ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਥਰਬਾਜ਼ਾਂ ਨੂੰ ਫ਼ੰਡ ਦੇਣ ਵਾਲੇ ਕਸ਼ਮੀਰੀ ਵਪਾਰੀ ਦੀ ਜਾਇਦਾਦ ED ਵਲੋਂ ਕੁਰਕ

ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਟੈਰਰ ਫ਼ੰਡ ਨਾਲ ਜੁੜੇ ਹਵਾਲਾ ਮਾਮਲੇ ਚ ਕਸ਼ਮੀਰੀ ਕਾਰੋਬਾਰੀ ਜਹੂਰ ਅਹਿਮਦ ਵਟਾਲੀ ਦੀ 6.19 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਦਿੱਤੀ ਗਈ ਹੈ। ਏਜੰਸੀ ਨੇ ਵਟਾਲੀ ਅਤੇ ਵੱਖਵਾਦੀ ਆਗੂਆਂ ’ਤੇ ਪਾਕਿਸਤਾਨ ਅਤੇ ਭਾਰਤ ਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਤੋਂ ਸਿੱਧੇ ਤੌਰ ’ਤੇ ਪੈਸਾ ਮਿਲਣ ਦਾ ਦੋਸ਼ ਲਗਾਇਆ ਹੈ।

 

ਈਡੀ ਅਫ਼ਸਰਾਂ ਨੇ ਮੰਗਲਵਾਰ ਨੂੰ ਦਸਿਆ ਕਿ ਕਸ਼ਮੀਰ ਦੇ ਸੋਜਿਥ ਗੋਰੀਪੋਰਾ, ਨਾਰਬਲ ਅਤੇ ਬੜਗਾਮ ਇਲਾਕਿਆਂ ਚ ਵਟਾਲੀ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਇਦਾਦਾਂ ਨੂੰ ਕੁਰਕ ਕਰਨ ਲਈ ਹਵਾਲਾ ਰੋਕਥਾਮ ਕਾਨੂੰਨ ਤਹਿਤ ਅੰਤਰਿਮ ਹੁਕਮ ਜਾਰੀ ਕੀਤਾ ਗਿਆ ਸੀ। ਈਡੀ ਨੇ ਕੌਮੀ ਜਾਂਚ ਏਜੰਸੀ ਦੁਆਰਾ ਦਰਜ ਚਾਰਜਸ਼ੀਟ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਸੀ।

 

ਈਡੀ ਨੇ ਕਿਹਾ ਕਿ ਵਟਾਲੀ ਟੈਰਰ ਫ਼ੰਡਿੰਗ ਅਤੇ ਵੱਖਵਾਦੀ ਗਤੀਵਿਧੀਆਂ ਲਈ ਪੈਸਾ ਇਕੱਠਾ ਕਰਨ ਚ ਸ਼ਾਮਲ ਸੀ ਤੇ ਉਹ ਹੁਰੀਅਤ ਆਗੂਆਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਂਦਾ ਸੀ। ਜਾਂਚ ਦੌਰਾਨ ਇਹ ਪਤਾ ਲਗਿਆ ਕਿ ਹੁਰਿਅਤ ਆਗੂਆਂ ਨੂੰ ਪਾਕਿਸਤਾਨ ਤੋਂ ਪੈਸਾ ਮਿਲਦਾ ਸੀ। ਇਸ ਗੱਲ ਦੀ ਪੁਸ਼ਟੀ ਗੁਲਾਮ ਮੁਹੰਮਦ ਭੱਟ ਦੇ ਘਰੋਂ ਮਿਲੇ ਦਸਤਾਵੇਜ਼ਾਂ ਤੋਂ ਕੀਤੀ ਗਈ ਸੀ। ਗੁਲਾਮ ਬਤੌਰ ਕੈਸ਼ੀਅਰ ਵਜੋਂ ਵਟਾਲੀ ਕੋਲ ਕੰਮ ਕਰਦਾ ਸੀ।

 

ਵਟਾਲੀ ਦੇ ਹਸਤਾਖਰ ਵਾਲੇ ਇਨ੍ਹਾਂ ਦਸਤਾਵੇਜ਼ਾ ਤੋਂ ਪਤਾ ਚੱਲਿਆ ਹੈ ਕਿ ਵਟਾਲੀ ਨੂੰ ਲਸ਼ਕਰ ਏ ਤੋਇਬਾ ਦੇ ਸਰਗਨਾ ਹਾਫ਼ਿਜ਼ ਸਈਦ, ਆਈਐਸਆਈ, ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਅਤੇ ਦੁਬਈ ਦੇ ਸ੍ਰੋਤਾਂ ਦੁਆਰਾ ਪੈਸਾ ਮਿਲਦਾ ਸੀ। ਵਟਾਲੀ ਇਸ ਪੈਸੇ ਨੂੰ ਹੁਰਿਅਤ ਆਗੂਆਂ, ਵੱਖਵਾਦੀਆਂ ਅਤੇ ਪੱਥਰਬਾਜ਼ਾਂ ਤੱਕ ਪਹੁੰਚਾਉਂਦਾ ਸੀ। ਵਟਾਲੀ ਇਸ ਸਮੇਂ ਐਨਆਈਏ ਨਾਲ ਜੁੜੇ ਇਕ ਮਾਮਲੇ ਚ ਤਿਹਾੜ ਜੇਲ੍ਹ ਚ ਬੰਦ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terror Funding Case ED Seizes Rs 6 crore assets of Kashmiri businessman Zahoor Ahmad Shah Watali