ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਬਰੀ ਮਸਜਿਦ ਵਾਲੀ ਥਾਂ ’ਤੇ ਬਣੇਗਾ ਮੰਦਰ: ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ

ਬਾਬਰੀ ਮਸਜਿਦ ਵਾਲੀ ਥਾਂ ’ਤੇ ਬਣੇਗਾ ਮੰਦਰ: ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ

ਭਾਰਤ ਦੀ ਸੁਪਰੀਮ ਕੋਰਟ ਨੇ ਅੱਜ ਅਯੁੱਧਿਆ ਵਿਵਾਦ ਬਾਰੇ ਇਤਿਹਾਸਕ ਫ਼ੈਸਲਾ ਸੁਣਾਇਆ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਇਹ ਫ਼ੈਸਲਾ ਸੁਣਾਉਂਦੇ ਸਮੇਂ ਸ਼ਰਧਾਲੂਆਂ ਦੇ ਵਿਸ਼ਵਾਸ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਬਾਬਰੀ ਮਸਜਿਦ ਵਾਲੀ ਵਿਵਾਦਗ੍ਰਸਤ ਥਾਂ ਉੱਤੇ ਮੰਦਰ ਬਣੇਗਾ। ਉੱਧਰ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਹੁਣ ਤਿੰਨ ਮਹੀਨਿਆਂ ਅੰਦਰ ਉਸ ਅਸਥਾਨ ’ਤੇ ਮੰਦਰ ਬਣਾਇਆ ਜਾਵੇਗਾ। ਮੰਦਰ ਵਾਲੀ ਸਾਰੀ ਥਾਂ ਰਾਮਲਲਾ ਕੋਲ ਰਹੇਗੀ।

 

 

ਅਦਾਲਤ ਨੇ ਕਿਹਾ ਕਿ ਜਿੱਥੇ ਬਾਬਰੀ ਮਸਜਿਦ ਬਣੀ ਹੋਈ ਸੀ; ਉੱਥੇ ਪਹਿਲਾਂ ਹਿੰਦੂ ਮੰਦਰ ਹੁੰਦਾ ਸੀ। ਅਦਾਲਤ ਨੇ ਅਯੁੱਧਿਆ ’ਚ ਮਸਜਿਦ ਬਣਾਉਣ ਲਈ ਕਿਸੇ ਹੋਰ ਥਾਂ ਉੱਤੇ 5 ਏਕੜ ਜ਼ਮੀਨ ਦਿੱਤੀ ਜਾਵੇਗੀ।

 

 

ਦੇਸ਼ ਦੀ ਸਰਬਉੱਚ ਅਦਾਲਤ ਨੇ ਕਿਹਾ ਕਿ ਜ਼ਮੀਨ ਦੀ ਮਾਲਕੀ ਦਾ ਫ਼ੈਸਲਾ ਕਿਸੇ ਧਰਮ ਵਿਸ਼ੇਸ਼ ਦੇ ਆਧਾਰ ’ਤੇ ਨਹੀਂ ਕੀਤਾ ਜਾ ਸਕਦਾ; ਸਗੋਂ ਇਸ ਲਈ ਪੇਸ਼ ਦਾਅਵਿਆਂ ਉੱਤੇ ਗ਼ੌਰ ਕਰਨਾ ਪੈਂਦਾ ਹੈ। ਇਤਿਹਾਸ ਗਵਾਹ ਹੈ ਕਿ ਭਗਵਾਨ ਸ੍ਰੀਰਾਮ ਦਾ ਜਨਮ ਅਸਥਾਨ ਯਕੀਨੀ ਤੌਰ ’ਤੇ ਅਯੁੱਧਿਆ ਸੀ।

 

 

ਅਦਾਲਤ ਨੇ ਕਿਹਾ ਕਿ ਅੰਗਰੇਜ਼ਾਂ ਦੀ ਆਮਦ ਤੋਂ ਪਹਿਲਾਂ ਇੱਥੇ ਰਾਮ ਚਬੂਤਰਾ, ਸੀਤਾ ਰਸੋਈ ਉੱਤੇ ਹਿੰਦੂ ਭਾਈਚਾਰਾ ਪੂਜਾ ਕਰਦਾ ਰਿਹਾ ਹੈ। ਅਜਿਹੇ ਸਬੂਤ ਵੀ ਮੌਜੂਦ ਹਨ ਕਿ ਵਿਵਾਦਗ੍ਰਸਤ ਸਥਾਨ ਦੇ ਬਾਹਰਲੇ ਹਿੱਸੇ ਉੱਤੇ ਹਿੰਦੂਆਂ ਦਾ ਕਬਜ਼ਾ ਸੀ ਤੇ ਉਹ ਉੱਥੇ ਹੀ ਪੂਜਾ ਕਰਦੇ ਹੁੰਦੇ ਸਨ।

 

 

ਸੁਪਰੀਮ ਕੋਰਟ ਨੇ ਕਿਹਾ ਕਿ ਮਸਜਿਦ ਉੱਥੇ ਕਾਇਮ ਸੀ। ਪਰ ਹਿੰਦੂਆਂ ਨੇ ਰਾਮ ਚਬੂਤਰੇ ’ਤੇ ਆਪਣੀ ਪੂਜਾ ਜਾਰੀ ਰੱਖੀ। ਉਨ੍ਹਾਂ ਗਰਭ ਗ੍ਰਹਿ ਉੱਤੇ ਵੀ ਆਪਣੀ ਮਾਲਕੀ ਦਾ ਦਾਅਵਾ ਪੇਸ਼ ਕੀਤਾ।

 

 

ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਅਯੁੱਧਿਆ ਬਾਰੇ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਆਖਿਆ ਕਿ ਅਦਾਲਤ ਨੇ ਸ਼ੀਆ ਵਕਫ਼ ਬੋਰਡ ਵੱਲੋਂ ਦਾਇਰ ਉਹ ਪਟੀਸ਼ਨ ਰੱਦ ਕਰ ਦਿੱਤੀ ਹੈ, ਜਿਸ ਅਧੀਨ ਫ਼ੈਜ਼ਾਬਾਦ ਦੀ ਅਦਾਲਤ ਵੱਲੋਂ 1946 ’ਚ ਸੁਣਾਏ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ।

 

 

ਅਦਾਲਤ ਨੇ ਕਿਹਾ ਕਿ ਭਾਰਤੀ ਪੁਰਾਤੱਤਵ ਵਿਭਾਗ ਦੀਆਂ ਰਿਪੋਰਟਾਂ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਅਦਾਲਤ ਮੁਤਾਬਕ ਨਿਰਮੋਹੀ ਅਖਾੜਾ ਕੇਵਲ ਨਿਰਮੋਹੀ ਅਖਾੜਾ ਦਾ ਪ੍ਰਬੰਧ ਵੇਖਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Temple to be built on Babri Mosque Supreme Court s Historical Verdict