ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​UP ’ਚ ਬਾਂਦਰ ਦੇ ਗੋਲੀ ਮਾਰਨ ਤੋਂ ਬਾਅਦ ਤਣਾਅ

UP ’ਚ ਬਾਂਦਰ ਦੇ ਗੋਲੀ ਮਾਰਨ ਤੋਂ ਬਾਅਦ ਤਣਾਅ

ਉੱਤਰ ਪ੍ਰਦੇਸ਼ (UP) ਦੇ ਸ਼ਾਮਲੀ ਜ਼ਿਲ੍ਹੇ ’ਚ ਤਿੰਨ ਨੌਜਵਾਨਾਂ ਵੱਲੋਂ ਇੱਕ ਬਾਂਦਰ ਦੀ ਗੋਲੀ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਇਲਾਕੇ ’ਚ ਤਣਾਅ ਫੈਲ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਹਿੰਦੂ ਮਾਨਤਾ ਮੁਤਾਬਕ ਬਾਂਦਰ ਨੂੰ ਭਗਵਾਨ ਹਨੂਮਾਨ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸੱਟ ਪਹੁੰਚਾਉਣਾ ਪਾਪ ਮੰਨਿਆ ਜਾਂਦਾ ਹੈ।

 

 

ਕੈਰਾਨਾ ਦੇ ਖੇਤਰ–ਅਧਿਕਾਰੀ (CO) ਪ੍ਰਦੀਪ ਕੁਮਾਰ ਨੇ ਕਿਹਾ ਕਿ – ‘ਤਿੰਨ ਭਰਾਵਾਂ ਆਸਿਫ਼, ਹਾਫ਼ਿਜ਼ ਅਤੇ ਅਨੀਸ ਦੇ ਖਿ਼ਲਾਫ਼ ਐੱਫ਼ਆਈਆਰ ਦਰਜ ਕਰ ਲਈ ਗਈ ਹੈ। ਜੋ ਸਨਿੱਚਰਵਾਰ ਨੂੰ ਕਥਿਤ ਤੌਰ ’ਤੇ ਬਾਂਦਰ ਦੇ ਆਲੇ–ਦੁਆਲੇ ਘੁੰਮ ਰਹੇ ਸਨ ਤੇ ਉਨ੍ਹਾਂ ਵਿੱਚੋਂ ਇੱਕ ਨੇ ਪਰਿਵਾਰ ਦੇ ਚਾਰ ਲਾਇਸੈਂਸੀ ਹਥਿਆਰਾਂ ਵਿੱਚੋਂ ਇੱਕ ਨਾਲ ਬਾਂਦਰ ਦੇ ਗੋਲੀ ਮਾਰ ਦਿੱਤੀ।’

 

 

ਪੁਲਿਸ ਮੁਤਾਬਕ ਬਾਂਦਰ ਦੀ ਪਿੱਠ ਉੱਤੇ ਗੋਲੀ ਲੱਗੀ ਤੇ ਉਸ ਦੇ ਕੁਝ ਚਿਰ ਪਿੱਛੋਂ ਹੀ ਉਸ ਦੀ ਮੌਤ ਹੋ ਗਈ। ਵਣ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਬਾਂਦਰ ਦੀ ਲਾਸ਼ ਨੂੰ ਪੋਸਟ–ਮਾਰਟਮ ਲਈ ਭੇਜ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਦਫ਼ਨਾ ਦਿੱਤਾ ਗਿਆ।

 

 

ਵਣ ਵਿਭਾਗ ਨੇ ਵਣ–ਜੀਵ ਸੁਰੱਖਿਆ ਕਾਨੁੰਨ, 1972 ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ, ਜਿਸ ਅਧੀਨ ਛੇ ਮਹੀਨਿਆਂ ਦੀ ਕੈਦ ਦੀ ਸਜ਼ਾ ਤੇ ਜੁਰਮਾਨੇ ਦੀ ਵਿਵਸਥਾ ਹੈ। ਇਹ ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।

 

 

ਇਸ ਘਟਨਾ ਤੋਂ ਬਾਅਦ ਬਜਰੰਗ ਦਲ ਦੇ ਸਥਾਨਕ ਕਾਰਕੁੰਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਖ਼ਬਰ ਫੈਲਦਿਆਂ ਹੀ ਉਨ੍ਹਾਂ ਨਾਲ ਪਿੰਡ ਵਾਸੀ ਵੀ ਜੁੜ ਗਏ।

 

 

ਬਜਰੰਗ ਦਲ ਦੀ ਯੁਵਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਸਰੋਹਾ ਨੇ ਕਿਹਾ ਕਿ ਘੱਟ–ਗਿਣਤੀ ਭਾਈਚਾਰੇ ਦੇ ਤਿੰਨ ਨੌਜਵਾਨਾਂ ਨੇ ਬਾਂਦਰ ਦੇ ਗੋਲੀ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ ਕੁਝ ਇਤਰਾਜ਼ਯੋਗ ਬਿਆਨ ਵੀ ਦਿੱਤੇ। ਅਸੀਂ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਦੇ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਕਰਦੇ ਹਾਂ।

 

 

ਹਾਲਾਤ ਕੁਝ ਤਣਾਅਪੂਰਨ ਵੇਖਦਿਆਂ ਸ਼ਾਮਲੀ ਇਲਾਕੇ ’ਚ ਵਾਧੂ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tension in UP after monkey shot dead