ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਬਾਅਦ ਧਾਰਮਿਕ ਸਥਾਨ ਦੀ ਭੰਨਤੋੜ

ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਬਾਅਦ ਧਾਰਮਿਕ ਸਥਾਨ ਦੀ ਭੰਨਤੋੜ

ਪੁਰਾਣੀ ਦਿੱਲੀ ਦੇ ਹੌਜ ਕਾਜੀ ਕੇ ਲਾਲਕੁਆਂ ਖੇਤਰ ਵਿਚ ਦੇਰ ਰਾਤ ਪਾਰਕਿੰਗ ਨੂੰ ਲੈ ਕੇ ਹੋਏ ਸਥਾਨਕ ਵਾਸੀਆਂ ਦੇ ਦੋ ਗੁੱਟਾਂ ਵਿਚ ਸ਼ੁਰੂ ਹੋਇਆ ਵਿਵਾਦ ਨੇ ਧਾਰਮਿਕ ਰੂਪ ਲੈ ਲਿਆ। ਇਸ ਦੌਰਾਨ ਇਕ ਗੁਟ ਦੇ ਖੇਤਰ ਵਿਚ ਮੌਜੂਦ ਧਾਰਮਿਕ ਸਥਾਨ ਦੀ ਭੰਨ ਤੋੜ ਵੀ ਕੀਤੀ। ਘਟਨਾ ਦੇ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਹੈ। ਇਸ ਦੇ ਚਲਦਿਆਂ ਸੋਮਵਾਰ ਨੂੰ ਦੋਵੇਂ ਪੱਖਾਂ ਵਿਚ ਪਥਰਾਅ ਵੀ ਹੋਇਆ, ਜਿਸ ਵਿਚ ਦੋ ਮੀਡੀਆ ਕਰਮੀ ਜ਼ਖਮੀ ਹੋ ਗਏ। ਫਿਲਹਾਲ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਖੇਤਰ ਵਿਚ ਭਾਰੀ ਗਿਣਤੀ ਵਿਚ ਪੁਲਿਸ ਬਲ ਤੈਨਾਤ ਕੀਤੇ ਗਏ ਹਨ।

 

ਜਾਣਕਾਰੀ ਅਨੁਸਾਰ ਐਤਵਾਰ ਰਾਤ ਕਰੀਬ ਦਸ ਦੇ ਆਸਪਾਸ ਮੁਹੰਮਦ ਨਾਮ ਦਾ ਇਕ ਨੌਜਵਾਨ ਸੜਕ ਉਤੇ ਇਕ ਘਰ ਦੇ ਸਾਹਮਣੇ ਆਪਣੀ ਸਕੂਟੀ ਖੜੀ ਕਰ ਰਿਹਾ ਸੀ। ਤਾਂ ਉਥੇ ਮੌਜੂਦ ਸੰਜੀਵ ਗੁਪਤਾ ਨੇ ਇਸਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਥਾਂ ਉਸਦੇ ਠੇਲੇ ਲਈ ਹੈ। ਇਸ ਨੂੰ ਲੈ ਦੋਵਾਂ ਵਿਚ ਗੱਲ ਐਨੀ ਵਧ ਗਈ ਅਤੇ ਸੰਜੀਵ ਨੇ ਆਪਣੇ ਸਾਥੀਆਂ ਨਾਲ ਮਿਲਕੇ ਮੁਹੰਮਦ ਦੀ ਮਾਰਕੁੱਟ ਕਰ ਦਿੱਤੀ। ਇਸ ਤੋਂ ਬਾਅਦ ਜ਼ਖਮੀ ਹਾਲਤ ਵਿਚ ਮੁਹੰਮਦ ਆਪਣੇ ਘਰ ਪਹੁੰਚਿਆ ਅਤੇ ਚਾਰ ਪੰਜ ਦੋਸਤਾਂ ਨਾਲ ਵਾਪਸ ਆਇਆ। ਉਨ੍ਹਾਂ ਸੰਜੀਵ ਤੇ ਉਸਦੇ ਸਾਥੀਆਂ ਦੀ ਮਾਰਕੁੱਟ ਕੀਤੀ। ਇਸ ਤੋਂ ਬਾਅਦ ਮੁਹੰਮਦ ਰੌਲਾ ਪਾਉਂਦਾ ਹੋਇਆ ਥਾਣੇ ਵੱਲ ਭੱਜਿਆ। ਸਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਯ ਬਾਅਦ ਮੁਹੰਮਦ ਨਾਲ ਭੀੜ ਇਕੱਠੀ ਹੁੰਦੀ ਗਈ।

 

ਦੱਸਿਆ ਜਾਂਦਾ ਹੈ ਕਿ ਭੀੜ ਵਾਪਸ ਗਈ ਅਤੇ ਪਹਿਲਾਂ ਦੋਸ਼ੀ ਦੇ ਘਰ ਉਤੇ ਪਥਰਾਅ ਕੀਤਾ ਅਤੇ ਬੋਤਲਾਂ ਸੁੱਟੀਆਂ। ਇਸ ਤੋਂ ਬਾਅਦ ਸਾਹਮਣੇ ਆਉਣ ਵਾਲੀ ਗਲੀ ਵਿਚ ਮੌਜੂਦ ਧਾਰਮਿਕ ਸਥਾਨ ਵਿਚ ਭੰਨਤੋੜ ਕਰ ਦਿੱਤੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tension prevails in central Delhi over parking dispute religious place vandalised