ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਪਿੱਛੋਂ ਕਸ਼ਮੀਰ ’ਚੋਂ ਅੱਤਵਾਦ ਦਾ ਖ਼ਾਤਮਾ ਵੀ ਜ਼ਰੂਰ ਹੋਵੇਗਾ: ਅਮਿਤ ਸ਼ਾਹ

ਧਾਰਾ 370 ਪਿੱਛੋਂ ਕਸ਼ਮੀਰ ’ਚੋਂ ਅੱਤਵਾਦ ਦਾ ਖ਼ਾਤਮਾ ਵੀ ਜ਼ਰੂਰ ਹੋਵੇਗਾ: ਅਮਿਤ ਸ਼ਾਹ

ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਇਹ ਮੰਨਦੇ ਹਨ ਕਿ ਧਾਰਾ 370 ਦਾ ਖ਼ਾਤਮਾ ਤਾਂ ਬਹੁਤ ਸਮਾਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਗ੍ਰਹਿ ਮੰਤਰੀ ਹੁੰਦਿਆਂ ਮੇਰੇ ਮਨ ਵਿੱਚ ਇਸ ਬਾਰੇ ਕਿਸੇ ਕਿਸਮ ਦਾ ਕੋਈ ਭੰਬਲ਼ਭੂਸਾ ਵੀ ਨਹੀਂ ਸੀ ਕਿ ਇਹ ਧਾਰਾ ਹਟਾਉਣ ਦੇ ਨਤੀਜੇ ਕੀ ਨਿੱਕਲਣਗੇ।

 

 

ਏਐੱਨਆਈ ਦੀ ਰਿਪੋਰਟ ਮੁਤਾਬਕ ਸ੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕਸ਼ਮੀਰ ’ਚੋਂ ਦਹਿਸ਼ਤਗਰਦੀ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਵੇਗਾ ਤੇ ਉਹ ਹੁਣ ਵਿਕਾਸ ਦੇ ਰਾਹ ਉੱਤੇ ਅੱਗੇ ਵਧੇਗਾ।

 

 

ਸ੍ਰੀ ਅਮਿਤ ਸ਼ਾਹ ਕੱਲ੍ਹ ਸਨਿੱਚਰਵਾਰ ਨੂੰ ਚੇਨਈ ਪੁੱਜੇ ਸਨ। ਉਨ੍ਹਾਂ ਦੇ ਇਸ ਦੌਰੇ ਕਾਰਨ ਸਮੁੱਚੇ ਚੇਨਈ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਗ੍ਰਹਿ ਮੰਤਰੀ ਬਣਨ ਪਿੱਛੋਂ ਸ੍ਰੀ ਸ਼ਾਹ ਪਹਿਲੀ ਵਾਰ ਚੇਨਈ ਪੁੱਜੇ ਸਨ।

 

 

ਸ੍ਰੀ ਸ਼ਾਹ ਨਵੀਂ ਦਿੱਲੀ ਤੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਚੇਨਈ ਦੇ ਹਵਾਈ ਅੱਡੇ ’ਤੇ ਪੁੱਜੇ। ਉਨ੍ਹਾਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਸ਼ਹਿਰ ਵਿੱਚ 3,000 ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ।

 

 

ਅੱਜ ਸ੍ਰੀ ਸ਼ਾਹ ਨੇ ਇੱਕ ਪੁਸਤਕ ‘ਲਿਸਨਿੰਗ, ਲਰਨਿੰਗ ਐਂਡ ਲੀਡਿੰਗ’ (ਸੁਣ ਰਿਹਾ, ਸਿੱਖ ਰਿਹਾ ਤੇ ਅੱਗੇ ਵਧਦਾ ਹੋਇਆ) ਦਾ ਉਦਘਾਟਨ ਕੀਤਾ; ਜਿਸ ਵਿੱਚ ਐੱਮ. ਵੈਂਕਈਆ ਨਾਇਡੂ ਦੇ ਉੱਪ–ਰਾਸ਼ਟਰਪਤੀ ਵਜੋਂ ਪਹਿਲੇ ਦੋ ਸਾਲਾਂ ਦੌਰਾਨ ਕੀਤੇ ਕੰਮਾਂ ਦੇ ਵੇਰਵੇ ਦਰਜ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorism in Kashmir will also be eliminated after Section 370 says Amit Shah