ਜੰਮੂ ਕਸ਼ਮੀਰ ਦੇ ਸ੍ਰੀਨਗਰ `ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ `ਚ ਇਕ ਰਾਜਨੀਤਿਕ ਪਾਰਟੀ ਦੇ ਦੋ ਵਰਕਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਨਾਜਿਰ ਅਹਿਮਦ ਅਤੇ ਮੁਸ਼ਤਾਕ ਅਹਿਮਦ ਵਜੋਂ ਹੋਈ ਹੈ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਵਰਕਰ ਨੈਸ਼ਨਲ ਕਾਨਫਰੰਸ ਪਾਰਟੀ ਨਾਲ ਸਬੰਧਤ ਸਨ। ਹਾਲਾਂਕਿ ਪਾਰਟੀ ਨੇ ਅਜੇ ਤੱਕ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ। ਅੱਤਵਾਦੀ ਵੱਲੋਂ ਕੀਤੀ ਗਈ ਇਸ ਗੋਲੀਬਾਰੀ `ਚ ਤਿੰਨ ਲੋਕ ਜ਼ਖਮੀ ਵੀ ਹੋ ਗਏ।
ਨਿਊਜ ਏਜੰਸੀ ਏਐਨਆਈ ਮੁਤਾਬਕ ਗੋਲੀਬਾਰੀ ਸ੍ਰੀਨਗਰ ਦੇ ਕਰਫਾਲੀ ਮੁੱਹਾਲੇ `ਚ ਕੀਤੀ ਗਈ। ਗੋਲੀਬਾਰੀ `ਚ ਜ਼ਖਮੀ ਹੋਏ ਤਿੰਨਾਂ ਨੂੰ ਐਸਐਮਐਚਐਸ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਘਟਨਾ ਦੇ ਬਾਅਦ ਦੋਵੇਂ ਬੰਦੂਕਧਾਰੀ ਭੱਜਣ `ਚ ਸਫਲ ਹੋ ਗਏ। ਸੂਤਰਾਂ ਮੁਤਾਬਕ ਘਟਨਾ ਦੇ ਬਾਅਦ ਪੂਰੇ ਇਲਾਕੇ `ਚ ਜਾਂਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ।
#JammuAndKashmir : Three civilians critically injured in a terror attack in Srinagar's Karfalli Mohalla.More details awaited (visuals deferred) pic.twitter.com/xlO5H8BdPt
— ANI (@ANI) October 5, 2018