ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮਿਕਾ ਦੇ ਕਤਲ ਨੂੰ ਲੁਕਾਉਣ ਲਈ 9 ਹੋਰ ਲੋਕਾਂ ਦੀ ਕੀਤੀ ਹੱਤਿਆ, ਖੂੰਹ 'ਚ ਲੁਕਈਆਂ ਸਨ ਲਾਸ਼ਾਂ

ਤੇਲੰਗਾਨਾ ਦੇ ਵਾਰੰਗਲ 'ਚ ਪਿਛਲੇ ਹਫ਼ਤੇ ਇੱਕ ਖੂਹ ਵਿੱਚੋਂ 9 ਲਾਸ਼ਾਂ ਮਿਲਣ ਦੀ ਰਹੱਸਮਈ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਵਾਰੰਗਲ ਦੇ ਖੂਹ ਵਿੱਚੋਂ 9 ਲਾਸ਼ਾਂ ਮਿਲਣ ਦੇ ਮਾਮਲੇ 'ਚ ਪੁਲਿਸ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
 

ਪੁਲਿਸ ਦਾ ਕਹਿਣਾ ਹੈ ਕਿ 26 ਸਾਲਾ ਨੌਜਵਾਨ ਨੇ ਇਹ ਸਾਰੇ ਕਤਲ ਕੀਤੇ ਹਨ। ਸੋਮਵਾਰ ਨੂੰ ਪੁਲਿਸ ਨੇ ਦੋਸ਼ੀ ਸੰਜੇ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸ ਦੇਈਏ ਕਿ ਪਿਛਲੇ ਹਫ਼ਤੇ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਇਲਾਕੇ 'ਚ ਤਰਥੱਲੀ ਮਚ ਗਈ ਸੀ ਅਤੇ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਆਤਮਹੱਤਿਆ ਦੇ ਮਾਮਲੇ ਹਨ। ਪਰ ਪੁਲਿਸ ਨੇ ਰੌਂਗਟੇ ਖੜੇ ਕਰਨ ਵਾਲਾ ਖੁਲਾਸਾ ਕੀਤਾ ਹੈ।
 

ਵਾਰੰਗਲ ਦੇ ਖੂਹ 'ਚੋਂ 9 ਲੋਕਾਂ ਦੀਆਂ ਲਾਸ਼ਾਂ ਮਿਲਣ ਦੇ ਭੇਤ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲਿਸ ਨੇ ਕਿਹਾ ਕਿ ਇਹ ਇੱਕ 26 ਸਾਲਾ ਨੌਜਵਾਨ ਵੱਲੋਂ ਕੀਤੀ ਗਈ ਘਿਣਾਉਣੀ ਵਾਰਦਾਤ ਹੈ। ਉਸ ਨੇ ਹਾਲ ਹੀ ਵਿੱਚ ਇੱਕ ਔਰਤ ਦੇ ਕਤਲ ਨੂੰ ਲੁਕਾਉਣ ਲਈ ਇਹ ਸਾਰੇ ਕਤਲ ਕੀਤੇ ਹਨ। ਦੋਸ਼ੀ ਸੰਜੇ ਯਾਦਵ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ।
 

ਇਸ ਕਤਲ ਮਾਮਲੇ ਨੂੰ ਹੱਲ ਕਰਨ ਲਈ 6 ਵਿਸ਼ੇਸ਼ ਟੀਮਾਂ ਜਾਂਚ ਵਿੱਚ ਸ਼ਾਮਲ ਸਨ। ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਤਿੰਨ ਦਿਨ ਪਹਿਲਾਂ ਗੋਰੇਕੁੰਟਾ ਪਿੰਡ ਵਿੱਚ ਜੋ 9 ਲਾਸ਼ਾਂ ਮਿਲੀਆਂ ਸਨ, ਉਨ੍ਹਾਂ 'ਚੋਂ 6 ਇੱਕ ਹੀ ਪਰਿਵਾਰ ਦੇ ਮੈਂਬਰ ਸਨ।
 

