ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਟਰਨੈੱਟ ਬੰਦ ਹੋਣ ਨਾਲ ਟੈਲੀਕਾਮ ਕੰਪਨੀਆਂ ਨੂੰ ਹੁੰਦੈ ਹਰ ਘੰਟੇ 2.5 ਕਰੋੜ ਦਾ ਨੁਕਸਾਨ

ਇੰਟਰਨੈੱਟ ਬੰਦ ਹੋਣ ਨਾਲ ਟੈਲੀਕਾਮ ਕੰਪਨੀਆਂ ਨੂੰ ਹੁੰਦੈ ਹਰ ਘੰਟੇ 2.5 ਕਰੋੜ ਦਾ ਨੁਕਸਾਨ

ਨਾਗਰਿਕਤਾ ਸੋਧ ਕਾਨੂੰਨ (CAA) ਅਤੇ NRC ਦੇ ਵਿਰੋਧ–ਪ੍ਰਦਰਸ਼ਨਾਂ ਕਾਰਨ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸ਼ਹਿਰਾਂ ’ਚ ਇੰਟਰਨੈੱਟ ਸੇਵਾ ਹਾਲੇ ਵੀ ਬੰਦ ਪਈ ਹੈ। ਜੰਮੂ–ਕਸ਼ਮੀਰ ’ਚ ਇਹ ਸੇਵਾ ਬੀਤੀ 5 ਅਗਸਤ ਤੋਂ ਬੰਦ ਹੈ, ਜਦੋਂ ਧਾਰਾ–370 ਦਾ ਖ਼ਾਤਮਾ ਕੀਤਾ ਗਿਆ ਸੀ। ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਦੂਰਸੰਚਾਰ (ਟੈਲੀਕਾਮ) ਕੰਪਨੀਆਂ ਨੂੰ ਰੋਜ਼ਾਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ।

 

 

ਸੈਲਿਯੂਲਰ ਆਪਰੇਟਰਜ਼ ਐਸੋਸੀਏਸ਼ਨ ਆਫ਼ ਇੰਡੀਆ (COAI) ਦਾ ਕਹਿਣਾ ਹੈ ਕਿ ਦੇਸ਼ ਵਿੱਚ ਇੰਟਰਨੈੱਟ ਬੰਦ ਹੋਣ ਕਾਰਨ ਹਰ ਘੰਟੇ ਲਗਭਗ 2.5 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

 

 

ਇੰਟਰਨੈੱਟ ਬੰਦ ਹੋਣ ਕਾਰਨ ਸਭ ਤੋਂ ਮਾੜਾ ਅਸਰ ਤਾਂ ਆਮ ਲੋਕਾਂ ’ਤੇ ਪੈਂਦਾ ਹੈ। ਹਵਾਈ ਯਾਤਰਾ, ਰੇਲ ਟਿਕਟ ਜਾਂ ਓਲਾ–ਉਬਰ ਜਿਹੀ ਕੈਬ ਜਿਹੀਆਂ ਸਹੂਲਤਾਂ ਦਾ ਲਾਭ ਲੋਕ ਇੰਟਰਨੈੱਟ ਤੋਂ ਬਿਨਾ ਤਾਂ ਲੈ ਹੀ ਨਹੀਂ ਸਕਦੇ।

 

 

ਇੰਟਰਨੈੱਟ ਤੋਂ ਬਗ਼ੈਰ ਲੋਕਾਂ ਨੂੰ ਇਲਾਜ ਕਰਵਾਉਣ ’ਚ ਵੀ ਔਕੜ ਪੇਸ਼ ਆਉਂਦੀ ਹੈ। ਹੁਣ ਬਹੁਤ ਸਾਰੇ ਲੋਕ ਆੱਨਲਾਈਨ ਭੁਗਤਾਨ ਜਾਂ ਕਾਰਡਾਂ ਤੋਂ ਹਸਪਤਾਲਾਂ ਵਿੱਚ ਫ਼ੀਸ ਆਦਿ ਦਾ ਭੁਗਤਾਨ ਕਰਦੇ ਹਨ ਪਰ ਜਦੋਂ ਇੰਟਰਨੈੱਟ ਸੇਵਾ ਬੰਦ ਹੋ ਜਾਂਦੀ ਹੈ, ਤਾਂ ਇਲਾਜ ਵਿੱਚ ਵੀ ਪਰੇਸ਼ਾਨੀ ਆਉਣੀ ਸੁਭਾਵਕ ਹੈ।

 

 

ਇੰਟਰਨੈੱਟ ਸੇਵਾ ਬੰਦ ਹੋਣ ਨਾਲ ਬੈਂਕਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ। ਇਹੋ ਨਹੀਂ, ਲੋਕਾਂ ਨੂੰ ਬਿਜਲੀ, ਪਾਣੀ ਦੇ ਬਿਲ, ਬੈਂਕਾਂ ਦੀਆਂ ਕਿਸ਼ਤਾਂ ਜਮ੍ਹਾ ਕਰਵਾਉਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ।

 

 

ਤੈਅ ਸਮੇਂ ਤੋਂ ਬਾਅਦ ਬਿਲ ਭਰਦੇ ਸਮੇਂ ਜੁਰਮਾਨੇ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਲੋਕਾਂ ਦਾ ਮਨੋਰੰਜਨ ਬੰਦ ਹੋ ਜਾਂਦਾ ਹੈ। ਅੱਜ–ਕੱਲ੍ਹ ਲੋਕ ਜ਼ਿਆਦਾਤਰ ਮਨੋਰੰਜਨ ਇੰਟਰਨੈੱਟ ਦੀਆਂ ਵਿਡੀਓਜ਼ ਵੇਖ ਕੇ ਜਾਂ ਕੋਈ ਅਹਿਮ ਜਾਣਕਾਰੀ ਹਾਸਲ ਕਰ ਕੇ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telecom Companies have to bear loss worth two and half crore every hour while Internet closed