ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਜ਼ਾਮੂਦੀਨ ਦੇ ਮਰਕਜ਼ 'ਚ ਸ਼ਾਮਲ ਤੇਲੰਗਾਨਾ ਦੇ 6 ਲੋਕਾਂ ਦੀ ਕੋਰੋਨਾ ਕਾਰਨ ਮੌਤ

ਦਿੱਲੀ ਦੇ ਨਿਜ਼ਾਮੂਦੀਨ ਖੇਤਰ ਦੇ ਮਰਕਜ਼ ਵਿੱਚ ਕੋਰੋਨਾ ਜਾਂਚ ਲਈ ਹਸਪਤਾਲ ਭੇਜੇ ਗਏ ਕੁੱਲ 24 ਵਿਅਕਤੀਆਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਮਰਕਜ਼ ਵਿੱਚ ਸ਼ਾਮਲ ਤੇਲੰਗਾਨਾ ਦੇ 6 ਲੋਕਾਂ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਦਫ਼ਤਰ ਤੇਲੰਗਾਨਾ ਨੇ ਇਹ ਜਾਣਕਾਰੀ ਦਿੱਤੀ ਹੈ।

 

200 ਸ਼ੱਕੀ ਲੋਕਾਂ ਚੋਂ ਜਿਹੜੇ 24 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਹੋਣ ਦੀ ਆਈ ਹੈ, ਉਨ੍ਹਾਂ ਚੋਂ 6 ਦੀ ਜਾਂਚ ਰਿਪੋਰਟ ਐਤਵਾਰ (29 ਮਾਰਚ) ਅਤੇ 18 ਲੋਕਾਂ ਦੀ ਰਿਪੋਰਟ ਸੋਮਵਾਰ (30 ਮਾਰਚ) ਨੂੰ ਆਈ।

 

ਨਿਜ਼ਾਮੂਦੀਨ ਦੇ ਤਬਲੀਗੀ ਜਮਾਤ ਦੇ ਮਰਕਜ਼ ਚ 10 ਤੋਂ ਵੱਧ ਦੇਸ਼ਾਂ ਦੇ ਨਾਗਰਿਕਾਂ ਸਮੇਤ 200 ਲੋਕਾਂ ਨੂੰ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਚ ਜਾਂਚ ਲਈ ਲਿਜਾਇਆ ਗਿਆ। ਇਨ੍ਹਾਂ ਚ ਬੰਗਲਾਦੇਸ਼, ਸ੍ਰੀਲੰਕਾ, ਅਫਗਾਨਿਸਤਾਨ, ਮਲੇਸ਼ੀਆ, ਸਾਊਦੀ ਅਰਬ, ਇੰਗਲੈਂਡ ਅਤੇ ਚੀਨ ਤੋਂ ਤਕਰੀਬਨ 100 ਦੇਸ਼ੀ ਨਾਗਰਿਕ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telangana S 6 people died from corona involved in delhi nizamuddin markaz