ਸੀਨ ਰੀਕ੍ਰੀਏਟ ਕੀਤਾ ਜਾ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Telangana Police VC Sajjanar Press Conference on Hyderabad encounter Telangana case