ਸ਼ਾਹਦਰਾ ਦੇ ਕ੍ਰਿਸ਼ਨਾ ਨਗਰ ਸਥਿਤ ਇੱਕ ਸਕੂਲ ਚ ਪ੍ਰਾਥਨਾ ਸਭਾ ਦੌਰਾਨ ਵੀਰਵਾਰ ਨੂੰ ਇੱਕ ਜੂਨੀਅਰ ਵਿਦਿਆਰਥੀ ਨੇ ਆਪਣੇ ਸੀਨੀਅਰ ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਚ ਜ਼ਖ਼ਮੀ ਹੋਏ ਵਿਦਿਆਰਥੀ ਨੂੰ ਤੁਰੰਤ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੋਸ਼ੀ ਵਿਦਿਆਰਥੀ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਮੁਤਾਬਕ ਪੀੜਤ 17 ਸਾਲਾਂ ਲੜਕੇ ਪਰਿਵਾਰ ਸਮੇਤ ਜਗਤਪੁਰੀ ਚ ਰਹਿੰਦਾ ਹੈ। ਉਹ ਕ੍ਰਿਸ਼ਨਾ ਨਗਰ ਦੇ ਚੰਦਰ ਨਗਰ ਸਥਿਤ ਇੱਕ ਨਿਜੀ ਸਕੂਲ ਚ 11ਵੀਂ ਦਾ ਵਿਦਿਆਰਥੀ ਹੈ। ਉਸ ਤੇ ਹਮਲਾ ਕਰਨ ਵਾਲੇ ਵਿਦਿਆਰਥੀ ਨੂੰ ਮੌਕੇ ਤੋਂ ਮੌਜੂਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ।
ਜਿ਼ਕਰਯੋਗ ਹੈ ਕਿ ਬੁੱਧਵਾਰ ਨੂੰ ਸਕੂਲ ਦੀ ਛੁੱਟੀ ਮਗਰੋਂ ਪੀੜਤ ਆਪਣੀ ਕਲਾਸ ਤੋਂ 10ਵੀਂ ਕਲਾਸ ਚ ਪੁਰਾਣੇ ਸਾਥੀਆਂ ਨੂੰ ਮਿਲਣ ਗਿਆ ਸੀ। ਇਸ ਦੋਰਾਨ ਦੋਸ਼ੀ ਵਿਦਿਆਰਥੀ ਅਤੇ ਉਸਦੇ ਦੋਸਤਾਂ ਵਿਚਾਲੇ ਝੱਗੜਾ ਚੱਲ ਰਿਹਾ ਸੀ। ਪੀੜਤ ਵਿਦਿਆਰਥੀ ਆਪਣੇ ਦੋਸਤ ਦੀ ਹਾਂ ਚ ਹਾਂ ਮਿਲਾਉਣ ਲੱਗਾ ਤਾਂ ਦੋਸ਼ੀ ਵਿਦਿਆਰਥੀ ਪੀੜਤ ਨਾਲ ਉਲਝ ਗਿਆ ਤੇ ਦੋਨਾਂ ਵਿਚਾਲੇ ਚੰਗੀ ਬਹਿਸ ਹੋ ਗਈ ਸੀ।
.