ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਫੰਡਿੰਗ ਕੇਸ: NIA ਦਾ ਖੁਲਾਸਾ, ਕਸ਼ਮੀਰੀ ਨੇਤਾਵਾਂ ਨੂੰ ਵਿਦੇਸ਼ਾਂ ਤੋਂ ਮਿਲਿਆ ਪੈਸਾ

 

ਕੌਮੀ ਜਾਂਚ ਏਜੰਸੀ (NIA) ਨੇ ਦੋਸ਼ ਲਾਇਆ ਹੈ ਕਿ ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦੀ ਫੰਡਿੰਗ ਕੇਸ ਵਿੱਚ ਜਾਂਚ ਤੋਂ ਪਤਾ ਲੱਗਾ ਹੈ ਕਿ ਕੱਟੜਪੰਥੀ ਵੱਖਵਾਦੀ ਆਗੂਆਂ ਨੂੰ ਵਿਦੇਸ਼ਾਂ ਤੋਂ ਧਨ ਪ੍ਰਾਪਤ ਹੋਇਆ ਅਤੇ ਉਨ੍ਹਾਂ ਨੇ ਇਸ ਦੀ ਵਰਤੋਂ ਆਪਣੇ ਲਈ ਜਾਇਦਾਦ ਖ਼ਰੀਦਣ ਤੋਂ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸਿੱਖਿਆ ਦੇਣ ਲਈ ਖ਼ਰਚ ਕੀਤਾ।

 

ਏਜੰਸੀ ਨੇ ਹੁਰੀਅਤ ਕਾਨਫਰੰਸ ਅਤੇ ਸੰਗਠਨ ਦੇ ਬਹੁਤ ਸਾਰੇ ਚੋਟੀ ਦੇ ਆਗੂਆਂ ਤੋਂ ਪੁਛਗਿੱਛ ਕੀਤਾ ਅਤੇ ਦਾਅਵਾ ਕੀਤਾ ਹੈ ਕਿ ਉਸ ਨੇ ਕਸ਼ਮੀਰ ਵਾਦੀ ਦੇ ਲੋਕਾਂ ਵਿੱਚ ਵੱਖਵਾਦੀ ਭਾਵਨਾ ਭੜਕਾਉਣ ਲਈ ਪਾਕਿਸਤਾਨ ਤੋਂ ਧਨ ਮਿਲਣ ਦੀ ਗੱਲ ਸਵੀਕਾਰ ਕੀਤੀ।  

 

ਐਨਆਈਏ ਨੇ ਐਤਵਾਰ ਨੂੰ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਦੁਖਤਰਾਨ ਏ ਮਿੱਲਤ ਦੀ ਕੁਖਯਾਤ ਨੇਤਾ ਆਸਿਆ ਅੰਦ੍ਰਾਬੀ ਤੋਂ ਮਲੇਸ਼ੀਆ ਵਿੱਚ ਉਸ ਦੇ ਬੇਟੇ ਦੀ ਸਿੱਖਿਆ ਉੱਤੇ ਹੋਏ ਖ਼ਰਚ ਬਾਰੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਖ਼ਰਚ ਜਹੂਰ ਵਟਾਲੀ ਚੁੱਕਦਾ ਸੀ ਜਿਸ ਨੂੰ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terror Funding Case NIA Says Kashmiri separatist leaders received funds from abroad utilised them for personal gains