ਨਿਊਜ਼ ਏਜੰਸੀ ਏ.ਐਨ.ਆਈ. ਦੇ ਅਨੁਸਾਰ ਪੁਲਿਸ ਕਮਿਸ਼ਨਰ ਡਾ. ਰਵਿੰਦਰ ਨੇ ਕਿਹਾ, "21 ਤੇ 22 ਮਈ ਨੂੰ ਲਾਸ਼ਾਂ ਨੂੰ ਖੂਹ ਵਿੱਚੋਂ ਬਰਾਮਦ ਕੀਤਾ ਸੀ। ਜਾਂਚ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਸੰਜੇ ਨੇ ਰਾਫਿਕਾ ਦੀ ਹੱਤਿਆ ਨੂੰ ਲੁਕਾਉਣ ਲਈ ਉਨ੍ਹਾਂ ਸਾਰਿਆਂ ਦੀ ਹੱਤਿਆ ਕੀਤੀ ਸੀ। ਸੰਜੇ ਦੇ ਰਾਫਿਕਾ ਨਾਲ ਪ੍ਰੇਮ ਸਬੰਧ ਸਨ।"
 

ਉਨ੍ਹਾਂ ਦੱਸਿਆ ਕਿ ਸੰਜੇ ਯਾਦਵ ਦੀ ਮਕਸੂਦ ਨਾਂਅ ਦੇ ਇੱਕ ਵਿਅਕਤੀ ਅਤੇ ਉਸ ਦੀ ਭਰਜਾਈ ਰਾਫਿਕਾ ਨਾਲ ਜਾਣ-ਪਛਾਣ ਸੀ। ਹੌਲੀ-ਹੌਲੀ ਉਹ ਰਾਫਿਕਾ ਦੇ ਬਹੁਤ ਨੇੜੇ ਆ ਗਿਆ ਅਤੇ ਉਹ ਰਾਫਿਕਾ ਦੇ ਤਿੰਨ ਬੱਚਿਆਂ ਨਾਲ ਰਹਿਣ ਲੱਗਿਆ। ਇਸ ਦੌਰਾਨ ਸੰਜੇ ਨੇ ਰਾਫਿਕਾ ਦੀ 15 ਸਾਲਾ ਬੇਟੀ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ। ਰਾਫਿਕਾ ਨੂੰ ਇਹ ਪਸੰਦ ਨਹੀਂ ਆਇਆ ਅਤੇ ਉਸ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦੀ ਧਮਕੀ ਦਿੱਤੀ।
 

ਇਸ ਤੋਂ ਬਾਅਦ ਸੰਜੇ ਨੇ ਉਸ ਦੀ ਬੇਟੀ ਨਾਲ ਰਹਿਣ ਲਈ ਰਾਫਿਕਾ ਨੂੰ ਮਾਰਨ ਦੀ ਯੋਜਨਾ ਬਣਾਈ। ਸੰਜੇ ਨੇ ਰਫਿਕਾ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਅਤੇ 7 ਮਾਰਚ ਨੂੰ ਰਾਫਿਕਾ ਨੂੰ ਪਰਿਵਾਰ ਨਾਲ ਗੱਲ ਕਰਨ ਦਾ ਝੂਠਾ ਬਹਾਨਾ ਬਣਾ ਕੇ ਪੱਛਮੀ ਬੰਗਾਲ ਜਾਣ ਵਾਲੀ ਰੇਲ ਗੱਡੀ ਵਿੱਚ ਚੜ੍ਹ ਗਿਆ। ਰਸਤੇ ਵਿੱਚ ਸੰਜੇ ਖਾਣੇ ਦੇ ਪੈਕਟ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਰਾਫਿਕਾ ਨੂੰ ਬੇਹੋਸ਼ ਕਰ ਦਿੱਤਾ। ਫਿਰ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਰੇਲ ਗੱਡੀ 'ਚੋਂ ਬਾਹਰ ਸੁੱਟ ਦਿੱਤਾ।
 

