ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਦਾ ਉਦਯੋਗ ਪਾਕਿ ਨੂੰ ਆਮ ਗੁਆਢੀ ਦੀ ਤਰ੍ਹਾਂ ਵਿਵਹਾਰ ਨਹੀਂ ਕਰਨ ਦਿੰਦਾ : ਜੈਸ਼ੰਕਰ

ਅੱਤਵਾਦ ਦਾ ਉਦਯੋਗ ਪਾਕਿ ਨੂੰ ਆਮ ਗੁਆਢੀ ਦੀ ਤਰ੍ਹਾਂ ਵਿਵਹਾਰ ਨਹੀਂ ਕਰਨ ਦਿੰਦਾ : ਜੈਸ਼ੰਕਰ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਸਹਿਯੋਗ ਨਾਲ ‘ਵੱਡੇ ਪੈਮਾਨੇ ਉਤੇ ਅੱਤਵਾਦ ਦਾ ਵਧਦਾ–ਫੁਲਦਾ ਉਦਯੋਗ ਉਥੋਂ ਦੀ ਸਰਕਾਰ ਨੂੰ ਇਕ ਆਮ ਗੁਆਢੀ ਦੀ ਤਰ੍ਹਾਂ ਵਿਵਹਾਰ ਕਰਨ ਤੋਂ ਰੋਕਦਾ ਹੈ। ਲੰਦਨ ਦੇ ਕੋਲ ਬਕਿੰਘਮਸ਼ਾਅਰ ਵਿਚ ‘ਯੂਕੇ ਇੰਡੀਆ–ਵੀਕ ਦੇ ਹਿੱਸੇ ਦੇ ਤੌਰ ਉਤੇ ਆਯੋਜਿਤ ‘ਲੀਡਰਸ ਸਮਿਟ ਨੂੰ ਨਵੀਂ ਦਿੱਲੀ ਤੋਂ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਅੰਤਰਰਾਸ਼ਟਰੀ ਕਾਨੂੰਨ ਆਧਾਰਿਤ ਵਿਵਸਥਾ ਵਿਚ ਖਲਲ ਪਾਉਣ ਵਾਲੇ ਦੇਸ਼ਾਂ ਦੀ ਆਲੋਚਨਾ ਕਰਨ ਲਈ ਬ੍ਰਿਟੇਨ ਵਰਗੇ ਮੁਲਕਾਂ ਨੂੰ ਹੋਰ ਸਰਗਰਮ ਹੋਣ ਦੀ ਅਪੀਲ ਕੀਤੀ, ਕਿਉਂਕਿ ਪਾਕਿਸਤਾਨ ਅੱਜ ਜੋ ਕਰ ਰਿਹਾ ਹੈ ਉਸ ਨਾਲ ਬ੍ਰਿਟੇਨ ਸਮੇਤ ਬਾਕੀ ਵਿਸ਼ਵ ਖਾਸਾ ਪ੍ਰਭਾਵਿਤ ਹੁੰਦਾ ਹੈ।

 

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਦੇਸ਼ ਦੇ ਸਹਿਯੋਗ ਨਾਲ ਵੱਡੇ ਪੈਮਾਨੇ ਉਤੇ ਅੱਤਵਾਦ ਦਾ ਵੱਧਦਾ ਫੂਲਦਾ ਉਦਯੋਗ ਹੈ ਕਿਉਂਕਿ ਉਹ ਦੇਸ਼ ਸੋਚਦਾ ਹੈ ਕਿ ਉਹ ਗੁਆਢੀ ਖਿਲਾਫ ਇਕ ਜ਼ਰੂਰੀ ਤਰੀਕਾ ਹੈ… ਇਹ ਭਾਰਤ ਨੂੰ ਕਦੇ ਵੀ ਸਵੀਕਾਰ ਨਹੀਂ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਦੇਸ਼ ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾ ਰਹੇ ਹਨ। ਜੈਸ਼ੰਕਰ ਨੇ ਕਿਹਾ ਕਿ ‘ਮੇਰੇ ਖਿਆਲ ਨਾਲ ਅੱਜ ਵੱਡੀ ਸਮੰਸਿਆ ਇਹ ਹੈ ਕਿ ਕੀ ਪਾਕਿਸਤਾਨ ਇਕ ਆਮ ਦੇਸ਼ ਅਤੇ ਇਕ ਆਮ ਗੁਆਢੀ ਦੇ ਰੂਪ ਵਿਚ ਵਿਵਹਾਰ ਕਰਨ ਲਈ ਤਿਆਰ ਹੈ। ਮੈਂ ਨਹੀਂ ਸਮਝਦਾ ਕਿ ਅੱਜ ਦੁਨੀਆਂ ਵਿਚ ਕਿਤੇ ਵੀ ਤੁਹਾਨੂੰ ਅਜਿਹਾ ਦੇਸ਼ ਮਿਲੇਗਾ ਜਿਸ ਨੇ ਅੱਤਵਾਦ ਦਾ ਉਦਯੋਗ ਤਿਆਰ ਕੀਤਾ ਹੈ।

 

ਉਨ੍ਹਾਂ ਕਿਹਾ ਕਿ ਇਹ ਕੋਈ ਆਸਾਨ ਚੁਣੌਤੀ ਨਹੀਂ ਹੈ। ਅਸੀਂ ਇਸ ਨਾਲ ਸਾਲਾਂ ਤੋਂ ਲੜ ਰਹੇ ਹਾਂ। ਇਹ ਕੋਈ ਅਜਿਹੀ ਚੁਣੌਤੀ ਨਹੀਂ ਜਿਸ ਨਾਲ ਅਸੀਂ ਇਕੱਲੇ ਨਿਪਟ ਸਕਦੇ ਹਾਂ। ਮੰਤਰੀ ਨੇ ਕਿਹਾ ਕਿ ਉਹ ‘ਨਿਰਾਸ਼ਾਵਾਦੀ ਦ੍ਰਿਸ਼ਟੀਕੋਣ ਅਖਤਿਆਰ ਨਹੀਂ ਕਰਦੇ ਹਨ ਅਤੇ ਭਾਰਤ ਪਾਕਿਸਤਾਨ ਵਿਚ ਚੰਗੇ ਰਿਸ਼ਤੇ ਤੋਂ ਵਧਕੇ ਉਨ੍ਹਾਂ ਲਈ ਕੋਈ ਖੁਸ਼ੀ ਨਹੀਂ ਹੋ ਸਕਦੀ, ਪ੍ਰੰਤੂ ਮੌਜੂਦਾ ਹਾਲਾਤ ਵਿਚ ਸਾਡੇ ਸਾਹਮਣੇ ਇਹ ਸਾਇਦ ਸਭ ਤੋਂ ਮੁਸ਼ਕਿਲ ਚੁਣੌਤੀ ਹੈ।

 

ਜੈਸ਼ੰਕਰ ਨੇ ਕਿਹਾ ਕਿ ਭਾਰਤ ਮੁੱਦੇ ਉਤੇ ਮਜ਼ਬੂਤ ਵਿਸ਼ਵ ਸਹਿਮਤੀ ਦੀ ਉਮੀਦ ਕਰਦਾ ਹੈ ਤਾਂ ਕਿ ਪਾਕਿਸਤਾਨ ਉਤੇ ਸਹੀ ਚੀਜਾਂ ਕਰਨ ਲਈ ਦਬਾਅ ਪਾਇਆ ਜਾ ਸਕੇ ਅਤੇ ਸਮਝਾਇਆ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorism Prevents Pakistan from Behaving Like Normal Neighbours Says Foreign Minister Jaishankar