ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਦ ਦੀ ਛੁੱਟੀ ’ਤੇ ਘਰ ਪਰਤੇ ਜਵਾਨ ਦਾ ਅੱਤਵਾਦੀਆਂ ਨੇ ਕੀਤਾ ਕਤਲ

ਈਦ ਦੀ ਛੁੱਟੀਆਂ ’ਤੇ ਘਰ ਪਰਤੇ ਟੈਰੀਟੋਰੀਅਲ ਆਰਮੀ (ਟੀਏ) ਦੇ ਇਕ ਜਵਾਨ ਦਾ ਅੱਤਵਾਦੀਆਂ ਨੇ ਵੀਰਵਾਰ ਨੂੰ ਕਤਲ ਕਰ ਦਿੱਤਾ। ਘਟਨਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸਡੂਰਾ ਪਿੰਡ ਦੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਚ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ।

 

 

 

ਟੈਰੀਟੋਰੀਅਲ ਆਰਮੀ ਦਾ ਜਵਾਨ ਮੰਜ਼ੂਰ ਅਹਿਮਦ ਬੇਗ ਪਿੰਡ ਸਡੂਰਾ ਚ ਆਪਣੇ ਘਰੇ ਸਨ। ਸ਼ਾਮਲ ਨੂੰ ਅੱਤਵਾਦੀਆਂ ਨੇ ਪੁੱਜ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਖੂਨ ਨਾਲ ਭਿੱਜੇ ਜਵਾਨ ਦੇ ਹੇਠਾਂ ਡਿੱਗਣ ਮਗਰੋਂ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ।

 

ਪੀੜਤ ਪਰਿਵਾਰ ਤੁਰੰਤ ਜਵਾਨ ਨੂੰ ਨੇੜਲੇ ਹਸਪਤਾਲ ਚ ਲੈ ਗਿਆ ਜਿਥੇ ਡਾਕਟਰਾਂ ਨੇ ਮੰਜ਼ੂਰ ਅਹਿਮਦ ਬੇਗ ਨੂੰ ਮ੍ਰਿਤਕ ਐਲਾਨ ਦਿੱਤਾ। ਮੰਜ਼ੂਰ ਅਹਿਮਦ ਬੇਗ ਅੱਜ ਕੱਲ੍ਹ ਸ਼ੋਪੀਆ ਚ 34 ਕੌਮੀ ਰਾਈਫ਼ਲਸ ਦੇ ਨਾਲ ਤਾਇਨਾਤ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Territorial Army jawan Manzoor Ahmad Beg shot dead in south Kashmir Anantnag