ਪੁਲਿਸ ਅਨੁਸਾਰ ਸੰਜੇ ਜਦੋਂ ਵਾਰੰਗਲ ਪਹੁੰਚਿਆ ਤਾਂ ਉਹ ਇਕੱਲਾ ਸੀ। ਮਕਸੂਦ ਦੀ ਪਤਨੀ ਨਿਸ਼ਾ ਉਸ ਤੋਂ ਲਗਾਤਾਰ ਪੁੱਛਦੀ ਹੈ ਕਿ ਰਾਫਿਕਾ ਕਿੱਥੇ ਹੈ। ਤਸੱਲੀਬਖਸ਼ ਜਵਾਬ ਨਾ ਮਿਲਣ 'ਤੇ ਨਿਸ਼ਾ ਨੇ ਉਸ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਾਉਣ ਦੀ ਧਮਕੀ ਦਿੱਤੀ। ਯੋਜਨਾ ਤਹਿਤ 16 ਤੋਂ 20 ਮਈ ਤਕ ਸੰਜੇ ਮਕਸੂਦ ਦੇ ਪਰਿਵਾਰ ਨੂੰ ਮਿਲਣ ਗਿਆ, ਜੋ ਇੱਕ ਬੋਰੀ ਬਣਾਉਣ ਵਾਲੀ ਫ਼ੈਕਟਰੀ 'ਚ ਰਹਿੰਦੇ ਸਨ।
 

ਪੁਲਿਸ ਦੇ ਅਨੁਸਾਰ ਫੜੇ ਜਾਣ ਦੇ ਡਰੋਂ ਸੰਜੇ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਉਸ ਨੇ ਨੀਂਦ ਦੀ ਗੋਲੀ ਖਰੀਦੀ ਅਤੇ ਮਕਸੂਦ ਦੇ ਵੱਡੇ ਬੇਟੇ ਦੇ ਜਨਮਦਿਨ ਮਤਲਬ 20 ਮਈ ਨੂੰ ਖਾਣੇ 'ਚ ਮਿਲਾ ਦਿੱਤਾ।
 

ਮਕਸੂਦ ਤੇ ਉਸ ਦੇ ਪਰਿਵਾਰ ਦੇ ਪੰਜ ਮੈਂਬਰ ਉਸ ਦੇ ਨਾਲ ਰਹਿੰਦੇ ਸਨ। ਸੰਜੇ ਨੇ ਖਾਣ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਮਕਦੂਦ ਦਾ ਇੱਕ ਪਰਿਵਾਰਕ ਦੋਸਤ ਸ਼ਕੀਲ ਵੀ ਉੱਥੇ ਸੀ। ਸੰਜੇ ਫ਼ੈਕਟਰੀ ਦੀ ਪਹਿਲੀ ਮੰਜ਼ਲ 'ਤੇ ਵੀ ਗਿਆ, ਜਿੱਥੇ ਦੋ ਮਜ਼ਦੂਰ ਰਹਿੰਦੇ ਸਨ। ਉਸ ਨੇ ਉਨ੍ਹਾਂ ਦੇ ਖਾਣੇ ਵਿੱਚ ਵੀ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਇਸ ਤਰ੍ਹਾਂ ਉਸ ਨੇ ਰਾਫਿਕਾ ਦੇ ਕਤਲ ਨੂੰ ਲੁਕਾਉਣ ਲਈ 9 ਲੋਕਾਂ ਦੀ ਹੱਤਿਆ ਕਰ ਦਿੱਤੀ। ਰਾਤ 12.30 ਵਜੇ ਸੰਜੇ ਉਠਿਆ ਅਤੇ ਵੇਖਿਆ ਕਿ ਸਾਰੇ ਡੂੰਘੀ ਨੀਂਦ ਵਿੱਚ ਸੌਂ ਰਹੇ ਸਨ। ਫਿਰ ਉਸ ਨੇ ਬੋਰੀ ਚੁੱਕੀ ਅਤੇ ਉਨ੍ਹਾਂ ਸਾਰਿਆਂ ਨੂੰ ਖਿੱਚ ਕੇ ਖੂੰਹ ਕੋਲ ਲੈ ਗਿਆ। ਵਾਰੀ-ਵਾਰੀ ਉਸ ਨੇ ਬੋਰੀਆਂ 'ਚ ਭਰ ਕੇ ਸਾਰਿਆਂ ਨੂੰ ਖੂਹ ਵਿੱਚ ਸੁੱਟ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telangana Warangal Murder case To Cover Up His Lover Murder Bihar Man Kills Nine People