ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਰਾ ਬਾਬਾ ਨਾਨਕ 'ਚੋਂ ਦੂਰਬੀਨ ਹਟਾਉਣ ਕਾਰਨ ਸ਼ਰਧਾਲੂਆਂ 'ਚ ਰੋਸ

ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਲਈ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ 'ਤੇ ਲਗਾਈ ਗਈ ਦੂਰਬੀਨ ਹਟਾ ਦਿੱਤੀ ਗਈ ਹੈ। ਅਜਿਹਾ ਹੋਣ ਨਾਲ ਦੂਰਬੀਨ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ 'ਚ ਭਾਰੀ ਗੁੱਸਾ ਤੇ ਨਾਰਾਜ਼ਗੀ ਹੈ। ਸਖਤ ਸ਼ਰਤਾਂ ਕਾਰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਜਾਣ 'ਚ ਅਸਮਰੱਥ ਸ਼ਰਧਾਲੂ ਹੁਣ ਦੂਰਬੀਨ ਨਾਲ ਵੀ ਦਰਬੀਨ ਕਰਨ ਦੀ ਸਹੂਲਤ ਤੋਂ ਵਾਂਝੇ ਰਹਿ ਜਾਣਗੇ।
 

ਪਿਛਲੇ ਕਈ ਦਿਨਾਂ ਤੋਂ ਸ਼ਰਧਾਲੂ ਦੂਰਬੀਨ ਤੋਂ ਦਰਸ਼ਨ ਨਾ ਕਰ ਪਾਉਣ ਕਾਰਨ ਨਿਰਾਸ਼ ਹੋ ਕੇ ਵਾਪਸ ਪਰਤ ਰਹੇ ਹਨ। ਤਰਨਤਾਰਨ ਵਾਸੀ ਹਰਿੰਦਰ ਸਿੰਘ ਆਪਣੇ ਪਤਨੀ ਮਨਜੀਤ ਕੌਰ ਨਾਲ ਦਰਸ਼ਨ ਵਾਲੀ ਥਾਂ 'ਤੇ ਪਹੁੰਚੇ ਸਨ। ਹਰਿੰਦਰ ਸਿੰਘ ਮੁਤਾਬਕ ਉਨ੍ਹਾਂ ਵਰਗੇ ਸ਼ਰਧਾਲੂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਦੂਰਬੀਨ ਦੇ ਦਰਸ਼ਨ ਕਰ ਕੇ ਆਪਣੀ ਧਾਰਮਿਕ ਇੱਛਾ ਨੂੰ ਪੂਰਾ ਕਰਦੇ ਸਨ ਪਰ ਹੁਣ ਅਧਿਕਾਰੀਆਂ ਨੇ ਦੂਰਬੀਨ ਹਟਾ ਦਿੱਤੀ ਹੈ।


 

ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ ਲਗਭਗ ਸਾਢੇ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਵਾਉਣ ਦੀ ਪਰੰਪਰਾ ਸ਼ੁਰੂ ਕੀਤੀ ਗਈ ਸੀ। ਇਸ ਦੇ ਲਈ ਦੂਰਬੀਨ ਸਥਾਪਤ ਕੀਤੀ ਗਈ ਸੀ, ਜਿਸ ਦਾ ਉਦਘਾਟਨ ਬਾਬਾ ਸੁਖਦੀਪ ਸਿੰਘ ਨੇ 6 ਮਈ 2008 ਨੂੰ ਕੀਤਾ ਸੀ।
 

ਕੌਮਾਂਤਰੀ ਸਰਹੱਦ 'ਤੇ ਸਥਾਪਤ ਦੂਰਬੀਨ ਤੋਂ ਦਰਸ਼ਨ ਕਰਵਾਉਣ ਦਾ ਪ੍ਰਬੰਧ ਸੀਮਾ ਸੁਰੱਖਿਆ ਫੌਜ ਵਲੋਂ ਕੀਤਾ ਜਾਂਦਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਲੋਕਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਹੈ, ਜੋ 20 ਡਾਲਰ ਦੀ ਫੀਸ ਦੇਣ 'ਚ ਸਮਰੱਥ ਹਨ। ਪਰ ਜਿਹੜੇ ਲੋਕ ਫੀਸ ਨਹੀਂ ਦੇ ਸਕਦੇ, ਉਹ ਕੀ ਕਰਨ। ਦੂਰਬੀਨ ਹਟਾ ਕੇ ਉਨ੍ਹਾਂ ਨੂੰ ਦਰਸ਼ਨ ਕਰਨ ਤੋਂ ਵਾਂਝੇ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telescope removed in dera baba nanak