ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਟਦੀ ਜਾ ਰਹੀ ਹੈ ਠੰਢ, ਸ਼ੁੱਕਰਵਾਰ ਨੂੰ ਪੈ ਸਕਦੈ ਮੀਂਹ

ਘਟਦੀ ਜਾ ਰਹੀ ਹੈ ਠੰਢ, ਸ਼ੁੱਕਰਵਾਰ ਨੂੰ ਪੈ ਸਕਦੈ ਮੀਂਹ

ਭਾਰਤ ਦੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਪਾਰਾ ਹੁਣ ਥੋੜ੍ਹਾ ਉਤਾਂਹ ਹੁੰਦਾ ਜਾ ਰਿਹਾ ਹੈ। ਪਿਛਲੇ ਛੇ ਦਿਨਾਂ ’ਚ ਤਾਪਮਾਨ ਪੰਜ ਡਿਗਰੀ ਵਧ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸੋਮਵਾਰ ਨੂੰ ਤਾਪਮਾਨ ਇੱਕ ਡਿਗਰੀ ਹੋਰ ਵਧ ਸਕਦਾ ਹੈ। ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਨਾਲ ਬੂੰਦਾਬਾਂਦੀ ਦੀ ਸੰਭਾਵਨਾ ਹੈ ਪਰ ਤਾਪਮਾਨ ’ਚ ਗਿਰਾਵਟ ਦੀ ਆਸ ਨਹੀਂ ਹੈ।

 

 

ਪੱਛਮੀਾ ਗੜਬੜੀ ਤੇ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਤੋਂ ਆਉਣ ਵਾਲੀ ਹਵਾ ਕਾਰਨ ਬੀਤੀ 10 ਫ਼ਰਵਰੀ ਤੱਕ ਦਿੱਲੀ ਦਾ ਤਾਪਮਾਨ ਲਗਾਤਾਰ ਆਮ ਨਾਲੋਂ ਹੇਠਾਂ ਬਣਿਆ ਹੋਇਆ ਸੀ। ਹਵਾ ਦੇ ਰੁਖ਼ ’ਚ ਤਬਦੀਲੀ, ਹਵਾਵਾਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਦਿੱਲੀ ’ਚ 10 ਤਰੀਕ ਤੋਂ ਬਾਅਦ ਤਾਪਮਾਨ ’ਚ ਤੇਜ਼ੀ ਨਾਲ ਵਾਧਾ ਹੋਇਆ ਾਹੈ। ਪਿਛਲੇ 10 ਦਿਨਾਂ ’ਚ ਤਾਪਮਾਨ ਵਿੱਚ ਪੰਜ ਡਿਗਰੀ ਦਾ ਵਾਧਾ ਹੋਇਆ ਹੈ।

 

 

ਵੀਰਵਾਰ ਨੂੰ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ। ਪਾਲਮ ਹਵਾਈ ਅੱਡੇ ’ਤੇ ਤਾਪਮਾਨ 27.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

 

ਸਫ਼ਦਰਜੰਗ ’ਚ ਵੀ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ’ਚ ਆਮ ਤੌਰ ’ਤੇ ਫ਼ਰਵਰੀ ਦੇ ਮਹੀਨੇ ਤੋਂ ਗਰਮੀ ਦੀ ਸ਼ੁਰੂਆਤ ਦਾ ਅਹਿਸਾਸ ਹੋਣ ਲੱਗਦਾ ਹੈ ਪਰ ਇਸ ਵਾਰ ਠੰਢ ਲਗਾਤਾਰ ਕਾਇਮ ਹੈ।

 

 

ਸਵੇਰ ਸਮੇਂ ਲੋਕਾਂ ਨੂੰ ਕਾਫ਼ੀ ਠੰਢ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਤੇ ਆਸ ਹੈ ਕਿ ਛੇਤੀ ਹੀ ਗਰਮੀ ਦਾ ਅਹਿਸਾਸ ਹੋਣ ਲੱਗ ਪਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Temperature now increasing It may rain on Friday