ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਰਸੰਚਾਰ ਵਿਭਾਗ ਨੇ ਆਈਡੀਆ ਤੇ ਵੋਡਾਫ਼ੋਨ ਦੇ ਰਲੇਵੇਂ ਤੋਂ ਪਹਿਲਾਂ ਮੰਗੇ 4,700 ਕਰੋੜ

ਦੂਰਸੰਚਾਰ ਵਿਭਾਗ ਨੇ ਆਈਡੀਆ ਤੇ ਵੋਡਾਫ਼ੋਨ ਦੇ ਰਲੇਵੇਂ ਤੋਂ ਪਹਿਲਾਂ ਮੰਗੇ 4,700 ਕਰੋੜ

ਆਈਡੀਆ ਸੈਲਯੂਲਰ ਲਿਮਿਟੇਡ ਅਤੇ ਵੋਡਾਫ਼ੋਨ ਇੰਡੀਆ ਨਿਮਿਟੇਡ ਦਾ ਰਲੇਵਾਂ ਹੁਣ ਸ਼ਾਇਦ ਮਿੱਥੀ ਤਾਰੀਖ਼ 30 ਜੂਨ ਨੂੰ ਨਾ ਹੋ ਸਕੇ ਕਿਉਂਕਿ ਭਾਰਤ ਦੇ ਦੂਰਸੰਚਾਰ ਵਿਭਾਗ ਨੇ ਇਹ ਰਲੇਵਾਂ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ 4,700 ਕਰੋੜ ਰੁਪਏ ਮੰਗ ਲਏ ਹਨ। ਦਰਅਸਲ, ਵੋਡਾਫ਼ੋਨ ਕੰਪਨੀ ਨੇ ਹਾਲੇ 4,700 ਕਰੋੜ ਰੁਪਏ ਦੇਣੇ ਹਨ। ਇਹ ਬਕਾਇਆ ਰਕਮ ਅਦਾ ਕਰਨ ਲਈ ਦੂਰਸੰਚਾਰ ਵਿਭਾਗ ਵੋਡਾਫ਼ੋਨ ਨੂੰ ਆਖੇਗਾ। ਇਸ ਰਲੇਵੇਂ ਤੋਂ ਪਹਿਲਾਂ ਇਹ ਰਕਮ ਅਦਾ ਕਰਨ ਲਈ ਆਖਿਆ ਜਾਵੇਗਾ ਜਾਂ ਫਿਰ ਬੈਂਕ ਗਰੰਟੀ ਦੇਣ ਲਈ ਕਿਹਾ ਜਾਵੇਗਾ।

ਸਾਲ 2015 ਦੌਰਾਨ, ਵੋਡਾਫ਼ੋਨ ਨੇ ਆਪਣੀਆਂ ਚਾਰ ਸਹਾਇਕ ਇਕਾਈਆਂ ਵੋਡਾਫ਼ੋਨ ਈਸਟ, ਵੋਡਾਫ਼ੋਨ ਸਾਊਥ, ਵੋਡਾਫ਼ੋਨ ਸੈਲਿਯੂਲਰ ਅਤੇ ਵੋਡਾਫ਼ੋਨ ਡਿਜੀਲਿੰਕ ਨੂੰ ਇੱਕ ਕਰ ਕੇ ਉਨ੍ਹਾਂ ਨੂੰ ਵੋਡਾਫ਼ੋਨ ਮੋਬਾਇਲ ਸਰਵਿਸੇਜ਼ ਵਿੱਚ ਮਿਲਾ ਲਿਆ ਸੀ। ਉਸੇ ਨੂੰ ਹੁਣ ‘ਵੋਡਾਫ਼ੋਨ ਇੰਡੀਆ` ਕਿਹਾ ਜਾਂਦਾ ਹੈ।

ਦੂਰਸੰਚਾਰ ਵਿਭਾਗ ਨੇ ਉਦੋਂ ਵੋਡਾਫ਼ੋਨ ਨੂੰ ਆਪਣੇ 6,678 ਕਰੋੜ ਰੁਪਏ ਦੇ ਓਟੀਐੱਸਸੀ ਬਕਾਏ ਅਦਾ ਕਰਨ ਲਈ ਕਿਹਾ ਸੀ ਪਰ ਵੋਡਾਫ਼ੋਨ ਨੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇ ਦਿੱਤੀ ਸੀ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਵੋਡਾਫ਼ੋਨ ਨੇ ਇਹ ਸੌਦਾ ਖ਼ਤਮ ਕਰਨ ਲਈ ਸਿਰਫ਼ 2,000 ਕਰੋੜ ਰੁਪਏ ਅਦਾ ਕੀਤੇ ਸਨ।

ਦੂਰਸੰਚਾਰ ਮੰਤਰੀ ਮਨੋਜ ਸਿਨਹਾ ਨੇ ਇਸ ਮਾਮਲੇ `ਤੇ ਕਾਨੂੰਨੀ ਸਲਾਹ ਮੰਗੀ ਹੈ ਕਿ ਕੀ ਵੋਡਾਫ਼ੋਨ ਇੰਡੀਆ ਤੋਂ ਓਟੀਐੱਸਸੀ ਬਕਾਏ ਮੰਗੇ ਜਾ ਸਕਦੇ ਹਨ ਜਾਂ ਨਹੀਂ। ਸੂਤਰਾਂ ਅਨੁਸਾਰ ਵਿਭਾਗ ਕੋਲ ਕਾਨੂੰਨੀ ਸਲਾਹ ਆ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵੋਡਾਫ਼ੋਨ ਤੋਂ ਅਜਿਹੀ ਮੰਗ ਕੀਤੀ ਜਾ ਸਕਦੀ ਹੈ। ਸੂਤਰਾਂ ਅਨੁਸਾਰ ਹਾਲੇ ਅੰਤਿਮ ਰਕਮ ਬਾਰੇ ਫ਼ੈਸਲਾ ਕੀਤਾ ਜਾਣਾ ਬਾਕੀ ਹੈ ਕਿਉਂਕਿ ਇਸ ਰਕਮ ਵਿੱਚ ਵਿਆਜ ਜੋੜਿਆ ਜਾ ਸਕਦਾ ਹੈ ਤੇ ਅਗਲੇ ਹਫ਼ਤੇ ਸ਼ਾਇਦ ਇਸ ਰਕਮ ਵਿੱਚ ਹੋਰ ਵਾਧਾ ਹੋ ਜਾਵੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telecom Dept demands 4700 crore from Idea and Vodafone